ਧਾਰਮਿਕ ਅਸਥਾਨ ਵੀ ਸੁਰੱਖਿਅਤ ਨਹੀਂ, ਫਿਰ ਆਮ ਲੋਕਾਂ ਦੀ ਸੁਰੱਖਿਆ ਦੀ ਗਾਰੰਟੀ ਕੌਣ ਦੇਵੇਗਾ? : ਸੁਖਵਿੰਦਰ ਸਿੰਘ ਸਿੱਧੂ
ਜਗਰਓ(ਦੀਪਕ ਜੈਨ)
ਜਗਰਾਓਂ ਦੇ ਪਿੰਡ ਗਗੜਾ ਵਿਖੇ ਸਥਿਤ ਪਾਵਨ ਗੁਰਦੁਆਰਾ ਸ੍ਰੀ ਗੋਪਾਲਸਰ ਸਾਹਿਬ ਵਿਖੇ ਫਾਇਰਿੰਗ ਦੀ ਘਟਨਾ ਅਤੇ ਧਮਕੀ ਭਰੀ ਚਿੱਠੀ ਦੀ ਖ਼ਬਰ ਬੇਹੱਦ ਚਿੰਤਾਜਨਕ ਹੈ। ਇਹ ਸਿਰਫ਼ ਅਮਨ-ਕਾਨੂੰਨ ਦਾ ਮਸਲਾ ਨਹੀਂ, ਸਗੋਂ ਲੋਕਾਂ ਦੀ ਸੁਰੱਖਿਆ ਅਤੇ ਧਾਰਮਿਕ ਸਥਾਨਾਂ ਦੀ ਮਰਿਆਦਾ ਨਾਲ ਜੁੜਿਆ ਗੰਭੀਰ ਮਾਮਲਾ ਹੈ।
ਸਵਾਲ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਹੈ—ਆਖ਼ਰ ਪੰਜਾਬ ਵਿੱਚ ਲੋਕ ਕਿੰਨਾ ਚਿਰ ਡਰ ਦੇ ਮਾਹੌਲ ਵਿੱਚ ਜਿਊਣਗੇ?
ਜਿਸ ਪੰਜਾਬ ਵਿੱਚ ਗੁਰੂ ਘਰਾਂ ਦੀ ਮਰਿਆਦਾ, ਭਾਈਚਾਰਕ ਸਾਂਝ ਅਤੇ ਅਮਨ-ਸ਼ਾਂਤੀ ਸਾਡੀ ਪਹਿਚਾਣ ਰਹੀ ਹੈ, ਉੱਥੇ ਅਜਿਹੀਆਂ ਘਟਨਾਵਾਂ ਲੋਕਾਂ ਦੇ ਮਨਾਂ ਵਿੱਚ ਡਰ ਪੈਦਾ ਕਰਦੀਆਂ ਹਨ। ਸਰਕਾਰ ਨੂੰ ਸਿਰਫ਼ ਬਿਆਨਬਾਜ਼ੀ ਨਹੀਂ, ਸਗੋਂ ਠੋਸ ਕਾਰਵਾਈ ਕਰਕੇ ਦਿਖਾਉਣੀ ਚਾਹੀਦੀ ਹੈ।
ਮੇਰੀ ਮੰਗ ਹੈ ਕਿ ਦੋਸ਼ੀ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ, ਧਮਕੀ ਭਰੀ ਚਿੱਠੀ ਦੀ ਗੰਭੀਰਤਾ ਨਾਲ ਜਾਂਚ ਹੋਵੇ ਅਤੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
ਗੁਰੂ ਘਰਾਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਪੰਜਾਬ ਨੂੰ ਡਰ ਨਹੀਂ, ਅਮਨ ਚਾਹੀਦਾ ਹੈ; ਦਾਅਵੇ ਨਹੀਂ, ਜਵਾਬਦੇਹੀ ਚਾਹੀਦੀ ਹੈ!
- Download Babushahi App
-
-