ਸ੍ਰੀ ਗੁਰੂ ਤੇਗ਼ ਬਹਾਦੁਰ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਸਕੂਲ ਵਿਖੇ ਵੰਡੇ ਬੂਟੇ
ਫਗਵਾੜਾ, 21 ਨਵੰਬਰ ( ) – ਅੱਜ ਮਿਤੀ 21/11/25 ਨੂੰ ਵਾਤਾਵਰਣ ਸਾਂਭ ਸੰਭਾਲ ਅਤੇ ਵੈਲਫੇਅਰ ਸਭਾ ਫਗਵਾੜਾ ਵੱਲੋਂ ਧੰਨ ਧੰਨ ਸ੍ਰੀ ਗੁਰੂ ਤੇਗ਼ ਬਹਾਦੁਰ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਇੱਕ ਇੱਕ ਬੂਟਾ ਗੁਰੂ ਜੀ ਦੇ ਨਾਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਲਾਰਾਏ ਵਿਖੇ ਬੱਚਿਆਂ ਨੂੰ ਫੁੱਲਾਂ ਵਾਲੇ ਬੂਟੇ ਅਤੇ ਕੱਪੜੇ ਦੇ ਥੈਲੇ ਵੰਡੇ ਗਏ ।ਇਸ ਸਮੇਂ ਸ੍ਰੀ ਲਸ਼ਕਰ ਸਿੰਘ ਅਤੇ ਇੰਜੀਨੀਅਰ ਸੀਤਲ ਦਾਸ ਰਿਟਾਇਰਡ ਐਸ ਡੀ ਓ ਵੱਲੋਂ ਬੱਚਿਆਂ ਨੂੰ ਵਾਤਾਵਰਣ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ। ਇਸ ਸਮੇਂ ਇਸ ਸਭਾ ਦੇ ਮੈਂਬਰਾਂ ਸ੍ਰੀ ਗੁਰਦੇਵ ਸਿੰਘ ਸੀਨੀਅਰ ਮੀਤ ਪ੍ਰਧਾਨ,ਰਿਟਾਇਰਡ ਹੈਡਮਾਸਟਰ ਸ੍ਰੀ ਗੁਰਨਾਮ ਸਿੰਘ ਸੀਨੀਅਰ ਪ੍ਰਧਾਨ ਸ੍ਰੀ ਕੁਲਬੀਰ ਸਿੰਘ ਮੀਤ ਪ੍ਰਧਾਨ, , ਸ੍ਰੀ ਗਗਨਦੀਪ ਸਿੰਘ ਹਾਜ਼ਿਰ ਸਨ।ਸਕੂਲ ਦੇ ਪ੍ਰਿੰਸੀਪਲ ਸ੍ਰੀ ਰਾਜਨ ਚੋਪੜਾ ਵੱਲੋਂ ਵੀ ਬੱਚਿਆਂ ਨੂੰ ਬੂਟੇ ਲਗਾਉਣ ਅਤੇ ਪਲਾਸਟਿਕ ਦੇ ਲਿਫ਼ਾਫ਼ੇ ਦੀ ਥਾਂ ਕੱਪੜੇ ਦੇ ਬਣੇ ਥੈਲਿਆਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ ।ਪ੍ਰਿੰਸੀਪਲ ਸਾਹਿਬ ਵੱਲੋਂ ਸਭਾ ਦੇ ਇਸ ਨੇਕ ਉਪਰਾਲੇ ਦੀ ਸ਼ਲਾਘਾ ਕੀਤੀ ਗਈ ।
ਇਸ ਮੌਕੇ ਸੰਸਥਾ ਦੇ ਪ੍ਰਧਾਨ ਇੰਜੀਨੀਅਰ ਸ੍ਰੀ ਬਲਬੀਰ ਸਿੰਘ ਅਤੇ ਚੇਅਰਮੈਨ ਇੰਜੀਨੀਅਰ ਸ੍ਰੀ ਬਲਵਿੰਦਰ ਸਿੰਘ ਫ਼ੋਰਮੈਨ ਵੱਲੋਂ ਸਮੂਹ ਸਕੂਲ ਸਟਾਫ ਦਾ ਧੰਨਵਾਦ ਕੀਤਾ ਗਿਆ ।ਇਸ ਮੌਕੇ ਸਕੂਲ ਦੇ ਬੱਚਿਆਂ ਤੋਂ ਇਲਾਵਾ ਸਕੂਲ ਸਟਾਫ ਸ੍ਰੀ ਰਾਮ ਲੁਭਾਇਆ ਸ੍ਰੀ ਸੱਤਿਆ ਦੇਵ ਸ਼ਰਮਾਂ,ਸ੍ਰੀ ਸੰਜੀਵ ਕੁਮਾਰ ,ਸ੍ਰੀ ਹਰਦੀਪ ਸਿੰਘ ,ਸ੍ਰੀ ਰੋਹਿਨ, ਸ੍ਰੀ ਸੁਰਜੀਤ ਸਿੰਘ , ਮੈਡਮ ਕੁਲਜੀਤ ਕੌਰ ,ਮੈਡਮ ਸੀਤਾ ਰਾਣੀ, ਮੈਡਮ ਪਰਮਜੀਤ ਕੋਰ, ਮੈਡਮ ਮਨਜੀਤ ਕੋਰ, ਮੈਡਮ ਪੂਜਾ, ਮੈਡਮ ਊਸ਼ਾ ਰਾਣੀ , ਮੈਡਮ ਸੁਖਵਿੰਦਰ ਕੌਰ , ਮੈਡਮ ਕਮਲਦੀਪ ਕੌਰ, ਮੈਡਮ ਰਮਨਦੀਪ ਕੌਰ , ਮੈਡਮ ਗੁਰਮੀਤ ਕੌਰ, ਮੈਡਮ ਅਨੂ ਖੰਨਾ,ਮਿਸ ਸਿਮਰਨ , ਮੈਡਮ ਸ਼ੈਲੀ ,ਸ੍ਰੀ ਵਰਿੰਦਰ ਕੁਮਾਰ ਅਤੇ ਸੋਨੂੰ ਹਾਜ਼ਰ ਸਨ।