ਪਟਿਆਲਾ, 8 ਅਗਸਤ 2019 - ਪਾਵਰਕਾਮ ਦੇ ਉਪਭੋਗਤਾਵਾਂ ਅਤੇ ਆਮ ਜਨਤਾ ਦੀ ਜਾਣਕਾਰੀ ਲਈ ਇਹ ਦੱਸਿਆ ਜਾਂਦਾ ਹੈ ਕਿ ਪਾਵਰਕਾਮ ਡਾਟਾ ਸੈਂਟਰ ਪਟਿਆਲਾ ਵਿਖੇ ਨੈੱਟਵਰਕ ਹਾਰਡਵੇਅਰ ਦੀ ਮੰਟੇਨੈਂਸ ਕਾਰਨ SAP ਅਧਾਰਿਤ ਪੰਜਾਬ ਦੇ 47 ਸ਼ਹਿਰਾਂ (ਪਟਿਆਲਾ, ਗੁਰਦਾਸਪੁਰ, ਮੋਹਾਲੀ, ਗਿੱਦੜਬਾਹਾ, ਜੈਤੋ, ਨੰਗਲ, ਪੱਟੀ, ਨਕੋਦਰ, ਸਰਹਿੰਦ, ਨਵਾਂਸ਼ਹਿਰ, ਮਲੌਟ, ਰੋਪੜ, ਰਾਜਪੁਰਾ, ਸਮਾਣਾ, ਤਰਨਤਾਰਨ, ਫਰੀਦਕੋਟ, ਧੂਰੀ, ਕੋਟਕਪੂਰਾ, ਮੁਕਤਸਰ, ਖੰਨਾ, ਮਲੇਰਕੋਟਲਾ, ਖਰੜ, ਸੁਨਾਮ, ਜ਼ੀਰਾ, ਨਾਭਾ, ਫ਼ਿਰੋਜ਼ਪੁਰ ਕੈਂਟ, ਜਲਾਲਾਬਾਦ, ਗੋਬਿੰਦਗੜ੍ਹ, ਬਟਾਲਾ, ਅਬੋਹਰ, ਸੰਗਰੂਰ, ਫਗਵਾੜਾ, ਫਿਰੇਜਪੁਰ ਸ਼ਹਿਰ, ਮਾਨਸਾ, ਬਰਨਾਲਾ, ਰਾਮਪੁਰਾ ਫੂਲ, ਜਗਰਾਓਂ, ਫਾਜ਼ਿਲਕਾ, ਹੁਸ਼ਿਆਰਪੁਰ, ਕਪੂਰਥਲਾ, ਪਠਾਨਕੋਟ, ਬਠਿੰਡਾ, ਜਲੰਧਰ ਕੈਂਟ, ਜਲੰਧਰ, ਅੰਮ੍ਰਿਤਸਰ, ਮੋਗਾ, ਲੁਧਿਆਣਾ) ਦੀਆਂ 102 ਬਿੱਲ ਪੇਮੈਂਟ ਮਸ਼ੀਨਾਂ ਅਤੇ ਕੈਸ਼ ਕਾਊਂਟਰ ਮਿਤੀ 09/08/2019 ਸ਼ਾਮ 8:00 ਵਜੇ ਤੋਂ ਮਿਤੀ 12/08/2019 ਸ਼ਾਮ 8:00 ਵਜੇ ਤੱਕ ਉਪਭੋਗਤਾਵਾਂ ਲਈ ਉਪਲਬਧ ਨਹੀਂ ਰਹਿਣਗੀਆਂ। ਪਰ ਇਹ 13/8/2019 ਨੂੰ ਆਮ ਵਾਂਗ ਖੁੱਲ੍ਹਣਗੇ।