ਐਨ.ਐਮ.ਐਮ.ਐਸ/ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ 22 ਨਵੰਬਰ ਨੂੰ
ਪ੍ਰਮੋਦ ਭਾਰਤੀ
ਨਵਾਂਸ਼ਹਿਰ 20 ਨਵੰਬਰ ,2026
ਰਾਜ ਵਿੱਦਿਅਕ ਅਤੇ ਖੋਜ ਸਿਖਲਾਈ ਪ੍ਰੀਸ਼ਦ ਵਲੋਂ ਲਈ ਜਾ ਰਹੀ ਨੈਸ਼ਨਲ ਮੀਨਜ਼ ਕਮ ਮੈਰਿਟ ਸ਼ਕਾਲਰਸ਼ਿਪ ਪ੍ਰੀਖਿਆ ਅਤੇ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ 2026 ਦੀਆਂ ਜਿਲਾ ਸਹੀਦ ਭਗਤ ਸਿੰਘ ਨਗਰ ਵਿੱਚ ਤਿਆਰੀਆਂ ਮਕੁੰਮਲ ਕਰ ਲਈਆ ਗਈਆਂ ਹਨ।ਇਹ ਪੀ੍ਰਖਿਆ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਜਿਲ੍ਹਾ ਸਿੱਖਿਆ ਅਫਸਰ(ਸ਼ੈ.ਸਿ) ਅਨੀਤਾ ਸਰਮਾ ਦੀ ਅਗਵਾਈ ਵਿੱਚ 22 ਨਵੰਬਰ ਦਿਨ ਐਤਵਾਰ ਨੂੰ ਹੋਵੇਗੀ ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਪ ਜਿਲਾ ਸਿੱਖਿਆ ਅਫਸਰ(ਸੈ.ਸਿ) ਲਖਵੀਰ ਸਿੰਘ ਅਤੇ ਜਿਲਾ ਕੋਆਰਡੀਨੇਟਰ ਸਤਨਾਮ ਸਿੰਘ ਨੇ ਦੱਸਿਆ ਕਿ ਪੀ.ਐਸ.ਟੀ ਐਸ.ਈ ਪ੍ਰੀਖਿਆ ਵਿੱਚ ਸਰਕਾਰੀ ਸਕੂਲਾਂ ਵਿੱਚ ਦਸਵੀਂ ਜਮਾਤ ਵਿੱਚ ਪੜ੍ਹ ਰਹੇ 930 ਵਿਦਿਆਰਥੀ ਭਾਗ ਲੈਣਗੇ ਤੇ ਐਨ.ਐਮ.ਐਮ.ਐਸ ਦੀ ਪ੍ਰੀਖਿਆ ਵਿੱਚ ਅੱਠਵੀਂ ਦੇ 1309 ਬੱਚੇ ਭਾਗ ਲੈਣਗੇ ਇਹ ਪ੍ਰੀਖਿਆ 22 ਨਵੰਬਰ ਨੂੰ ਹੋਵੇਗੀ।ਪੀ.ਐਸ.ਟੀ ਐਸ.ਈ ਦੀ ਪ੍ਰੀਖਿਆ ਲਈ ਜਿਲੇ ਵਿੱਚ ਤਿੰਨ ਪ੍ਰੀਖਿਆ ਕੇਂਦਰ -ਸਕੂਲ਼ ਆਫ ਐਮੀਨੈਂਸ ਮਹਿੰਦੀਪੁਰ ,ਐਸ.ਆਰ.ਸੀ ਜੈਨ ਮਾਡਲ ਸਸਸ ਬੰਗਾ, ਤੇ ਜੇ.ਐਫ.ਐਸ.ਐਚ ਖਲਾਸਾ ਸੀਨੀ.ਸੈਕੰਡਰੀ ਸਕੂਲ ਨਵਾਂਸਹਿਰ ਅਤੇ ਐਨ.ਐਮ.ਐਮ .ਐਸ / ਪੀ.ਐਸ.ਟੀ ਐਸ.ਈ ਦੀ ਪ੍ਰੀਖਿਆ ਦੇਣ ਲਈ ਜਿਲੇ ਵਿੱਚ ਪ੍ਰੀਖਿਆ ਕੇਂਦਰ -ਸਸਸਸ ਬਲਾਚੌਰ(ਕ),ਸ਼ਿਵਾਲਿਕ ਪਬਲਿਕ ਸਕੂਲ਼ ਨਵਾਂਸਹਿਰ ਅਤੇ ਬਾਬਾ ਗੋਲਾ ਸਕੰਸਸਸ ਬੰਗਾ , ਵਿਖੇ ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ।।ਇਹਨਾਂ ਪ੍ਰੀਖਿਆਵਾਂ ਦੇ ਸੂਚਾਰੂ ਸੰਚਾਲਨ ਲਈ ਸਟਾਫ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਪ੍ਰੀਖਿਆਂ ਕੇਂਦਰਾਂ ਦੇ ਨੇੜੇ ਲੋੜੀਦੇ ਸੁਰੱਖਿਆ ਪ੍ਰਬੰਧ ਵੀ ਕਰ ਦਿੱਤੇ ਗਏ ਹਨ।ਇਸ ਮੌਕੇ ਡਿਪਟੀ ਡੀ.ਈ.ਓ ਲਖਵੀਰ ਸਿੰਘ ਨੇ ਸਮੂਹ ਸਕੂਲ ਮੁੱਖੀਆ ਨੂੰ ਅਪੀਲ ਕੀਤੀ ਕਿ ਇਸ ਪ੍ਰੀਖਿਆ ਵਿੱਚ ਕੋਈ ਵੀ ਵਿਦਿਆਰਥੀ ਗੈਰਹਾਜਰ ਨਾ ਹੋਵੇ ਤੇ ਸਾਰੇ ਬੱਚਿਆ ਨੂੰ ਰੋਲਨੰਬਰ ਡਾਊਨਲੋਡ ਕਰਕੇ ਵਿਦਿਆਰਥੀਆਂ ਨੂੰ ਦਿੱਤੇ ਜਾਣ।
- Download Babushahi App
-
-