← ਪਿਛੇ ਪਰਤੋ
ਪੀਪੀਐਸ ਅਧਿਕਾਰੀ ਲਖਬੀਰ ਸਿੰਘ ਮੁੜ ਬਹਾਲ ਮਿਲ ਸਕਦੀ ਹੈ ਕੋਈ ਅਹਿਮ ਜਿੰਮੇਵਾਰੀ ਕੁਲਵਿੰਦਰ ਸਿੰਘ ਅੰਮ੍ਰਿਤਸਰ 8 ਅਕਤੂਬਰ ਪੀਪੀਐਸ ਅਧਿਕਾਰੀ ਲਖਬੀਰ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਮੁੜ ਬਹਾਲ ਕਰ ਦਿੱਤਾ ਗਿਆ ਹੈ। ਜ਼ਿਕਰ ਯੋਗ ਹੈ ਕਿ ਅੰਮ੍ਰਿਤਸਰ ਦੇ ਇੰਪਰੂਵਮੈਂਟ ਟਰਸਟ ਦੇ 52 ਕਰੋੜੀ ਘੁਟਾਲੇ ਮਾਮਲੇ ਵਿੱਚ ਲਖਬੀਰ ਸਿੰਘ ਸਸਪੈਂਡ ਚੱਲੇ ਆ ਰਹੇ ਸਨ ਸਸਪੈਂਸ਼ਨ ਤੋਂ ਪਹਿਲਾਂ ਉਹ ਅੰਮ੍ਰਿਤਸਰ ਵਿੱਚ ਐਸਐਸਪੀ ਵਿਜੀਲੈਂਸ ਵਜੋਂ ਤੈਨਾਤ ਸਨ ਮੰਗਲਵਾਰ ਸ਼ਾਮ ਲਖਬੀਰ ਸਿੰਘ ਨੂੰ ਮੁੜ ਬਹਾਲ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਨੂੰ 8 ਅਕਤੂਬਰ ਨੂੰ ਡੀਜੀਪੀ ਦਫਤਰ ਪੇਸ਼ ਹੋਣ ਲਈ ਕਿਹਾ ਗਿਆ ਹੈ ਜ਼ਿਕਰਯੋਗ ਹੈ ਕਿ ਲਖਬੀਰ ਸਿੰਘ ਉਹੀ ਅਧਿਕਾਰੀ ਹਨ ਜਿਨਾਂ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਬਹਾਲ ਹੋਣ ਤੋਂ ਬਾਅਦ ਲਖਬੀਰ ਸਿੰਘ ਨੂੰ ਮਹਿਕਮੇ ਵਿੱਚ ਅਹਿਮ ਜਿੰਮੇਵਾਰੀ ਦਿੱਤੀ ਜਾ ਸਕਦੀ ਹੈ
Total Responses : 178