ਮੈਦਾਨ ’ਚ ਚੱਲਿਆ ਬ੍ਰਿਟਿਸ਼ ਕੋ-ਐਡ ਦੇ ਖਿਡਾਰੀਆਂ ਦਾ ਜਾਦੂ, ਅੰਡਰ-19 ਫੁੱਟਬਾਲ ਟਰਾਫੀ ਕੀਤੀ ਆਪਣੇ ਨਾਂ
(ਪਟਿਆਲਾ)-ਪੰਜਾਬ ਸਕੂਲ ਖੇਡਾਂ (2026-27) ਤਹਿਤ ਜ਼ੋਨ ਪਟਿਆਲਾ-2 ਦੇ ਜ਼ੋਨਲ ਖੇਡ ਮੁਕਾਬਲੇ ਸਥਾਨਕ ਪੋਲੋ ਗਰਾਊਂਡ ਵਿਖੇ ਬੜੇ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਕਰਵਾਏ ਗਏ। ਇਹ ਟੂਰਨਾਮੈਂਟ ਡਾ. ਰਜਨੀਸ਼ ਗੁਪਤਾ (ਪ੍ਰਧਾਨ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2), ਸ੍ਰੀ ਬਲਵਿੰਦਰ ਸਿੰਘ ਜੱਸਲ (ਜ਼ੋਨਲ ਸਕੱਤਰ) ਅਤੇ ਸ੍ਰੀ ਬਲਕਾਰ ਸਿੰਘ (ਵਿੱਤ ਸਕੱਤਰ) ਦੀ ਯੋਗ ਅਗਵਾਈ ਹੇਠ ਸਫ਼ਲਤਾਪੂਰਵਕ ਨੇਪਰੇ ਚੜ੍ਹਿਆ। ਇਸ ਆਯੋਜਨ ਵਿੱਚ ਸ੍ਰੀ ਅਨਿਲ ਕੁਮਾਰ, ਸ੍ਰੀ ਸੰਦੀਪ ਸਿੰਘ ਅਤੇ ਸ੍ਰੀ ਅਜੈ ਕੁਮਾਰ ਨੇ ਵਿਸ਼ੇਸ਼ ਤਾਲਮੇਲ ਅਤੇ ਪ੍ਰਬੰਧਕੀ ਭੂਮਿਕਾ ਨਿਭਾਈ। ਟੂਰਨਾਮੈਂਟ ਦੌਰਾਨ ਵੱਖ-ਵੱਖ ਵਰਗਾਂ ਦੇ ਫਾਈਨਲ ਮੁਕਾਬਲੇ ਬੇਹੱਦ ਰੋਮਾਂਚਕ ਰਹੇ, ਜਿਨ੍ਹਾਂ ਵਿੱਚ ਵੱਖ-ਵੱਖ ਸਕੂਲਾਂ ਦੇ ਖਿਡਾਰੀਆਂ ਨੇ ਆਪਣੀ ਸ਼ਾਨਦਾਰ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਅੰਡਰ-14 ਵਰਗ (ਲੜਕੇ) ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਰਮੀ ਪਬਲਿਕ ਸਕੂਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ‘ਦਾ ਬ੍ਰਿਟਿਸ਼ ਕੋ-ਐੱਡ ਸਕੂਲ’ ਦੂਜੇ ਅਤੇ ‘ਮਾਊਂਟ ਲਿਟਰਾ ਜ਼ੀ ਸਕੂਲ’ ਤੀਜੇ ਸਥਾਨ ’ਤੇ ਰਿਹਾ। ਅੰਡਰ-17 ਵਰਗ (ਲੜਕੇ) ਦੇ ਫਸਵੇਂ ਮੁਕਾਬਲਿਆਂ ਵਿੱਚ ਯਾਦਵਿੰਦਰਾ ਪਬਲਿਕ ਸਕੂਲ (ਵਾਈ.ਪੀ.ਐੱਸ.) ਨੇ ਪਹਿਲਾ, ਆਰਮੀ ਪਬਲਿਕ ਸਕੂਲ ਨੇ ਦੂਜਾ ਅਤੇ ਮਾਊਂਟ ਲਿਟਰਾ ਜ਼ੀ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-19 ਵਰਗ (ਲੜਕੇ) ਵਿੱਚ ‘ਦਾ ਬ੍ਰਿਟਿਸ਼ ਕੋ-ਐੱਡ ਸਕੂਲ’ ਨੇ ਬਾਜ਼ੀ ਮਾਰਦਿਆਂ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਬੁੱਢਾ ਦਲ ਪਬਲਿਕ ਸਕੂਲ ਨੇ ਦੂਜਾ ਅਤੇ ਗੁਰੂ ਨਾਨਕ ਫ਼ਾਊਂਡੇਸ਼ਨ ਪਬਲਿਕ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਖੇਡ ਕਮੇਟੀ ਦੇ ਅਹੁਦੇਦਾਰ ਅਤੇ ਅਧਿਆਪਕ ਸ੍ਰੀ ਸਤਵਿੰਦਰ ਸਿੰਘ, ਸ੍ਰੀਮਤੀ ਕਿਰਨਜੀਤ ਕੌਰ, ਸ੍ਰੀ ਜਸਦੇਵ ਸਿੰਘ, ਸ੍ਰੀ ਗੁਰਦੀਪ ਸਿੰਘ, ਸ੍ਰੀ ਐੱਸ.ਪੀ. ਸਿੰਘ, ਸ੍ਰੀਮਤੀ ਮਮਤਾ ਰਾਣੀ, ਸ੍ਰੀ ਯਸ਼ਦੀਪ ਸਿੰਘ ਵਾਲੀਆ, ਮਿਸ ਸੰਦੀਪ ਕੌਰ, ਸ੍ਰੀਮਤੀ ਰੁਪਿੰਦਰ ਕੌਰ, ਸ੍ਰੀਮਤੀ ਯਾਦਵਿੰਦਰ ਕੌਰ ਅਤੇ ਸ੍ਰੀ ਮਨਪ੍ਰੀਤ ਸਿੰਘ ਸ਼ੇਰਮਾਜਰਾ (ਪ੍ਰੈੱਸ ਇੰਚਾਰਜ) ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਅੰਤ ਵਿੱਚ ਪ੍ਰਬੰਧਕਾਂ ਵੱਲੋਂ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਗਈ।
- Download Babushahi App
-
-