ਉੱਘੀ ਸ਼ਾਇਰਾ ਤੇ ਵਾਰਤਾਕਾਰ ਪਰਮਜੀਤ ਕੌਰ ਸਰਹਿੰਦ ਨੂੰ ਬਠਿੰਡਾ ਤੇ ਧਨੌਲਾ ਵਿਖੇ ਸਾਹਿਤਿਕ ਸੰਸਥਾਵਾਂ ਵੱਲੋਂ ਸਨਮਾਨਿਤ ਕੀਤੇ ਜਾਣ 'ਤੇ ਜ਼ਿਲ੍ਹਾ ਲਿਖਾਰੀ ਸਭਾ ਫ਼ਤਹਿਗੜ੍ਹ ਸਾਹਿਬ ਵੱਲੋਂ ਕੀਤਾ ਗਿਆ ਧੰਨਵਾਦ
ਫ਼ਤਿਹਗੜ੍ਹ ਸਾਹਿਬ 13 ਅਗਸਤ ( ਗੁਰਪ੍ਰੀਤ ਸਿੰਘ ਜਖਵਾਲੀ) ਜ਼ਿਲ੍ਹਾ ਲਿਖਾਰੀ ਸਭਾ (ਰਜਿ:) ਫ਼ਤਹਿਗੜ੍ਹ ਸਾਹਿਬ ਦੇ ਅਹੁਦੇਦਾਰਾਂ ਨੇ ਅਚਨਚੇਤੀ ਮੀਟਿੰਗ ਕੀਤੀ ਜਿਸ ਵਿੱਚ ਸਭਾ ਦੀ ਪ੍ਰਧਾਨ ਪਰਮਜੀਤ ਕੌਰ ਸਰਹਿੰਦ ਨੂੰ ਬੀਤੇ ਦਿਨ ਬਠਿੰਡਾ ਦੇ ਟੀਚਰਜ਼ ਹੋਮ ਵਿਖੇ ਕੀਤੇ ਸਨਮਾਨ ਦਾ ਧੰਨਵਾਦ ਕੀਤਾ। ਸਭਾ ਦੇ ਮੀਤ ਪ੍ਰਧਾਨ ਬਲਤੇਜ ਸਿੰਘ ਬਠਿੰਡਾ, ਪ੍ਰੈੱਸ ਸਕੱਤਰ ਅਮਰਬੀਰ ਸਿੰਘ ਚੀਮਾਂ, ਜਨਰਲ ਸਕੱਤਰ ਹਰਜਿੰਦਰ ਸਿੰਘ ਗੋਪਾਲੋਂ, ਸਕੱਤਰ ਪ੍ਰਿੰਸੀਪਲ ਸੁਖਵਿੰਦਰ ਸਿੰਘ ਢਿੱਲੋਂ ਤੇ ਮੀਡੀਆ ਇੰਚਾਰਜ ਸਿਮਰਨਜੀਤ ਸਿੰਘ ਹਾਜ਼ਰ ਰਹੇ ਤੇ ਧੰਨਵਾਦ ਦਾ ਮਤਾ ਪਾਇਆ ਗਿਆ।
ਸਾਦਿਕ ਪਬਲੀਕੇਸ਼ਨਜ਼ ਜੋਧਪੁਰ ਪਾਖਰ ਵੱਲੋਂ ਉਲੀਕੇ ਗਏ ਇਸ ਵੱਡੇ ਸਮਾਗਮ ਵਿੱਚ ਸਾਹਿਤ ਸਿਰਜਣਾ ਮੰਚ (ਰਜਿ:) ਬਠਿੰਡਾ ਦੇ ਪ੍ਰਧਾਨ ਪ੍ਰਸਿੱਧ ਗ਼ਜ਼ਲਗੋ ਸੁਰਿੰਦਰਪ੍ਰੀਤ ਘਣੀਆਂ ਤੇ ਸ਼ਾਇਰ ਮੀਤ ਬਠਿੰਡਾ ਨੇ ਖ਼ੂਬਸੂਰਤ ਸਾ਼ਲ ਤੇ ਪੁਸਤਕਾਂ ਭੇਂਟ ਕਰਕੇ ਪਰਮਜੀਤ ਕੌਰ ਸਰਹਿੰਦ ਨੂੰ ਸਨਮਾਨਿਤ ਕੀਤਾ। ਇਸੇ ਮੌਕੇ ਸਾਦਿਕ ਪਬਲੀਕੇਸ਼ਨਜ਼, ਜੋਧਪੁਰ ਪਾਖਰ (ਬਠਿੰਡਾ) ਵੱਲੋਂ ਪਬਲੀਕੇਸ਼ਨ ਦੇ ਮਾਲਕ ਤੇ ਸੰਚਾਲਕ ਕੁਲਦੀਪ ਸਿੰਘ ਦੀਪ ਦੇ ਮਾਤਾ ਬੇਅੰਤ ਕੌਰ ਨੇ ਬਹੁਤ ਭਾਵਪੂਰਤ ਢੰਗ ਨਾਲ ਪਰਮਜੀਤ ਕੌਰ ਸਰਹਿੰਦ ਨੂੰ ਸ਼ਾਲ ਅਤੇ ਸਨਮਾਨ ਚਿੰਨ੍ਹ ਦੇ ਕੇ ਮਾਣ ਦਿੱਤਾ। ਇਨ੍ਹਾਂ ਤੋਂ ਇਲਾਵਾ ਉਨ੍ਹਾਂ ਦੀ ਕਲਮ ਦੀ ਸਾਂਝ ਵਾਲੇ ਸ. ਬਲਜੀਤ ਸਿੰਘ ਤੇ ਉਨ੍ਹਾਂ ਦੀ ਸੁਪਤਨੀ ਬਲਜਿੰਦਰ ਕੌਰ ਨੇ ਪਿਆਰ- ਸਤਿਕਾਰ ਦਾ ਇਜ਼ਹਾਰ ਕਰਦਿਆਂ ਸ਼ਾਨਦਾਰ ਸੂਟ ਤੇ ਸ਼ਾਲ ਭੇਂਟ ਕੀਤੀ। ਭਾਈ ਪਰਮਜੀਤ ਸਿੰਘ ਸਾਬਕਾ ਹਜ਼ੂਰੀ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ ਤੇ ਮੁੱਖ ਗ੍ਰੰਥੀ ਗੁਰਦੁਆਰਾ ਹਾਜੀ ਰਤਨ ਸਾਹਿਬ ਬਠਿੰਡਾ ਤੇ ਉਨ੍ਹਾਂ ਦੀ ਸੁਪਤਨੀ ਪ੍ਰੀਤ ਕੌਰ ਨੇ ਸਿਰਪਾਉ ਦੇ ਕੇ ਉਨ੍ਹਾਂ ਦਾ ਮਾਣ ਵਧਾਇਆ। ਜ਼ਿਕਰਯੋਗ ਹੈ ਕਿ ਇਸ ਮੌਕੇ ਮੀਤ ਬਠਿੰਡਾ ਦੀ ਕਾਵਿ- ਪੁਸਤਕ "ਕੱਚੀ ਨੀਂਦ ਦਾ ਸੁਪਨਾ" ਸਮੇਤ ਇਕੱਠੀਆਂ ਪੰਜ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ ਤੇ ਪਰਮਜੀਤ ਕੌਰ ਸਰਹਿੰਦ ਨੂੰ ਮੁੱਖ ਮਹਿਮਾਨ ਦੇ ਤੌਰ 'ਤੇ ਸੱਦਿਆ ਗਿਆ ਸੀ।
ਇਸੇ ਦਿਨ ਉਨ੍ਹਾਂ ਨੂੰ "ਪੰਜਾਬੀ ਲਿਖਾਰੀ ਸਭਾ (ਰਜਿ:), ਧਨੌਲਾ" ਵੱਲੋਂ ਵੀ ਨਿੱਘਾ ਸੱਦਾ ਦਿੱਤਾ ਗਿਆ ਸੀ। ਬਠਿੰਡਾ ਤੋਂ ਵਾਪਸੀ ਸਮੇਂ ਦੀ ਘਾਟ ਕਾਰਨ ਪਰਮਜੀਤ ਕੌਰ ਸਰਹਿੰਦ ਉਨ੍ਹਾਂ ਦੇ ਮੁੱਖ ਵੱਡੇ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕੇ ਤੇ ਲਿਖਾਰੀ ਸਭਾ ਦੇ ਜਨਰਲ ਸਕੱਤਰ ਪਰਮਜੀਤ ਪੱਪੂ "ਕੋਟ ਦੁੱਨਾ" ਦੇ ਗ੍ਰਹਿ ਵਿਖੇ ਹੀ ਪ੍ਰਭਾਵਸ਼ਾਲੀ ਮਿਲਣੀ ਵਿੱਚ ਸ਼ਾਮਲ ਹੋਏ। ਲਿਖਾਰੀ ਸਭਾ ਧਨੌਲਾ ਦੇ ਮੁੱਖ ਪ੍ਰਬੰਧਕ ਬ੍ਰਿਜ ਲਾਲ ਗੋਇਲ , ਕੁਲਦੀਪ ਸਿੰਘ ਸਾਬਕਾ ਪ੍ਰਿੰਸੀਪਲ ਕਮਲਦੀਪ ਸਿੰਘ , ਅਮਿਤ ਕੁਮਾਰ (ਨੋਨ੍ਹਾ ਸੇਠ)ਤੇ ਹੋਰ ਸਾਹਿਤ ਪ੍ਰੇਮੀਆਂ ਨੇ ਵੀ ਇਸ ਮੌਕੇ ਸ਼ਿਰਕਤ ਕੀਤੀ। ਇਸ ਸਾਹਿਤਕ ਮੰਡਲੀ ਨੇ ਵੀ ਪਰਮਜੀਤ ਕੌਰ ਸਰਹਿੰਦ ਦਾ ਸਾ਼ਲ, ਨਕਦ ਰਾਸ਼ੀ, ਫਲਾਂ ਤੇ ਮਠਿਆਈ ਦੇ ਡੱਬੇ ਭੇਂਟ ਕਰਕੇ ਬਰੂਹਾਂ ਵਿੱਚ ਤੇਲ ਚੋ ਕੇ ਸਵਾਗਤੀ ਸਨਮਾਨ ਕੀਤਾ। ਜ਼ਿਲ੍ਹਾ ਲਿਖਾਰੀ ਸਭਾ ਫ਼ਤਹਿਗੜ੍ਹ ਸਾਹਿਬ ਦੇ ਪ੍ਰੈੱਸ ਸਕੱਤਰ ਅਮਰਬੀਰ ਸਿੰਘ ਚੀਮਾਂ ਸਾਰਾ ਸਮਾਂ ਉਨ੍ਹਾਂ ਦੇ ਨਾਲ ਰਹੇ। ਬਠਿੰਡਾ ਅਤੇ ਧਨੌਲਾ ਵਿਖੇ ਉਨ੍ਹਾਂ ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਰਮਜੀਤ ਪੱਪੂ ਬਹੁਤ ਲੰਮੇਂ ਅਰਸੇ ਤੋਂ ਲੇਖਿਕਾ ਦੇ ਪੱਕੇ ਪਾਠਕ ਹਨ ਜੋ ਉਨ੍ਹਾਂ ਨਾਲ਼ ਪਰਿਵਾਰ ਵਾਂਗ ਜੁੜੇ ਹੋਏ ਹਨ।
ਸਭਾ ਦੇ ਮੈਂਬਰਾਂ ਨੂੰ ਪਰਮਜੀਤ ਕੌਰ ਸਰਹਿੰਦ ਨੇ ਕਿਹਾ ਜਿੰਨਾ ਮਾਨ ਸਨਮਾਨ ਤੇ ਪ੍ਰੇਮ-ਪਿਆਰ ਮੈਨੂੰ ਬਠਿੰਡਾ ਅਤੇ ਧਨੌਲਾ ਦੇ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਵੱਲੋਂ ਮਿਲਿਆ ਹੈ ਉਹ ਮੇਰੇ ਜੀਵਨ ਦੀ ਵੱਡੀ ਪ੍ਰਾਪਤੀ ਤੇ ਸੁਨਿਹਰੀ ਅਭੁੱਲ ਯਾਦ ਹੈ। ਉਨ੍ਹਾਂ ਨੇ ਕਿਹਾ ਕਿ ਮੀਤ ਬਠਿੰਡਾ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਘਣੀਆਂ ਨੇ ਨੌਜਵਾਨ ਲੇਖਕ ਵਰਗ ਨੂੰ ਨਾਲ ਜੋੜਿਆ ਹੈ। ਲੋਕ ਅਰਪਣ ਕੀਤੀਆਂ ਗਈਆਂ ਪੁਸਤਕਾਂ ਉਨ੍ਹਾਂ ਦੀ ਸਾਹਿਤ ਪ੍ਰਤੀ ਲਗਨ ਦੀ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਮੇਰੀ ਨਿਮਾਣੀ ਦੀ ਸਾਹਿਤਿਕ ਘਾਲਣਾ ਦਾ ਜੋ ਮਾਣ ਇਨ੍ਹਾਂ ਸਾਰਿਆਂ ਨੇ ਕੀਤਾ ਹੈ ਉਸ ਨਾਲ ਮੈਨੂੰ ਲਿਖਣ ਲਈ ਹੋਰ ਊਰਜਾ ਮਿਲੀ ਹੈ।
ਸਮੂਹ ਜ਼ਿਲ੍ਹਾ ਲਿਖਾਰੀ ਸਭਾ ਫ਼ਤਹਿਗੜ੍ਹ ਸਾਹਿਬ ਨੇ ਬਠਿੰਡਾ ਤੇ ਧਨੌਲਾ ਦੀਆਂ ਸਾਹਿਤਿਕ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਪਰਮਜੀਤ ਕੌਰ ਸਰਹਿੰਦ ਨੂੰ ਵਧਾਈ ਦਿੱਤੀ।
- Download Babushahi App
-
-