1 ਨਵੰਬਰ ਦੇ ਦਿਲਜੀਤ ਦੋਸਾਂਝ ਦੇ ਸ਼ੋਅ 'ਤੇ ਸਿੱਖ ਜੱਥੇਬੰਦੀਆਂ ਨੂੰ ਇਤਰਾਜ਼, ਤਰੀਖ਼ ਬਦਲਣ ਦੀ ਮੰਗ
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ, 10 ਅਕਤੂਬਰ, 2026: ਪ੍ਰਸਿੱਧ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦਾ 1 ਨਵੰਬਰ 2026 ਨੂੰ ਦਿੱਲੀ ਦੇ ਜਵਾਹਰਲਾਲ ਨਹਿਰੂ (JLN) ਸਟੇਡੀਅਮ ਵਿਖੇ ਹੋਣ ਜਾ ਰਹੇ ਮਨੋਰੰਜਨ ਸ਼ੋਅ ਦੀ ਤਾਰੀਖ ਨੂੰ ਲੈ ਕੇ ਕਈ ਸਿੱਖ ਧਿਰਾਂ, ਸਿੱਖ ਜਥੇਬੰਦੀਆਂ ਵੱਲੋਂ ਤਿੱਖਾ ਇਤਰਾਜ਼ ਜਤਾਇਆ ਜਾ ਰਿਹਾ ਹੈ ਅਤੇ ਸ਼ੋਅ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ।
ਵਿਰੋਧ ਅਤੇ ਇਤਰਾਜ਼ ਦੇ ਮੁੱਖ ਕਾਰਨ:1984 ਸਿੱਖ ਕਤਲੇਆਮ ਦੀ ਤਾਰੀਖ: ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ 1 ਨਵੰਬਰ 1984 ਨੂੰ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਭਿਆਨਕ ਸਿੱਖ ਵਿਰੋਧੀ ਹਿੰਸਾ ਅਤੇ ਕਤਲੇਆਮ ਹੋਇਆ ਸੀ। ਅਜਿਹੇ ਦੁੱਖਦਾਈ ਅਤੇ ਸੰਜੀਦਾ ਦਿਨ 'ਤੇ ਦਿੱਲੀ ਵਰਗੇ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦਾ ਗਾਇਕੀ ਜਾਂ ਸੰਗੀਤਕ ਸ਼ੋਅ ਕਰਨਾ ਸਿੱਖ ਭਾਵਨਾਵਾਂ ਨਾਲ ਖਿਲਵਾੜ ਹੈ।