ਜਮਹੂਰੀ ਕਿਸਾਨ ਸਭਾ ਅੱਜ ਲੱਗ ਰਹੇ ਚੰਡੀਗੜ੍ਹ ਮੋਰਚੇ ‘ਚ ਕਰੇਗੀ ਭਰਵੀਂ ਸ਼ਮੂਲੀਅਤ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 31 ਅਗਸਤ ) ਜਮਹੂਰੀ ਕਿਸਾਨ ਸਭਾ ਪੰਜਾਬ ਦੀ ਜਿਲਾ ਕਮੇਟੀ ਦੀ ਮੀਟਿੰਗ ਜੋ ਕਿ ਪਟਿਆਲਾ ਵਿਖੇ ਧੰਨਾ ਸਿੰਘ ਦੋਣ ਕਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋ ਪੰਜਾਬ ਤੇ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਚੰਡੀਗੜ੍ਹ ਵਿੱਚ 1 ਸਤੰਬਰ ਤੋਂ ਲੱਗ ਰਹੇ ਮੋਰਚੇ ਵਿੱਚ ਜਮਹੂਰੀ ਕਿਸਾਨ ਸਭਾ ਭਰਵੀਂ ਸ਼ਮੂਲੀਅਤ ਕਰੇਗੀ। ਸਭਾ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਮਲਕੀਤ ਸਿੰਘ ਨਿਆਲ ਨੇ ਆਖਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋ 1 ਸਤੰਬਰ ਤੋਂ ਲੈ ਕੇ 7 ਸਤੰਬਰ ਤੱਕ ਚੰਡੀਗੜ੍ਹ ਵਿੱਚ ਕਿਸਾਨਾਂ ਦੀ ਮੁੱਖ ਮੰਗਾਂ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤਾ ਰੱਦ ਕਰਨ, ਧਰਤੀ ਹੇਠਲੇ ਅਤੇ ਦਰਿਆਵਾਂ ਦੇ ਪਾਣੀਆਂ ਦੂਸ਼ਤ ਹੋਣ ਤੋਂ ਰੋਕਣ ਤੇ ਪਾਣੀਆਂ ਦੀ ਸੰਭਾਲ ਕਰਨ, ਪਾਣੀਆਂ ਤੇ ਪੰਜਾਬ ਦੇ ਹੱਕ ਬਹਾਲ ਕਰਨ, ਖੇਤੀ ਵਿਭਿੰਨਤਾ ਬਣਾਉਣ, ਕਿਸਾਨਾਂ ਦੀਆਂ ਜ਼ਮੀਨਾਂ ਉੱਪਰ ਸੜਕਾਂ ਤੇ ਲੈਡ ਪੂਲਿੰਗ ਨੀਤੀ ਰਾਹੀ ਜਬਰੀ ਕਬਜ਼ਿਆਂ ਦੇ ਵਿਰੋਧ ਵਿੱਚ, ਮਜ਼ਦੂਰਾਂ ਕਿਸਾਨਾਂ ਦੇ ਸਮੂਚੇ ਕਰਜ਼ਿਆਂ ਦੀ ਮੁਆਫ਼ੀ ਤੇ ਬਾਕੀ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਲੱਗ ਰਹੇ ਲਗਾਤਾਰ ਮੋਰਚੇ ਵਿੱਚ ਜਮਹੂਰੀ ਕਿਸਾਨ ਸਭਾ ਪੰਜਾਬ ਭਰਵੀਂ ਸ਼ਮੂਲੀਅਤ ਕਰੇਗੀ। ਉਹਨਾਂ ਦੱਸਿਆ ਕਿ ਇਸ ਸਬੰਧੀ ਡਿਊਟੀਆ ਦੀ ਵੰਡ ਕਰ ਦਿੱਤੀ ਗਈ ਹੈ। ਸਾਰੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਇਸ ਮੌਕੇ ਤੇ ਸਭਾ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਸਮਾਨਾ ਨੇ ਆਖਿਆ ਕਿ ਜਮਹੂਰੀ ਕਿਸਾਨ ਸਭਾ ਵੱਲੋ ਕੋਈ ਕਸਰ ਬਾਕੀ ਨਹੀ ਛੱਡੀ ਜਾਵੇਗੀ ਉਹਨਾਂ ਦੱਸਿਆ ਕਿ ਇਸ ਮੋਰਚੇ ਲਈ ਪਿੰਡਾ ਚ,ਕਮੇਟੀਆਂ ਬਣਾ ਕੇ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਇਹ ਮੋਰਚਾ ਕਿਸਾਨਾਂ ਦੀ ਤਾਕਤ ਨੂੰ ਹੋਰ ਵੀ ਵਧਾ ਦੇਵੇਗਾ। ਪ੍ਰੈਸ ਸਕਤਰ ਦਰਸਨ ਬੇਲੂ ਮਾਜਰਾ ਨੇ ਆਖਿਆ ਕਿ ਮੋਰਚੇ ਲਈ ਲੋਕਾ ਵਿੱਚ ਭਾਰੀ ਉਤਸ਼ਾਹ ਹੈ। ਇਸ ਮੋਰਚੇ ਲਈ ਪਿੰਡਾਂ ਵਿੱਚੋਂ ਭਰਵਾਂ ਸਹਿਯੋਗ ਮਿਲ ਰਿਹਾ ਹੈ। ਇਸ ਮੌਕੇ ਹੋਰਨਾ ਤੋ ਇਲਾਵਾ ਸੁਰੇਸ ਕੁਮਾਰ ਸਮਾਣਾ, ਹਰਦੇਵ ਸਿੰਘ, ਗੀਤ ਸਿੰਘ ਕਕਰਾਲਾ,ਚਮਕੌਰ ਸਿੰਘ ਖੱਤਰੀ ਵਾਲਾ,ਰਾਜ ਕਿਸ਼ਨ ਨੂਰ ਖੇੜੀਆਂ,ਅਮਰਜੀਤ ਸਿੰਘ ਘਨੌਰ,ਅਮੀਰ ਸਿੰਘ ਰਸੂਲਪੁਰ,ਰਜਿੰਦਰ ਸਿੰਘ ਦੌਣ ਕਲਾਂ, ਸਤਪਾਲ ਨੂਰ ਖੇੜੀਆਂ, ਪ੍ਰਲਾਦ ਸਿੰਘ ਨਿਆਲ,ਸੁਖਦੇਵ ਸਿੰਘ ਆਦਿ ਹਾਜ਼ਰ ਸਨ।
- Download Babushahi App
-
-