ਆਸ਼ਾ ਵਰਕਰ ਅਤੇ ਫੈਸੀਲੀਟੇਟਰ ਯੂਨੀਅਨ ਵੱਲੋਂ ਮੰਗਾਂ ਦੇ ਹੱਕ ਵਿੱਚ ਧਰਨਾ
ਸਿਵਲ ਸਰਜਨ ਰੂਪਨਗਰ ਨੂੰ ਦਿੱਤਾ ਧਰਨੇ ਸਬੰਧੀ ਅਗਾਂਊ ਨੋਟਿਸ।
ਮਨਪ੍ਰੀਤ ਸਿੰਘ / ਬਾਬੂਸ਼ਾਹੀ ਬਿਊਰੋ
ਰੂਪਨਗਰ 30 ਅਪ੍ਰੈਲ:
ਪ੍ਰੈੱਸ ਨੂੰ ਬਿਆਨ ਜਾਰੀ ਕਰਦੇ ਹੋਏ ਆਸ਼ਾ ਵਰਕਰ ਅਤੇ ਫੈਸੀਲੀਟੇਟਰ ਵਰਕਰ ਯੂਨੀਅਨ ਪੰਜਾਬ (ਸੀ ਆਈ ਟੀ ਯੂ)ਦੀ ਜਨਰਲ ਸਕੱਤਰ ਸੁਰਜਿੰਦਰ ਕੌਰ ਸੀਮਾ ਨੇ ਕਿਹਾ ਕਿ ਆਸ਼ਾ ਵਰਕਰ ਅਤੇ ਫੈਸਲੀਟੇਟਰਾਂ ਦੀਆਂ ਭਖਦੀਆਂ ਮੰਗਾਂ ਦੀ ਪ੍ਰਾਪਤੀ ਸੰਬੰਧੀ ਮਿਤੀ 5 ਮਈ ਨੂੰ ਪਰਿਆਸ ਭਵਨ ਚੰਡੀਗੜ੍ਹ ਵਿੱਖੇ ਮਾਰੇ ਜਾ ਰਹੇ ਧਰਨੇ ਲਈ ਪੰਜਾਬ ਦੀਆਂ ਆਸ਼ਾ ਵਰਕਰਾਂ ਅਤੇ ਫੈਸਲੀਟੇਟਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚੋਂ ਉਤਸ਼ਾਹਜਨਕ ਰਿਪੋਰਟਾਂ ਮਿਲ ਰਹੀਆਂ ਹਨ।ਇਸ ਸਬੰਧੀ ਅੱਜ ਇਥੇ ਰੋਪੜ ਜ਼ਿਲ੍ਹੇ ਦੇ ਮਾਨਯੋਗ ਸਿਵਲ ਸਰਜਨ ਨੂੰ ਵੀ ਇਸ ਧਰਨੇ ਸੰਬੰਧੀ ਅਗਾਂਊ ਨੋਟਿਸ ਦਿੱਤਾ ਗਿਆ।ਸੀਮਾ ਨੇ ਆਸ਼ਾ ਵਰਕਰਾਂ ਅਤੇ ਫੈਸਲੀਟੇਟਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ 5 ਮਈ ਦੇ ਸੂਬਾ ਪੱਧਰੀ ਧਰਨੇ ਨੂੰ ਸਫਲ ਬਣਾਉਣ ਲਈ ਕੋਈ ਕਸਰ ਨਾ ਛੱਡੀ ਜਾਵੇ।ਇਤਿਹਾਸ ਗਵਾਹ ਹੈ ਕਿ ਜਿਹੜੇ ਲੋਕਾਂ ਨੇ ਆਪਣੇ ਹੱਕਾਂ ਹਿੱਤਾਂ ਦੀ ਪ੍ਰਾਪਤੀ ਲਈ ਜੱਥੇਬੰਦ ਹੋ ਕੇ ਵਿਗਿਆਨਕ ਢੰਗ ਨਾਲ ਸੰਘਰਸ਼ ਲੜੇ ਹਨ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ।ਇਸ ਲਈ ਸਮੇਂ ਦੀ ਮੁੱਖ ਮੰਗ ਹੈ ਕਿ ਵਿਸ਼ਾਲ ਏਕਾ ਕਰਕੇ ਸੰਘਰਸ਼ਾਂ ਨੂੰ ਤੇਜ਼ ਅਤੇ ਤਿੱਖਾ ਕਰਨ ਲਈ 5 ਮਈ ਦੇ ਧਰਨੇ ਨੂੰ ਸਫਲ ਬਣਾਉਣ ਲਈ ਪੁਰਾ ਤਾਣ ਲਾ ਦਿਉ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰਜੀਤ ਕੌਰ,ਜਸਵਿੰਦਰ ਕੌਰ,ਰਣਜੀਤ ਕੌਰ ਸ਼ਾਮਲ ਸਨ।
Click to Follow Babushahi Facebook page →