ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾ. ਸੈਵੀ ਰਾਜਦੇਵ ਈ.ਐਨ.ਟੀ. ਸਰਜਨ ਨਿਯੁਕਤ
ਬਾਬੂਸ਼ਾਹੀ ਬਿਊਰੋ
ਬੰਗਾ 20 ਨਵੰਬਰ 2026 ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਨੱਕ, ਕੰਨ ਅਤੇ ਗਲਾ (ਈ.ਐਨ.ਟੀ.) ਵਿਭਾਗ ਵਿਚ ਡਾ. ਸੈਵੀ ਰਾਜਦੇਵ ਐਮ.ਬੀ.ਬੀ.ਐਸ., ਐਮ.ਐਸ., ਡੀ.ਐਨ.ਬੀ. (ਈ.ਐਨ.ਟੀ.), ਏ.ਏ.ਐਸ.ਸੀ ਨੂੰ ਈ.ਐਨ.ਟੀ. ਸਰਜਨ ਨਿਯੁਕਤ ਕੀਤਾ ਗਿਆ ਹੈ ਅਤੇ ਉਹਨਾਂ ਨੇ ਕੰਮ ਕਰਨਾ ਆਰੰਭ ਕਰ ਦਿੱਤਾ ਹੈ । ਇਹ ਜਾਣਕਾਰੀ ਹਸਪਤਾਲ ਪ੍ਰਬੰਧਕ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦਿੱਤੀ। ਉਹਨਾਂ ਦੱਸਿਆ ਕਿ ਡਾ. ਸੈਵੀ ਰਾਜਦੇਵ ਨੇ ਐਮ.ਬੀ.ਬੀ.ਐਸ. ਦੀ ਡਿਗਰੀ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ, ਲੁਧਿਆਣਾ ਤੋਂ ਅਤੇ ਐਮ.ਐਸ. (ਈ.ਐਨ.ਟੀ.) ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਤੋਂ ਪ੍ਰਾਪਤ ਕੀਤੀ ਹੈ। ਉਹ ਨੱਕ, ਕੰਨ ਅਤੇ ਗਲੇ ਦੀਆਂ ਬਿਮਾਰੀਆਂ ਦੇ ਜਰਨਲ ਅਪਰੇਸ਼ਨ ਕਰਨ ਤੋਂ ਇਲਾਵਾ ਆਧੁਨਿਕ ਡਿਜੀਟਲ ਤੇ ਲੇਜ਼ਰ ਤਕਨੀਕ ਨਾਲ ਵੀ ਅਪਰੇਸ਼ਨ ਤੇ ਇਲਾਜ ਕਰਨ ਦੇ ਮਾਹਿਰ ਡਾਕਟਰ ਹਨ । ਉਹ ਸਾਬਕਾ ਸੀਨੀਅਰ ਰੈਜ਼ੀਡੈਂਟ, ਸਰਕਾਰੀ ਮੈਡੀਕਲ ਕਾਲਜ ਪਟਿਆਲਾ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਪੀ.ਜੀ.ਆਈ.ਐਮ.ਈ.ਆਰ. ਚੰਡੀਗੜ੍ਹ ਅਤੇ ਇੰਡਸ ਹਸਪਤਾਲ, ਮੋਹਾਲੀ ਦਾ ਤਜਰਬਾ ਹੈ। ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾ. ਸੈਵੀ ਰਾਜਦੇਵ ਰੋਜ਼ਾਨਾ ਸਵੇਰੇ 9 ਵਜੇ ਤੋਂ 3 ਵਜੇ ਤੱਕ ਮਰੀਜ਼ਾਂ ਦੀ ਜਾਂਚ ਕਰਨਗੇ । ਸ. ਢਾਹਾਂ ਨੇ ਦੱਸਿਆ ਕਿ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਰੀਜ਼ਾਂ ਨੂੰ ਕੰਨ, ਨੱਕ ਤੇ ਗਲੇ ਦੇ ਰੋਗਾਂ ਜਿਵੇਂ ਕੰਨ ਦੇ ਵਗਣ, ਕੰਨ ਦਾ ਪਰਦਾ ਫਟਣਾ, ਬੋਲਾਪਣ, ਨੱਕ ਦੀ ਹੱਡੀ ਟੇਢੀ, ਸਾਈਨਸ, ਨੱਕ ਬੰਦ ਹੋਣਾ, ਨੱਕ ਵਗਣਾ, ਗਲੇ ਦੀ ਖਰਾਸ਼, ਟੌਂਸਿਲ, ਆਵਾਜ਼ ਬੈਠਣੀ, ਥਾਇਰਾਇਡ, ਗਲੇ ਦੀਆਂ ਗੱਠਾਂ, ਬੱਚਿਆਂ ਤੇ ਬਜ਼ੁਰਗਾਂ ਦੇ ਕੰਨ-ਨੱਕ-ਗਲੇ ਦੇ ਰੋਗ ਅਤੇ ਐਂਡੋਸਕੋਪੀ ਨਾਲ ਆਧੁਨਿਕ ਇਲਾਜ ਦੀ ਸੁਵਿਧਾ ਦਿੱਤੀ ਜਾਂਦੀ ਹੈ । ਸ. ਢਾਹਾਂ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਤਪਾਲ ਢਾਹਾਂ ਕਲੇਰਾਂ ਵਿਖੇ ਨੱਕ, ਕੰਨ ਅਤੇ ਗਲਾ ਵਿਭਾਗ ਵਿਚ ਮਰੀਜ਼ਾਂ ਦੇ ਮਿਆਰੀ ਇਲਾਜ ਲਈ ਆਧੁਨਿਕ ਕੰਪਿਊਟਰਾਈਜ਼ਡ ਯੰਤਰਾਂ ਨਾਲ ਲੈਸ ਵਿਸ਼ੇਸ਼ ਅਪਰੇਸ਼ਨ ਥੀਏਟਰ ਬਣਾਏ ਗਏ ਹਨ। ਇਸ ਮੌਕੇ ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ ਅਤੇ ਡਾ. ਸੈਵੀ ਰਾਜਦੇਵ ਹਾਜ਼ਰ ਸਨ ।
- Download Babushahi App
-
-