ਸਾਹਿਤ ਸਭਾ ਸੁਲਤਾਨਪੁਰ ਲੋਧੀ ਵੱਲੋਂ ਪ੍ਰਵਾਸੀ ਪੰਜਾਬੀ ਲੇਖਕਾਂ ਬੀਬੀ ਸਰਬਜੀਤ ਸਿੰਘ ਜਰਮਨੀ ਦਾ ਸਨਮਾਨ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 22 ਅਗਸਤ 2026
ਸਾਹਿਤ ਸਭਾ ਸੁਲਤਾਨਪੁਰ ਲੋਧੀ ਵੱਲੋਂ ਪਰਵਾਸੀ ਪੰਜਾਬੀ ਲੇਖਿਕਾ ਬੀਬੀ ਸਰਬਜੀਤ ਸਿੰਘ ਜਰਮਨੀ ਦੇ ਸਨਮਾਨ ਵਿੱਚ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਦੇ ਸ਼ੁਰੂ ਵਿੱਚ ਸਭਾ ਦੇ ਪ੍ਰਧਾਨ ਡਾਕਟਰ ਸਵਰਨ ਸਿੰਘ ਨੇ ਹਾਜਰੀਨ ਨੂੰ ਜੀਓ ਆਇਆਂ ਆਖਿਆ। ਸਭਾ ਦੇ ਸਕੱਤਰ ਅਤੇ ਲੇਖਕ ਮੁਖਤਾਰ ਸਿੰਘ ਚੰਦੀ ਨੇ ਮੁੱਖ ਮਹਿਮਾਨ ਬੀਬਾ ਸਰਬਜੀਤ ਸਿੰਘ ਦੀ ਸਾਹਿਤਿਕ ਅਤੇ ਸਮਾਜਿਕ ਘਾਲਣਾ ਬਾਰੇ ਜਾਣਕਾਰੀ ਸ੍ਰੋਤਿਆਂ ਨਾਲ ਸਾਂਝੀ ਕੀਤੀ। ਉਹਨਾਂ ਕਿਹਾ ਕਿ ਬੀਬੀ ਸਰਬਜੀਤ ਸਿੰਘ ਬਹੁ- ਪੱਖੀ ਸ਼ਖਸੀਅਤ ਦੇ ਮਾਲਕ ਹਨ, ਜੋ ਵਿਦੇਸ਼ ਵਿੱਚ ਰਹਿੰਦੇ ਹੋਏ ਵੀ ਆਪਣੀ ਮਿੱਟੀ, ਵਿਰਸੇ ਅਤੇ ਮਾਂ ਬੋਲੀ ਪੰਜਾਬੀ ਨਾਲ ਧੁਰ ਅੰਦਰੋਂ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਬੀਬਾ ਜੀ ਹੁਣ ਤੱਕ ਪੰਜਾਬੀ ਸਾਹਿਤ ਦੀ ਝੋਲੀ ਛੇ ਪੁਸਤਕਾਂ ਪਾ ਚੁੱਕੇ ਹਨ ।ਜਿਨਾਂ ਵਿੱਚ ਦੋ ਕਹਾਣੀ ਸੰਗ੍ਰਹਿ ਇਕ ਕਾਵਿ- ਸੰਗ੍ਰਹਿ ਅਤੇ ਤਿੰਨ ਵਾਰਤਕ ਦੀਆਂ ਪੁਸਤਕਾਂ ਸ਼ਾਮਿਲ ਹਨ।
ਇਸ ਮੌਕੇ ਬੀਬਾ ਸਰਬਜੀਤ ਸਿੰਘ ਜਰਮਨੀ ਦਾ ਕਹਾਣੀ ਸੰਗ੍ਰਹਿ 'ਈਮਾਨ ਅਜੇ ਜਿਉਂਦਾ ਹੈ' ਅਤੇ ਇੱਕ ਮੈਗਜ਼ੀਨ ਗੁਰੂ ਕੀ ਰਸੋਈ ਨਵਾਂ ਸ਼ਹਿਰ ਦਾ ਜੂਨ 2026 ਅੰਕ ਵੀ ਸਾਹਿਤ ਸਭਾ ਵੱਲੋਂ ਨਰਿੰਦਰ ਸਿੰਘ ਸੋਨੀਆ, ਡਾਕਟਰ ਸਵਰਨ ਸਿੰਘ, ਐਡਵੋਕੇਟ ਰਾਜਿੰਦਰ ਸਿੰਘ ਰਾਣਾ, ਪ੍ਰਿੰਸੀਪਲ ਲਖਬੀਰ ਸਿੰਘ, ਮਾਸਟਰ ਅਜੀਤ ਸਿੰਘ ਨੇ ਲੋਕ ਅਰਪਣ ਕੀਤਾ ।
ਇਸ ਮੌਕੇ ਬੀਬਾ ਸਰਬਜੀਤ ਸਿੰਘ ਜਰਮਨੀ ਨੇ ਆਪਣੇ ਸਾਹਿਤਿਕ ਸਫਰ ਅਤੇ ਗੁਰੂ ਕੀ ਰਸੋਈ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਬਾਰੇ ਵਡਮੁੱਲੇ ਵਿਚਾਰ ਸਾਂਝੇ ਕੀਤੇ। ਉਹਨਾਂ ਸਾਹਿਤ ਸਭਾ ਵੱਲੋਂ ਕਰਵਾਏ ਮਾਣਮੱਤੇ ਸਮਾਗਮ ਲਈ ਸਮੂਹ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਪ੍ਰਿੰਸੀਪਲ ਲਖਬੀਰ ਸਿੰਘ ਨੇ ਬੀਬਾ ਜੀ ਦੇ ਕਹਾਣੀ ਸੰਗ੍ਰਹਿ 'ਈਮਾਨ ਅਜੇ ਜਿਉਂਦਾ ਹੈ' ਵਿੱਚ ਸ਼ਾਮਲ ਕਹਾਣੀਆਂ ਤੇ ਚਰਚਾ ਕੀਤੀ। ਸਮਾਗਮ ਨੂੰ ਇੰਜਨੀਅਰ ਪ੍ਰਤਾਪ ਸਿੰਘ ਮੋਮੀ, ਇੰਜਨੀਅਰ ਸੁਖਦੇਵ ਸਿੰਘ ਟਿੱਬਾ, ਮਾਸਟਰ ਅਜੀਤ ਸਿੰਘ, ਮਾਸਟਰ ਕਰਨੈਲ ਸਿੰਘ ਮਾਸਟਰ ਸੁੱਚਾ ਸਿੰਘ ਮਿਰਜਾਪੁਰ, ਇੰਜੀ ਗੁਰਦੀਪ ਸਿੰਘ ਨੇ ਵੀ ਸੰਬੋਧਨ ਕੀਤਾ ਅਤੇ ਬੀਬੀ ਸਰਬਜੀਤ ਸਿੰਘ ਜਰਮਨੀ ਨੂੰ ਉਹਨਾਂ ਦੀਆਂ ਸਾਹਿਤਕ ਕਿਰਤਾਂ ਲਈ ਮੁਬਾਰਕਬਾਦ ਦਿੱਤੀ ।ਸਾਹਿਤ ਸਭਾ ਵੱਲੋਂ ਬੀਬੀ ਸਰਬਜੀਤ ਸਿੰਘ ਜਰਮਨੀ, ਉਹਨਾਂ ਦੇ ਪਤੀ ਸਰਦਾਰ ਆਤਮਾ ਸਿੰਘ ਅਤੇ ਮਾਤਾ ਪਿਤਾ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਸ਼ਾਇਰ ਮੁਖਤਾਰ ਸਿੰਘ ਚੰਦੀ, ਗਾਇਕ ਬਲਵੀਰ ਸ਼ੇਰਪੁਰੀ, ਕਵਿੱਤਰੀ ਕੁਲਵਿੰਦਰ ਕੰਵਲ, ਗੁਰਮੇਲ ਸਿੰਘ ਜੈਨਪੁਰੀ, ਲੇਖਿਕਾ ਸੁਖਜਿੰਦਰ ਕੌਰ ਲਾਡੀ ਭੁੱਲਰ ,ਗੁਰਲਾਲਜੀਤ ਕੌਰ, ਸੰਦੀਪ ਸ਼ੇਖਮਾਗਾ ,ਰਾਜ ਹਰੀਕੇ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਚੰਗੀ ਦਾਦ ਹਾਸਲ ਕੀਤੀ। ਅਖੀਰ ਵਿੱਚ ਐਡਵੋਕੇਟ ਰਾਣਾ ਨੇ ਆਏ ਅਦਬੀ ਸੱਜਣਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਲਖਬੀਰ ਸਿੰਘ ਲੱਖੀ ਸਾਬਕਾ ਪ੍ਰਧਾਨ ਪ੍ਰੈਸ ਕਲੱਬ,ਲਾਇਨਜ ਕਲੱਬ ਦੇ ਪ੍ਰਧਾਨ ਮੁਖਤਿਆਰ ਸਿੰਘ ਖਿੰਡਾ, ਨੰਬਰਦਾਰ ਸੁਰਿੰਦਰ ਪਾਲ ਸਿੰਘ ਸੋਢੀ, ਬਲਵਿੰਦਰ ਸਿੰਘ ਧਾਲੀਵਾਲ,ਪਰਦੀਪ ਸਿੰਘ, ਬਲਵਿੰਦਰ ਸਿੰਘ ਲਾਡੀ, ਜਗਮੋਹਨ ਸਿੰਘ ਥਿੰਦ ਜਾਂਦਾ, ਮਾਸਟਰ ਗੁਰਚਮਨ ਲਾਲ, ਦਰਸ਼ਨ ਸਿੰਘ ਸਤਾਬਗੜ੍ਹ,ਲੈਕਚਰਾਰ ਕਸ਼ਮੀਰ ਸਿੰਘ, ਜਸਬੀਰ ਸਿੰਘ, ਮਾਸਟਰ ਗੁਰਚਰਨ ਦਾਸ, ਪ੍ਰਿੰਸੀਪਲ ਸੁਰਜੀਤ ਸਿੰਘ, ਸੁਰਜੀਤ ਸਿੰਘ ਟਿੱਬਾ, ਸਤਨਾਮ ਪਾਲ,, ਡਾਕਟਰ ਜਗਸੀਰ ਸਿੰਘ,ਬੇਟੀ ਤੀਰਥ ਸਿੰਘ,ਬੇਟਾ ਜ਼ੋਬਨ ਸਿੰਘ, ਸਮੇਤ ਅਨੇਕਾਂ ਸਾਹਿਤ ਪ੍ਰੇਮੀ ਹਾਜਰ ਸਨ।
- Download Babushahi App
-
-