ਪੰਜਾਬ ਯੂਨੀਵਰਸਿਟੀ 'ਚੋਂ ਪ੍ਰੀਅੰਕਾ ਨੇ ਕੀਤਾ ਟੌਪ; ਹਾਸਲ ਕੀਤਾ ਪਹਿਲਾ ਸਥਾਨ
ਪ੍ਰਮੋਦ ਭਾਰਤੀ
ਨਵਾਂਸ਼ਹਿਰ 29 ਅਪ੍ਰੈਲ, 2026- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਐਮ ਫਾਰਮੈਸੀ ਦੇ ਸਮੈਸਟਰ ਦੋ ਦਾ ਨਤੀਜਾ ਐਲਾਨਿਆ ਗਿਆ ਜਿਸ ਵਿੱਚ ਬੰਗਾ ਸ਼ਹਿਰ ਦੇ ਪਿੰਡ ਪੂਨੀਆਂ ਦੀ ਵਿਦਿਆਰਥਣ ਪ੍ਰੀਅੰਕਾ ਨੇ ਯੂਨੀਵਰਸਿਟੀ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਬੰਗਾ ਸ਼ਹਿਰ ਪਿੰਡ ਪੂਨੀਆ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ। ਪ੍ਰਿਯੰਕਾ ਨੇ ਬਾਰਵੀਂ ਜਮਾਤ ਦੀ ਪੜ੍ਹਾਈ ਸਥਾਨਕ ਸਕੂਲ ਬਾਬਾ ਗੋਲਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੰਗਾ ਤੋਂ ਪਾਸ ਕੀਤੀ ਅਤੇ ਦਾਖਲਾ ਪ੍ਰੀਖਿਆ ਪਾਸ ਕਰਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਬੀ- ਫਾਰਮੇਸੀ ਵਿੱਚ ਦਾਖਲਾ ਲਿਆ। ਇਸ ਦੌਰਾਨ ਪ੍ਰੀਅੰਕਾ ਨੇ ਜੀ ਪੈਟ ਟੈਸਟ ਪਾਸ ਕਰਕੇ ਸਕਾਲਰਸ਼ਿਪ ਹਾਸਲ ਕੀਤੀ ਅਤੇ ਐਮ ਫਾਰਮੈਸੀ ਵਿੱਚ ਦਾਖਲਾ ਲਿਆ ।ਐਮ ਫਾਰਮੈਸੀ ਕਰਦਿਆਂ ਡਾਕਟਰ ਰੈਡੀਜ ਮੈਡੀਕਲ ਇੰਡਸਟਰੀ ਵੱਲੋਂ ਕਰਵਾਏ ਗਏ ਸਰਵੇਖਣ ਵਿੱਚ ਪ੍ਰਿਅੰਕਾ ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਉਨਾਂ ਦੀ ਹੈਦਰਾਬਾਦ ਸਥਿਤ ਇੰਡਸਟਰੀ ਵਿੱਚ ਇੰਟਰਨਸ਼ਿਪ ਹਾਸਿਲ ਕੀਤੀ ਜਿਸ ਵਿੱਚ ਉਸ ਨੂੰ ਨਕਦ ਸਕਾਲਰਸ਼ਿਪ ਵੀ ਮਿਲ ਰਹੀ ਹੈ। ਐਮ ਫਾਰਮੈਸੀ ਦੇ ਦੂਜੇ ਸਮੈਸਟਰ ਦੇ ਐਲਾਨੇ ਨਤੀਜੇ ਵਿੱਚ ਪ੍ਰੀਅੰਕਾ ਨੇ ਯੂਨੀਵਰਸਿਟੀ ਵਿੱਚੋਂ ਪਹਿਲਾ ਸਥਾਨ ਹਾਸਿਲ ਕਰਕੇ ਆਪਣੇ ਪਿਤਾ ਵਿਪਨ ਕੁਮਾਰ ਜ਼ਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ, ਮਾਤਾ ਕੋਮਲ, ਭਰਾ ਇੰਜੀਨੀਅਰ ਰਾਹੁਲ ਮੱਲ ਅਤੇ ਦੀਪਕ ਮੱਲ ਦਾ ਨਾਮ ਰੋਸ਼ਨ ਕੀਤਾ ਹੈ ।ਇਸ ਮੌਕੇ ਉਸਦੇ ਨਾਨਕਾ ਪਰਿਵਾਰ ਸਰਪੰਚ ਜਸਪਾਲ, ਓਮ ਪ੍ਰਕਾਸ਼, ਰਾਮ ਪ੍ਰਕਾਸ਼, ਗੁਰਦੀਪ ਇਟਲੀ , ਸ਼ਿੰਗਾਰਾ ਰਾਮ ਅਮਰੀਕਾ, ਭਗਵਾਨ ਦਾਸ ਅਮਰੀਕਾ ,ਸੰਦੀਪ ਕੁਮਾਰ ਬਾਲੀ , ਰਕੇਸ਼ ਗੰਗੜ, ਪਰਮਜੀਤ ਝੰਮਟ ਅਤੇ ਸਤਨਾਮ ਸਿੰਘ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਵੱਲੋਂ ਪ੍ਰੀਅੰਕਾ ਅਤੇ ਉਸਦੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਉਸ ਨੂੰ ਹੋਰ ਮਿਹਨਤ ਕਰਨ ਦੇ ਲਈ ਪ੍ਰੇਰਤ ਕੀਤਾ ਤਾਂ ਕਿ ਉਹ ਆਪਣੇ ਸੁਪਨਿਆਂ ਦੀ ਉਡਾਰੀ ਮਾਰ ਸਕੇ। ਇਸ ਮੌਕੇ ਪ੍ਰੀਅੰਕਾ ਨੇ ਆਪਣੇ ਅਧਿਆਪਕਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨ੍ਹਾਂ ਦੀ ਗਾਈਡੈਂਸ ਦੇ ਕਾਰਨ ਹੀ ਅੱਜ ਉਸਨੇ ਇਹ ਮੁਕਾਮ ਹਾਸਲ ਕੀਤਾ ਹੈ।