ਈਟੀਟੀ 5994 ਦਿਵਿਆਂਗ ਵਰਗ ਦੇ ਉਮੀਦਵਾਰਾਂ ਨੂੰ ਦਿਵਾਲੀ ਤੋਂ ਪਹਿਲਾਂ ਨਿਯੁਕਤੀ ਪੱਤਰ ਦੇ ਕੇ ਤੁਰੰਤ ਸਕੂਲਾਂ ਚ ਭੇਜਣ
ਡੀਪੀਆਈ ਦਫਤਰ ਵਿੱਚ ਕਾਲੀ ਦੀਵਾਲੀ ਮਨਾਉਣ ਅਤੇ ਖੂਨ ਦੇ ਦੀਵੇ ਬਾਲਣ ਦੀ ਚਿਤਾਵਨੀ:- ਪ੍ਰਿਥਵੀ ਵਰਮਾ
Punjab News- ਈਟੀਟੀ 5994 ਭਰਤੀ ਆਈ ਨੂੰ ਤਿੰਨ ਸਾਲਾਂ ਤੋਂ ਉਪਰ ਦਾ ਸਮਾਂ ਹੋ ਚੁੱਕਿਆ ਹੈ ਪਰ ਪੰਜਾਬ ਸਰਕਾਰ ਵੱਲੋਂ ਦਿਵਿਆਂਗ ਵਰਗ ਦੇ ਉਮੀਦਵਾਰਾਂ ਨੂੰ ਹਾਲੇ ਤੱਕ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਦਿਵਿਆਂਗ ਯੂਨੀਅਨ ਦੇ ਸੂਬਾ ਪ੍ਰਧਾਨ ਪ੍ਰਿਥਵੀ ਵਰਮਾ ਨੇ ਕਿਹਾ ਕਿ ਈਟੀਟੀ 5994 ਭਰਤੀ ਦਿਵਿਆਂਗ ਦੇ ਯੋਗ ਉਮੀਦਵਾਰਾਂ ਦੀ ਸਕਰੂਟਨੀ ਹੋਏ ਨੂੰ ਦੋ ਮਹੀਨੇ ਹੋ ਗਏ ਹਨ,ਸਾਰੀ ਚੌਣ ਪ੍ਰਕਿਰਿਆ ਮੁਕੰਮਲ ਹੋਣ ਦੇ ਬਾਵਜੂਦ ਦਿਵਿਆਂਗ ਵਰਗ ਦੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਲਈ ਲਟਕਾਇਆ ਜਾ ਰਿਹਾ ਹੈ,ਇਸ ਕਾਰਨ ਉਮੀਦਵਾਰਾਂ ਵਿੱਚ ਭਾਰੀ ਰੋਸ ਹੈ।
ਸੂਬਾ ਪ੍ਰਧਾਨ ਪ੍ਰਿਥਵੀ ਵਰਮਾ ਨੇ ਸਰਕਾਰ ਨੂੰ ਤਿੱਖੇ ਸ਼ਬਦਾਂ ਵਿੱਚ ਚਿਤਾਵਨੀ ਦਿੰਦੇ ਕਿਹ ਕੀ ਜੇਕਰ ਪੰਜਾਬ ਸਰਕਾਰ ਦਿਵਾਲੀ ਤੋਂ ਪਹਿਲਾਂ ਈਟੀਟੀ 5994 ਵਿੱਚ ਦਿਵਿਆਂਗ ਵਰਗ ਦੇ ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇ ਕੇ ਸਕੂਲਾਂ ਵਿੱਚ ਨਹੀਂ ਭੇਜਦੀ ਤਾਂ ਦਿਵਿਆਂਗ ਉਮੀਦਵਾਰਾਂ ਵੱਲੋਂ ਡੀਪੀਆਈ ਦਫਤਰ ਵਿੱਚ ਕਾਲੀ ਦੀਵਾਲੀ ਮਨਾਈ ਜਾਵੇਗੀ ਅਤੇ ਖੂਨ ਦੇ ਦੀਵੇ ਬਾਲ਼ੇ ਜਾਣਗੇ ਤੇ ਅਣਮਿੱਥੇ ਸਮੇਂ ਲਈ ਧਰਨਾ ਲਾਇਆ ਜਾਵੇਗਾ।