ਸ਼੍ਰੋਮਣੀ ਕਮੇਟੀ ਦੇ ਅੰਤ੍ਰਿਗ ਮੈਂਬਰ ਬਣਨ ਪਿੱਛੋਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ ਜਥੇਦਾਰ ਮੋਹਨ ਸਿੰਘ ਬੰਗੀ
ਜਥੇਦਾਰ ਬਾਬਾ ਟੇਕ ਸਿੰਘ ਨੇ ਸਿਰੋਪਾਉ ਦੀ ਕੀਤੀ ਬਖਸ਼ਿਸ਼
ਅਸ਼ੋਕ ਵਰਮਾ
ਤਲਵੰਡੀ ਸਾਬੋ, 20 ਨਵੰਬਰ 2026: ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਲਾਨਾ ਜਨਰਲ ਇਜਲਾਸ ਦੌਰਾਨ ਅੱਜ ਪ੍ਰਧਾਨ ਅਤੇ ਅੰਤ੍ਰਿਗ ਕਮੇਟੀ ਦੀ ਹੋਈ ਚੋਣ ਮੁਤਾਬਿਕ ਸ਼੍ਰੋਮਣੀ ਕਮੇਟੀ ਦੇ ਅੰਤ੍ਰਿਗ ਮੈਂਬਰ ਚੁਣੇ ਗਏ ਹਲਕਾ ਤਲਵੰਡੀ ਸਾਬੋ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਮੋਹਨ ਸਿੰਘ ਬੰਗੀ ਸ਼ੁਕਰਾਨੇ ਵਜੋਂ ਸ਼ਾਮ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ। ਤਖਤ ਸਾਹਿਬ ਪੁੱਜਣ ਤੇ ਸ਼੍ਰੋਮਣੀ ਕਮੇਟੀ ਦੇ ਵੱਡੀ ਗਿਣਤੀ ਮੁਲਾਜ਼ਮਾਂ ਅਤੇ ਅਕਾਲੀ ਵਰਕਰਾਂ ਨੇ ਜਥੇਦਾਰ ਮੋਹਨ ਸਿੰਘ ਬੰਗੀ ਦਾ ਜ਼ੋਰਦਾਰ ਸਵਾਗਤ ਕੀਤਾ।ਤਖਤ ਸਾਹਿਬ ਮੱਥਾ ਟੇਕਦਿਆਂ ਜਥੇਦਾਰ ਬੰਗੀ ਨੇ ਸ਼ੁਕਰਾਨੇ ਦੀ ਅਰਦਾਸ ਕਰਵਾਈ ਅਤੇ ਕੀਰਤਨ ਸ੍ਰਵਣ ਕੀਤਾ।ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਮੋਹਨ ਸਿੰਘ ਬੰਗੀ ਨੂੰ ਗੁਰੂਘਰ ਦੀ ਬਖਸ਼ਿਸ ਸਿਰੋਪਾਉ ਭੇਟ ਕੀਤਾ।
ਮੱਥਾ ਟੇਕਣ ਉੇਪਰੰਤ ਗੱਲਬਾਤ ਕਰਦਿਆਂ ਜਥੇਦਾਰ ਮੋਹਨ ਸਿੰਘ ਬੰਗੀ ਨੇ ਉਨਾਂ ਨੂੰ ਫਿਰ ਤੋਂ ਅੰਤ੍ਰਿਗ ਕਮੇਟੀ ਦਾ ਮੈਂਬਰ ਬਣਾਏ ਜਾਣ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ,ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਸਮੁੱਚੀ ਆਲਾਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿੱਖ ਪੰਥ ਦੀ ਸਿਰਮੌਰ ਸੰਸਥਾ ਦੀ ਹੋਰ ਚੜ੍ਹਦੀਕਲਾ ਲਈ ਉਹ ਆਪਣੇ ਵੱਲੋਂ ਵਿਤ ਤੋਂ ਵੱਧ ਯੋਗਦਾਨ ਪਾਉਣ ਦਾ ਯਤਨ ਕਰਨਗੇ।ਉਨਾਂ ਕਿਹਾ ਕਿ ਉਨ੍ਹਾਂ ਦੀ ਮੁੱਖ ਤਰਜੀਹ ਖਿੱਤੇ ਦੇ ਪਿੰਡਾਂ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਉਨਾਂ ਦੇ ਬੇਮਿਸਾਲ ਧਾਰਮਿਕ ਇਤਿਹਾਸ ਤੋਂ ਜਾਣੂੰ ਕਰਵਾਉਣ ਲਈ ਗੁਰਮਤਿ ਸਮਾਗਮ ਕਰਵਾਉਣਾ ਅਤੇ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਨੂੰ ਹੋਰ ਚੜ੍ਹਦੀਕਲਾ ਵੱਲ ਲੈਕੇ ਜਾਣਾ ਹੋਵੇਗਾ।
ਦੱਸਣਾ ਬਣਦਾ ਹੈ ਕਿ ਜਥੇਦਾਰ ਬੰਗੀ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਦੇ ਅੰਤ੍ਰਿਗ ਮੈਂਬਰ ਰਹੇ ਹਨ ਅਤੇ ਉਹ ਅਕਾਲੀ ਦਲ ਦੇ ਮੋਹਰੀ ਆਗੂਆਂ ਚ ਸ਼ੁਮਾਰ ਹਨ।ਮੱਥਾ ਟੇਕਣ ਮੌਕੇ ਬੀਬੀ ਜੋਗਿੰਦਰ ਕੌਰ ਮੈਂਬਰ ਸ਼੍ਰੋਮਣੀ ਕਮੇਟੀ,ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੈਨੇਜਰ ਭਾਈ ਨਰਿੰਦਰਜੀਤ ਸਿੰਘ,ਭਾਈ ਭੋਲਾ ਸਿੰਘ ਇੰਚਾਰਜ ਧਰਮ ਪ੍ਰਚਾਰ,ਭਾਈ ਅਮਰੀਕ ਸਿੰਘ ਡਸਕਾ ਸਹਾਇਕ ਇੰਚਾਰਜ,ਗਿਆਨੀ ਗੁਰਜੰਟ ਸਿੰਘ ਹੈਡ ਗ੍ਰੰਥੀ,ਹਰਪਾਲ ਸਿੰਘ ਮੈਨੇਜਰ ਗੂ: ਹਾਜੀ ਰਤਨ ਸਾਹਿਬ ਬਠਿੰਡਾ,ਗੁਰਦੇਵ ਸਿੰਘ ਸੰਧੂ,ਗੁਰਸੇਵਕ ਸਿੰਘ ਕਿੰਗਰਾ ,ਮਨਦੀਪ ਸਿੰਘ ਮਾਖਾ ਤਿੰਨੇ ਮੀਤ ਮੈਨੇਜਰ ,ਗਿਆਨੀ ਆਲਮ ਸਿੰਘ ਮੁੱਖ ਕਥਾਵਾਚਕ,ਗਿਆਨੀ ਜਗਦੀਪ ਸਿੰਘ, ਕੁਲਵਿੰਦਰ ਸਿੰਘ ਬੰਗੀ,ਗੁਰਜੀਤ ਸਿੰਘ ਕੋਟਬਖਤੂ,ਹਰਦੀਪ ਸਿੰਘ ਬੰਗੀ,ਦਵਿੰਦਰ ਸਿੰਘ ਕੋਟਬਖਤੂ,ਐਡਵੋਕੇਟ ਸਤਿੰਦਰਪਾਲ ਸਿੰਘ ਸਿੱਧੂ,ਗੁਰਤੇਜ ਸਿੰਘ ਨਸੀਬਪੁਰਾ ,ਜਸਵਿੰਦਰ ਸਿੰਘ ਜ਼ੈਲਦਾਰ,ਤੇਜਾ ਸਿੰਘ ਮਲਕਾਣਾ,ਠਾਣਾ ਸਿੰਘ ਚੱਠਾ,ਡਾਕਟਰ ਗੁਰਮੇਲ ਸਿੰਘ ਘਈ,ਗੁਲਜਾਰ ਸਿੰਘ ਪੱਪੂ ਤੇ ਹਰਚਰਨ ਸਿੰਘ ਮਲਕਾਣਾ ਸਮੇਤ ਵੱਡੀ ਗਿਣਤੀ ਅਕਾਲੀ ਆਗੂ ਮੌਜੂਦ ਸਨ।
- Download Babushahi App
-
-