ਗੜੇਮਾਰੀ ਅਤੇ ਮੀਹ ਕਾਰਨ ਖੇਤਾਂ ਅਤੇ ਮੰਡੀਆਂ ਵਿੱਚ ਪਈ ਫਸਲ ਦਾ ਭਾਰੀ ਨੁਕਸਾਨ:
ਪੰਜਾਬ ਤੇ ਕੇਂਦਰ ਸਰਕਾਰ ਕਿਸਾਨਾਂ ਅਤੇ ਆੜਤੀਆਂ ਨੂੰ ਤਰੁੰਤ ਮੁਆਵਜਾਂ ਦਵੇ: ਮਿਸਲ ਸਤਲੁਜ
ਪਟਿਆਲਾ:11 ਅਕਤੂਬਰ,
ਪੰਥ,ਪੰਜਾਬ ਦੇ ਹਿੱਤਾ ਦੀ ਪਹਿਰੇਦਾਰ ਧਿਰ ਮਿਸਲ ਸਤਲੁਜ਼ ਨੇ ਬੇਮੋਸਮੀ ਮੀਹ ਅਤੇ ਗੜੇਮਾਰੀ ਹੋਣ ਕਾਰਨ ਝੋਨੇ ਦੀ ਫਸਲ ਤੇ ਹੋਏ ਨੁਕਸਾਨ ਤੇ ਡੁੱਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਮਿਸਲ ਸਤਲੁਜ਼ ਹਲਕਾ ਪਟਿਆਲਾ ਦਿਹਾਤੀ ਤੋ ਉਮੀਦਵਾਰ ਮਨਜੀਤ ਸਿੰਘ ਚਾਹਲ ਨੇ ਕਿਹਾ ਕਿ ਖੇਤਾ ਵਿੱਚ ਖੜੇ ਝੋਨੇ ਅਤੇ ਮੰਡੀਆਂ ਵਿੱਚ ਪਹੁੰਚੇ ਝੋਨੇ ਨੂੰ ਵੱਡਾ ਨੁਕਸਾਨ ਪਹੁੰਚਿਆਂ ਹੈ।ਜਿਸ ਕਾਰਨ ਕਿਸਾ਼ਨਾ ਅਤੇ ਆੜਤੀਆਂ ਦੀਆਂ ਮੁਸਕਲਾ ਵੱਧ ਗਈਆਂ ਹਨ।ਉਨਾਂ ਕਿਹਾ ਕਿ ਕਿਸਾ਼ਨਾ ਦੀ 6 ਮਹੀਨੇ ਦੀ ਮਹਿਨਤ ਨੂੰ ਕੁਦਰਤ ਦੀ ਮਾਰ ਦਾ ਸਿਕਾਰ ਹੋਣਾ ਪਿਆਂ ਹੈ।ਉਨਾਂ ਕਿਹਾ ਕਿ ਕੁਦਰਤੀ ਆਫਤਾ ਕਾਰਨ ਫਸਲਾਂ ਦਾ ਨੁਕਸਾਨ ਹੋਣ ਕਾਰਨ ਕਿਸਾ਼ਨਾਂ ਨੂੰ ਭਾਰੀ ਆਰਥਿਕ ਸੱਟ ਵੱਜਦੀ ਹੈ,ਉਨਾਂ ਕਿਹਾ ਕਿ ਮੀਹ ਪੈਣ ਨਾਲ ਝੋਨੇ ਦੀ ਕਟਾਈ ਦਾ ਕੰਮ ਵੀ ਪਛੜ ਗਿਆ ਹੈ,ਜਿਸ ਕਾਰਨ ਹੋਰ ਕਈ ਮੁਸਕਲਾ ਕਿਸਾਨਾ ਨੂੰ ਦਰਪੇਸ਼ ਆਉਣਗੀਆਂ।ਮਿਸਲ ਸਤਲੁਜ਼ ਨੇ ਕੇਦਰ ਅਤੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਉਹ ਕਿਸਾ਼ਨਾ ਅਤੇ ਆੜਤੀਆਂ ਨੂੰ ਵਿਸੇਸ਼ ਆਰਥਿਕ ਸਹਾਇਤਾ ਦਾ ਐਲਾਨ ਕਰੇ,ਉਨਾਂ ਮੰਗ ਕੀਤੀ ਕਿ ਕਿਸਾ਼ਨਾਂ ਦੀਆਂ ਫਸਲਾਂ ਦਾ ਬੀਮਾ ਸਰਕਾਰ ਨੂੰ ਆਪਣੇ ਖਰਚ ਤੇ ਕਰਨਾ ਚਾਹੀਦਾ ਹੈ।
- Download Babushahi App
-
-