'ਪੰਜਾਬ ਫਾਊਂਡੇਸ਼ਨ' ਵੱਲੋਂ ਸੀਨੀਅਰ ਅਧਿਆਪਕਾਂ ਦਾ ਸਨਮਾਨ
ਮੁੱਖ ਮਹਿਮਾਨ ਵਜੋਂ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਸ਼ਾਮਲ
ਚੰਡੀਗੜ੍ਹ, 5 ਸਤੰਬਰ 2025- ਸਿਹਤ, ਸਿੱਖਿਆ ਅਤੇ ਵਾਤਾਵਰਨ ਦੇ ਖੇਤਰ ਵਿੱਚ ਸਰਗਰਮ ਭੂਮਿਕਾ ਨਿਭਾ ਰਹੀ ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਅਧਿਆਪਕ ਦਿਵਸ ਦੀ ਪੂਰਵ ਸੰਧਿਆ ਦੇ ਮੌਕੇ ਤੇ ਮੌਕੇ ਇੱਕ ਨਵੀਂ ਪਹਲਕਦਮੀ ਕੀਤੀ ਗਈ। ਇਸ ਤਹਿਤ ਉਹ ਅਧਿਆਪਕ ਜਿਨ੍ਹਾਂ ਨੇ 70 ਸਾਲ ਦੀ ਉਮਰ ਪੂਰੀ ਕਰ ਲਈ ਹੈ ਪਰ ਅੱਜ ਵੀ ਸਮਾਜਿਕ ਤੇ ਸਿੱਖਿਆ ਕਾਰੀ ਸੇਵਾਵਾਂ ਵਿੱਚ ਸਰਗਰਮ ਹਨ, ਉਨ੍ਹਾਂ ਨੂੰ ਲਾਈਫ ਟਾਈਮ ਐਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਫਾਊਂਡੇਸ਼ਨ ਦੇ ਸੰਸਥਾਪਕ ਅਤੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਦੱਸਿਆ ਕਿ ਇਹ ਐਵਾਰਡ ਪੀ.ਐਚ.ਡੀ. ਚੈਂਬਰ, ਚੰਡੀਗੜ੍ਹ ਵਿੱਚ ਇਕ ਸਮਾਰੋਹ ਦੌਰਾਨ ਪ੍ਰਦਾਨ ਕੀਤੇ ਗਏ। ਵਿਦਿਆਰਥੀਆਂ ਵੱਲੋਂ ਆਪਣੇ ਅਧਿਆਪਕਾਂ ਨੂੰ ਨਾਮਜ਼ਦ ਕਰਨ ਤੋਂ ਬਾਅਦ ਕੁੱਲ 25 ਸੀਨੀਅਰ ਅਧਿਆਪਕਾਂ ਨੂੰ “ਅਰਪਣਐਵਾਰਡ” ਨਾਲ ਸਨਮਾਨਿਤ ਕੀਤਾ ਗਿਆ।

ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਕਿਹਾ: “ਅਧਿਆਪਕ ਸਮਾਜ ਦੇ ਸੱਚੇ ਮਾਰਗਦਰਸ਼ਕ ਹੁੰਦੇ ਹਨ। ਜਿਹਨਾਂ ਨੇ ਪੀੜ੍ਹੀਆਂ ਨੂੰ ਗਿਆਨ ਦਿੱਤਾ, ਉਨ੍ਹਾਂ ਦਾ ਸਨਮਾਨ ਕਰਨਾ ਸਾਡੇ ਸਭ ਦਾ ਫਰਜ਼ ਹੈ। ਇਹ ਉਹ ਸ਼ਖ਼ਸੀਅਤਾਂ ਹਨ ਜਿਨ੍ਹਾਂ ਨੇ ਸਿਰਫ ਕਿਤਾਬੀ ਸਿੱਖਿਆ ਹੀ ਨਹੀਂ ਦਿੱਤੀ, ਸਗੋਂ ਜੀਵਨ ਦੇ ਸੰਸਕਾਰਾਂ ਨਾਲ ਸਫਲ ਵਿਅਕਤੀ ਸਮਾਜ ਨੂੰ ਦਿੱਤੇ ਹਨ।”

ਐਵਾਰਡ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਵਿੱਚ ਹਰਪਾਲਸਿੰਘ, ਬਲਦੇਵ ਰਾਜ ਅਹੂਜਾ, ਰਜਿੰਦਰ ਕੁਮਾਰ, ਡਾ. ਤ੍ਰਿਪਤਾ ਸ਼ਰਮਾ, ਮਿਸਜ਼ ਸੁਦੇਸ਼ ਜੋਸ਼ੀ, ਰਮੇਸ਼ ਕੁਮਾਰ, ਡਾ. ਆਰ.ਕੇ. ਸ਼ਰਮਾ, ਸ੍ਰੀਮਤੀ ਕਰਮਜੀਤ ਕੌਰ, ਡਾ. ਇੰਦਰਜੀਤ ਕੌਰ, ਡਾ. ਬੇਅੰਤਜੀਤ ਕੌਰ, ਡਾ. ਵਿਜੈ ਨਾਗਪਾਲ, ਆਰ.ਕੇ. ਮਹਾਜਨ, ਰੁਪਿੰਦਰ ਤਿਵਾੜੀ, ਸ਼ਰਨਜੀਤ ਸਿੰਘ, ਸਰਵਨਸਿੰਘ ਚੌਹਾਨ, ਸ੍ਰੀਮਤੀ ਭਾਰਤੀ ਕਾਲੜਾ, ਸ੍ਰੀਮਤੀ ਜਗਜੀਤ ਕੌਰ, ਅਮਰੀਤ ਸਿੰਘ ਤਲਵੰਡੀ ਅਤੇ ਸੰਤੋਖ ਸਿੰਘ ਸ਼ਾਮਲ ਹਨ।
ਇਸ ਪ੍ਰੋਗਰਾਮ ਵਿੱਚ ਜੈਕ ਅਤੇ ਸਕੂਲ ਫੈਡਰੇਸ਼ਨ ਨੇ ਸਹਿਯੋਗ ਦਿੱਤਾ। ਜੈਕ ਵੱਲੋਂ ਮਨਜੀਤ ਸਿੰਘ ਅਤੇ ਨਿਰਮਲ ਸਿੰਘ, ਜਦਕਿ ਫੈਡਰੇਸ਼ਨ ਵੱਲੋਂ ਭੁਪਿੰਦਰ ਸਿੰਘ, ਬਲਦੇਵ ਬਾਵਾ ਅਤੇ ਅਨਿਲ ਮਿੱਤਲ ਹਾਜ਼ਰ ਸਨ।