CGC ਯੂਨੀਵਰਸਿਟੀ ਮੋਹਾਲੀ ਵਿਖੇ ਆਈ ਬੀ ਐੱਮ ਸੈਂਟਰ ਫਾਰ ਇਮਰਜਿੰਗ ਟੈਕਨਾਲੋਜੀਜ਼ ਦਾ ਉਦਘਾਟਨ
ਵਿਦਿਆਰਥੀਆਂ ਮਿਲੇਗੀ ਭਵਿੱਖ ਦੀਆਂ ਤਕਨੀਕਾਂ ਵਿੱਚ ਵਿਸ਼ੇਸ਼ ਸਿਖਲਾਈ
ਮੋਹਾਲੀ, 31 ਜੁਲਾਈ 2026
ਭਾਰਤ ਦੀ ਉਦਯੋਗ-ਏਕੀਕ੍ਰਿਤ ਸਿੱਖਿਆ ਦੀ ਰਾਜਧਾਨੀ ਬਣਨ ਦੇ ਆਪਣੇ ਦ੍ਰਿਸ਼ਟੀਕੋਣ ਮਜ਼ਬੂਤ ਕਰਦੇ ਹੋਏ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਨੇ ਆਈ.ਬੀ.ਐੱਮ. ਸੈਂਟਰ ਫਾਰ ਇਮਰਜਿੰਗ ਟੈਕਨਾਲੋਜੀਜ਼ ਦਾ ਉਦਘਾਟਨ ਕੀਤਾ ਹੈ। ਇਹ ਇੱਕ ਅਜਿਹੀ ਮਹੱਤਵਪੂਰਨ ਪਹਿਲਕਦਮੀ ਹੈ ਜਿਸ ਦਾ ਉਦੇਸ਼ ਉਦਯੋਗ-ਅਧਾਰਤ ਸਿੱਖਿਆ, ਅਤਿ-ਆਧੁਨਿਕ ਤਕਨਾਲੋਜੀ ਅਤੇ ਤਜ਼ਰਬੇਕਾਰ ਸਿੱਖਿਆ ਜ਼ਰੀਏ ਉੱਚ ਸਿੱਖਿਆ ਨਵਾਂ ਰੂਪ ਦੇਣਾ ਹੈ। ਇਹ ਕੇਂਦਰ ਵਿਦਿਆਰਥੀਆਂ ਭਵਿੱਖ ਲਈ ਤਿਆਰ ਹੁਨਰਾਂ ਨਾਲ ਲੈਸ ਕਰਨ ਵੱਲ ਇੱਕ ਵੱਡਾ ਕਦਮ ਹੈ।
ਉਦਘਾਟਨ ਸਮਾਰੋਹ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ, ਐਗਜ਼ੀਕਿਊਟਿਵ ਵਾਈਸ ਪ੍ਰਧਾਨ ਡਾ. ਸੁਸ਼ੀਲ ਪ੍ਰਾਸ਼ਰ, ਆਈ ਬੀ ਐੱਮ ਦੇ ਸੀਨੀਅਰ ਲੀਡਰਸ਼ਿਪ ਮੈਂਬਰਾਂ, ਅਤੇ ਯੂਨੀਵਰਸਿਟੀ ਦੇ ਹੋਰ ਪਤਵੰਤੇ ਫੈਕਲਟੀ ਮੈਂਬਰਾਂ ਤੇ ਅਕਾਦਮਿਕ ਆਗੂਆਂ ਦੀ ਮੌਜੂਦਗੀ ਵਿੱਚ ਹੋਇਆ। ਇਸ ਮਾਣਮੱਤੇ ਸੈਂਟਰ ਵਿਚ ਇੰਜੀਨੀਅਰਿੰਗ ਅਤੇ ਮੈਨੇਜਮੈਂਟ ਦੇ ਵਿਦਿਆਰਥੀਆਂ ਵਿਸ਼ੇਸ਼ ਲਾਭ ਹੋਵੇਗਾ। ਜਿਸ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ ), ਜੈਨਰੇਟਿਵ ਏ ਆਈ, ਡਾਟਾ ਸਾਇੰਸ ਅਤੇ ਕੁਆਂਟਮ ਕੰਪਿਊਟਿੰਗ ਵਰਗੀਆਂ ਅਤਿ-ਆਧੁਨਿਕ ਤਕਨਾਲੋਜੀਆਂ ਦੀ ਸਿਖਲਾਈ ਮਿਲੇਗੀ।ਇਸ ਦੌਰਾਨ ਵਿਦਿਆਰਥੀਆਂ ਆਈ.ਬੀ.ਐੱਮ. ਵੱਲੋਂ ਮਾਨਤਾ ਪ੍ਰਾਪਤ ਗਲੋਬਲ ਸਰਟੀਫਿਕੇਟ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ।
ਇਸ ਮੌਕੇ 'ਤੇ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸੀ.ਜੀ.ਸੀ. ਯੂਨੀਵਰਸਿਟੀ ਵਿਖੇ ਸਾਡਾ ਦ੍ਰਿਸ਼ਟੀਕੋਣ ਹਮੇਸ਼ਾ ਇੱਕ ਅਜਿਹਾ ਅਕਾਦਮਿਕ ਵਾਤਾਵਰਣ ਤਿਆਰ ਕਰਨ ਦਾ ਰਿਹਾ ਹੈ ਜਿੱਥੇ ਸਿੱਖਿਆ ਉਦਯੋਗ ਦੇ ਨਾਲ-ਨਾਲ ਵਿਕਸਤ ਹੋਵੇ। ਆਈ.ਬੀ.ਐੱਮ. ਸੈਂਟਰ ਫਾਰ ਇਮਰਜਿੰਗ ਟੈਕਨਾਲੋਜੀਜ਼ ਦਾ ਉਦਘਾਟਨ ਸਾਡੀ ਉਸ ਵਚਨਬੱਧਤਾ ਦਰਸਾਉਂਦਾ ਹੈ ਜੋ ਵਿਦਿਆਰਥੀਆਂ ਵਿਹਾਰਕ ਹੁਨਰਾਂ, ਤਕਨੀਕੀ ਮੁਹਾਰਤ ਅਤੇ ਉਦਯੋਗਿਕ ਤਜ਼ਰਬੇ ਨਾਲ ਲੈਸ ਕਰਦੀ ਹੈ। ਇਹ ਨਵਾਂ ਕੇਂਦਰ ਵਿਦਿਆਰਥੀਆਂ ਲਾਈਵ ਪ੍ਰੋਜੈਕਟਾਂ, ਅਸਲ-ਦੁਨੀਆ ਦੇ ਕੇਸ ਸਟੱਡੀਜ਼, ਅਤੇ ਇਮਰਸਿਵ ਹੈਂਡਜ਼-ਆਨ ਸਿਖਲਾਈ ਰਾਹੀਂ ਉਦਯੋਗ-ਅਨੁਕੂਲ ਸਿੱਖਿਆ ਦੇ ਤਜ਼ਰਬੇ ਪ੍ਰਦਾਨ ਕਰੇਗਾ।