ਇਫਟੂ ਵਰਕਰਾਂ ਨੇ ਲੇਬਰ ਕੋਡ ਦੀਆਂ ਕਾਪੀਆਂ ਸਾੜੀਆਂ
ਪ੍ਰਮੋਦ ਭਾਰਤੀ
ਨਵਾਂਸ਼ਹਿਰ 24 ਜਨਵਰੀ ,2026
ਅੱਜ ਭੱਠਾ ਵਰਕਰ ਯੂਨੀਅਨ (ਇਫਟੂ) ਵੱਲੋਂ ਰਾਹੋ ਇੱਟਾਂ ਦੇ ਪੱਠੇ ਉੱਤੇ ਚਾਰ ਲੇਬਰ ਕੋਡ ਦੀਆਂ ਕਾਪੀਆਂ ਸਾੜੀਆਂ ਗਈਆਂ।ਇੱਥੇ ਵਰਨਣਯੋਗ ਹੈ ਕਿ ਇਫਟੂ ਵੱਲੋਂ ' ਸ਼ਨੀਵਾਰ ਅੰਦੋਲਨ ' ਤਹਿਤ ਮੁਹਿੰਮ ਚਲਾਈ ਜਾ ਰਹੀ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਇਫਟੂ ਦੇ ਸੂਬਾ ਸਕੱਤਰ ਅਵਤਾਰ ਸਿੰਘ ਤਾਰੀ, ਜਿਲਾ ਪ੍ਰਧਾਨ ਗੁਰਦਿਆਲ ਰੱਕੜ ਅਤੇ ਬੀਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਚਾਰ ਲੇਬਰ ਕੋਡ ਮਜ਼ਦੂਰ ਵਿਰੋਧੀ ਅਤੇ ਕਾਰਪੋਰੇਟ ਪੱਖੀ ਹਨ।ਇਹ ਪੂੰਜੀਪਤੀਆਂ ਨੂੰ ਮਜ਼ਦੂਰ ਵਰਗ ਦੀ ਅਥਾਹ ਲੁੱਟ ਕਰਨ ਦੀ ਖੁੱਲ ਦਿੰਦੇ ਹਨ।ਇਹ ਮਜ਼ਦੂਰਾਂ ਦੇ ਉਹਨਾਂ ਹੱਕਾਂ ਉੱਤੇ ਪੋਚਾ ਫੇਰਦੇ ਹਨ ਜੋ ਮਜ਼ਦੂਰ ਵਰਗ ਨੇ ਅਣਗਿਣਤ ਕੁਰਬਾਨੀਆਂ ਕਰਕੇ ਪ੍ਰਾਪਤ ਕੀਤੇ ਸਨ।ਆਗੂਆਂ ਨੇ ਕਿਹਾ ਕਿ ਇਫਟੂ ਚਾਰ ਲੇਬਰ ਕੋਡ ਵਿਰੁੱਧ ਲੜਾਈ ਜਾਰੀ ਰੱਖੇਗੀ। ਆਗੂਆਂ ਨੇ ਕਿਹਾ ਕਿ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ 12 ਫ਼ਰਵਰੀ ਨੂੰ ਦੇਸ਼ ਵਿਆਪੀ ਹੜਤਾਲ ਦੇ ਸੱਦੇ ਉੱਤੇ ਇਫਟੂ ਵੱਲੋਂ ਹੜਤਾਲ ਕੀਤੀ ਜਾਵੇਗੀ।ਇਸ ਹੜਤਾਲ ਰਾਹੀਂ ਮੋਦੀ ਸਰਕਾਰ ਨੂੰ ਮਜ਼ਦੂਰ ਜਮਾਤ ਦਾ ਤਿੱਖਾ ਗੁੱਸਾ ਦੇਖਣ ਨੂੰ ਮਿਲੇਗਾ।
ਇਸ ਮੌਕੇ ਸੋਨੂੰ,ਰਾਹੁਲ,ਬੇਨਤੀ, ਅਰਜਨ ਨੇ ਵੀ ਮੋਦੀ ਸਰਕਾਰ ਦੀ ਅਲੋਚਨਾ ਕੀਤੀ।ਇਸ ਮੌਕੇ ਪਦਮ, ਦਾਸੀ,ਦੁਲਾਰੀ, ਨਿੱਕੀ,ਰਾਖੀ ਅਤੇ ਬਿਜਲੀ ਨਾਮੀ ਮਜ਼ਦੂਰ ਵੀ ਹਾਜਰ ਸਨ।