ਚੰਡੀਗੜ੍ਹ BJP ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਆਈ ਧਮਕੀ
ਰਵੀ ਜੱਖੂ
ਚੰਡੀਗੜ੍ਹ, 21 ਅਗਸਤ 2026
ਭਾਰਤੀ ਜਨਤਾ ਪਾਰਟੀ ਦੇ ਚੰਡੀਗੜ੍ਹ ਸੂਬਾ ਦਫ਼ਤਰ ਨੂੰ ਅੱਜ ਇੱਕ ਧਮਕੀ ਭਰੀ ਈਮੇਲ ਮਿਲੀ ਹੈ। ਈਮੇਲ ਵਿੱਚ 21 ਅਗਸਤ ਨੂੰ ਬੰਦ ਦੌਰਾਨ ਖੁੱਲ੍ਹੇ ਰਹਿਣ ਵਾਲੇ ਸ਼ਹਿਰਾਂ ਵਿੱਚ ਬੰਬ ਧਮਾਕੇ ਕਰਨ ਦੀ ਧਮਕੀ ਦਿੱਤੀ ਗਈ ਹੈ। ਇਸ ਵਿੱਚ 31 ਅਗਸਤ ਨੂੰ ਸਕੂਲ ਬੰਦ ਰੱਖਣ ਅਤੇ ਸ਼ਹੀਦ ਦਿਲਾਵਰ ਸਿੰਘ ਬੱਬਰ ਨੂੰ ਯਾਦ ਕਰਨ ਦੀ ਵੀ ਮੰਗ ਕੀਤੀ ਗਈ ਹੈ। ਸੁਰੱਖਿਆ ਏਜੰਸੀਆਂ ਨੇ ਈਮੇਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਸੁਨੇਹਾ ਭਾਜਪਾ ਦੇ ਸੂਬਾ ਦਫ਼ਤਰ, ਚੰਡੀਗੜ੍ਹ ਦੇ ਅਧਿਕਾਰਤ ਈਮੇਲ ਪਤੇ 'ਤੇ ਭੇਜਿਆ ਗਿਆ ਸੀ। ਈਮੇਲਾਂ ਵਿੱਚ "21 ਅਗਸਤ ਨੂੰ ਪੰਜਾਬ ਬੰਦ" ਅਤੇ "31 ਅਗਸਤ ਨੂੰ ਸਕੂਲ ਬੰਦ" ਵਰਗੇ ਸੁਨੇਹੇ ਸ਼ਾਮਲ ਸਨ। ਭੇਜਣ ਵਾਲੇ ਨੇ ਧਮਕੀ ਭਰੀ ਭਾਸ਼ਾ ਦੀ ਵਰਤੋਂ ਕੀਤੀ, ਜਿਸ ਵਿੱਚ ਪੰਜਾਬ ਨੂੰ ਖਾਲਿਸਤਾਨ ਨਾਲ ਜੋੜਿਆ ਗਿਆ।
- Download Babushahi App
-
-