MC ਚੋਣਾਂ ਲਈ AAP ਨੇ ਖੋਲ੍ਹੇ ਪੱਤੇ; ਪਟਿਆਲਾ ਅਤੇ ਬਾਘਾਪੁਰਾਣਾ ਤੋਂ 22 ਹੋਰ ਉਮੀਦਵਾਰ ਐਲਾਨੇ
Ravi Jakhu/ Babushahi Network
ਚੰਡੀਗੜ੍ਹ, 18 ਨਵੰਬਰ 2026: ਪੰਜਾਬ ਵਿੱਚ ਆਉਣ ਵਾਲੀਆਂ ਮਿਉਂਸਿਪਲ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ (AAP) ਨੇ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਵੱਲੋਂ ਪਟਿਆਲਾ ਅਤੇ ਬਾਘਾਪੁਰਾਣਾ ਮਿਉਂਸਿਪਲ ਚੋਣਾਂ ਲਈ 22 ਹੋਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਇਸ ਐਲਾਨ ਨਾਲ ਦੋਵਾਂ ਸ਼ਹਿਰਾਂ ਵਿੱਚ ਚੋਣ ਸਰਗਰਮੀਆਂ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ।


ਪਾਰਟੀ ਵੱਲੋਂ ਉਮੀਦਵਾਰਾਂ ਦੀ ਸੂਚੀ ਜਾਰੀ ਕਰਦਿਆਂ ਚੋਣ ਮੈਦਾਨ ਵਿੱਚ ਆਪਣੇ ਦਾਅਵੇ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਨ੍ਹਾਂ ਉਮੀਦਵਾਰਾਂ ਨੂੰ ਵੱਖ-ਵੱਖ ਵਾਰਡਾਂ ਤੋਂ ਚੋਣ ਲੜਨ ਲਈ ਮੈਦਾਨ ਵਿੱਚ ਉਤਾਰਿਆ ਗਿਆ ਹੈ।
- Download Babushahi App
-
-