- ਵੋਟ ਬਣਵਾਉਣ ਬਾਰੇ ਜਾਗਰੂਕਤਾ ਫੈਲਾਉਣ ਲਈ ਵਿਸ਼ੇਸ਼ ਜਾਗੋ ਦੀ ਕੀਤੀ ਸੀ.ਡੀ ਤਿਆਰ
- 16 ਨਵੰਬਰ ਤੋਂ 15 ਦਸੰਬਰ ਤੱਕ ਚੱਲਣ ਵਾਲੀ ਵੋਟਾਂ ਦੀ ਸਰਸਰੀ ਸੁਧਾਈ ਸਬੰਧੀ ਸੁਨੇਹਾ ਦੇਵੇਗੀ ਜਾਗੋ : ਵਧੀਕ ਜ਼ਿਲ੍ਹਾ ਚੋਣ ਅਫ਼ਸਰ
ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ ਨਗਰ 23 ਨਵੰਬਰ 2020 : ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗ ਵੋਟਰਾਂ ਦੀਆਂ 100 ਫ਼ੀਸਦੀ ਵੋਟਾਂ ਬਣਾਉਣ ਦਾ ਟੀਚਾ ਪੂਰਾ ਕਰਨ ਲਈ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਅਧੀਨ ਆਉਂਦੇ 3 ਵਿਧਾਨ ਸਭਾ ਹਲਕਿਆਂ 'ਚ ਜ਼ਿਲ੍ਹਾ ਸਵੀਪ ਸੈਲ ਵੱਲੋਂ ਗਤੀਵਿਧੀਆਂ ਪੂਰੀਆਂ ਜੋਰਾਂ 'ਤੇ ਹਨ। ਇਸੇ ਤਹਿਤ ਅੱਜ ਵਧੀਕ ਡਿਪਟੀ ਕਮਿਸ਼ਨਰ -ਕਮ- ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਨੇ 16 ਨਵੰਬਰ ਤੋਂ 15 ਦਸੰਬਰ ਤੱਕ ਚੱਲਣ ਵਾਲੀ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਸਬੰਧੀ ਆਮ ਲੋਕਾਂ ਨੂੰ ਜਾਣੂ ਕਰਵਾਉਣ ਲਈ ਵਿਸੇਸ ਤੌਰ ਤੇ ਤਿਆਰ ਕੀਤੀ " ਵੋਟਰ ਜਾਗਰੂਕਤਾ ਜਾਗੋ " ਦੀ ਸੀ.ਡੀ ਜਾਰੀ ਕੀਤੀ।
ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਇਸ " ਵੋਟਰ ਜਾਗਰੂਕਤਾ ਜਾਗੋ " ਸੀ.ਡੀ. ਰਾਹੀਂ ਜ਼ਿਲ੍ਹਾ ਵਾਸੀਆਂ ਨੂੰ ਪੋਲਿੰਗ ਸਟੇਸ਼ਨਾਂ 'ਤੇ ਲੱਗਣ ਵਾਲੇ ਸਪੈਸ਼ਲ ਕੈਂਪਾਂ ਅਤੇ ਵੋਟਾਂ ਸਬੰਧੀ ਭਰੇ ਜਾਣ ਵਾਲੇ ਵੱਖ ਵੱਖ ਫਾਰਮਾਂ ਦੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਨੌਜਵਾਨ, ਔਰਤਾਂ, ਦਿਵਿਆਂਗਜਨ ਅਤੇ ਟਰਾਂਸਜੈਂਡਰ ਨੂੰ ਅਪੀਲ ਕੀਤੀ ਕਿ ਉਹ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦਿੰਦਿਆਂ ਮਜ਼ਬੂਤ ਲੋਕਤੰਤਰ ਬਨਾਉਣ ਵਿੱਚ ਸਹਾਇਤਾ ਕਰਨ ਲਈ ਆਪਣੀ ਵੋਟ ਜ਼ਰੂਰ ਬਣਵਾਉਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਵੀਪ ਸੈੱਲ, ਵੱਲੋਂ ਸਵੀਪ ਗਤੀਵਿਧੀਆਂ ਤਹਿਤ ਲਗਾਤਾਰ ਜਾਗਰੂਕਤਾ ਪ੍ਰੋਗਰਾਮ ਕੀਤੇ ਜਾ ਰਹੇ ਹਨ ਤਾਂ ਕਿ ਯੋਗ ਵੋਟਰਾਂ ਦੀਆਂ 100 ਫ਼ੀਸਦੀ ਵੋਟਾਂ ਬਣਾਉਣ ਦਾ ਟੀਚਾ ਪੂਰਾ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਵੋਟਰ ਜਾਗਰੂਕਤਾ ਜਾਗੋ ਦੀ ਲੇਖਕ, ਸੰਗੀਤ ਅਤੇ ਗਾਇਕਾ ਸਟੇਟ ਅਵਾਰਡੀ ਅਧਿਆਪਕਾ ਸੁਧਾ ਜੈਨ ਸੁਦੀਪ ਹਨ। ਇਨ੍ਹਾਂ ਦਾ ਸਹਿਯੋਗ ਵਿਕੇਸ਼ਨਲ ਆਈ.ਟੀ. ਟਰੇਨਰ ਰੇਖਾ ਗੱਖਕਰ ਵੱਲੋਂ ਦਿੱਤਾ ਗਿਆ । ਤਬਲਾ ਇੰਸਟਰਕਟਰ ਹੇਮਾ ਬਾਲੀ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੁਹਾਣਾ ਦੀਆਂ ਵਿਦਿਆਰਥਣਾਂ ਹਰਪ੍ਰੀਤ ਕੌਰ, ਰਾਜਵਿੰਦਰ ਕੌਰ ਅਤੇ ਜਸਮੀਤ ਕੌਰ ਵੱਲੋਂ ਆਵਾਜ਼ ਚ ਸਹਿਯੋਗ ਦਿੱਤਾ ਗਿਆ।
ਫੋਟੋ ਕੈਪਸ਼ਨ- ਵੋਟਾਂ ਬਣਾਉਣ ਲਈ ਜਾਗਰੂਕਤਾ ਫੈਲਾਉਣ ਲਈ ਤਿਆਰ ਕੀਤੀ ਵੋਟਰ ਜਾਗਰੂਕਤਾ ਜਾਗੋ ਦੀ ਸੀ.ਡੀ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਾਰੀ ਕਰਦੇ ਹੋਏ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ।