ਨੀਟ ਦਾ ਰਿਜਲਟ ਦੇਖਣ ਗਿਆ ਬੱਚਾ 24 ਦਿਨਾਂ ਬਾਅਦ ਧਾਰਮਿਕ ਅਸਥਾਨ ਤੋਂ ਮਿਲਿਆ ਮਾਪਿਆਂ ਨੂੰ
ਮੀਡੀਆ ਦਾ ਧੰਨਵਾਦ ਕਰਦੇ ਨਹੀਂ ਥੱਕ ਰਿਹਾ ਪਰਿਵਾਰ
ਰੋਹਿਤ ਗੁਪਤਾ
ਗੁਰਦਾਸਪੁਰ 13 ਅਗਸਤ, 2026
ਡੇਰਾ ਬਾਬਾ ਨਾਨਕ ਦੇ ਪਿੰਡ ਮਾਲੇਵਾਲ ਦਾ 21 ਸਾਲਾ ਨੌਜਵਾਨ ਜਸਪ੍ਰੀਤ ਸਿੰਘ ਬੀਤੀ 18 ਜੁਲਾਈ ਨੂੰ ਨੀਟ ਦਾ ਰਿਜਲਟ ਦੇਖਣ ਘਰ ਤੋਂ ਅੰਮ੍ਰਿਤਸਰ ਲਈ ਗਿਆ ਸੀ ਪਰ ਘਰ ਨਹੀਂ ਪਰਤਿਆ। ਨੌਜਵਾਨ ਦੀ ਭਾਲ ਵਿੱਚ ਪਰਿਵਾਰ ਨੇ ਦਿਨ ਰਾਤ ਇੱਕ ਕਰ ਦਿੱਤਾ ਸੀ ਪਰ ਮਾਮਲਾ ਮੀਡੀਆ ਦੀਆਂ ਸੁਰਖੀਆਂ ਬਣਨ ਤੋਂ ਬਾਅਦ ਆਖਿਰਕਾਰ 25 ਦਿਨ ਬਾਅਦ ਜਸਪ੍ਰੀਤ ਸਿੰਘ ਆਪਣੇ ਪਰਿਵਾਰ ਵਿੱਚ ਵਾਪਸ ਆ ਗਿਆ ਹੈ। ਜਸਪ੍ਰੀਤ ਦੇ ਵਾਪਸ ਆਉਣ ਤੋਂ ਬਾਅਦ ਪਰਿਵਾਰ ਮੀਡੀਆ ਦਾ ਧੰਨਵਾਦ ਕਰਦਾ ਨਹੀਂ ਥੱਕ ਰਿਹਾ ਹੈ ਕਿਉਂਕਿ ਮੀਡੀਆ ਕਾਰਨ ਹੀ ਉਹਨਾਂ ਦਾ ਬੱਚਾ ਅੱਜ ਦੁਬਾਰਾ ਉਹਨਾਂ ਦੇ ਵਿੱਚ ਵਾਪਸ ਆਇਆ ਹੈ।
ਜਸਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਨੀਟ ਕਲੇਅਰ ਨਾ ਕਰ ਪਾਉਣ ਅਤੇ ਕੁਝ ਦਿਨ ਠੀਕ ਢੰਗ ਨਾਲ ਨਾ ਸੋ ਪਾਉਣ ਕਾਰਨ ਉਹ ਮਾਨਸਿਕ ਤੌਰ ਤੇ ਕੁਝ ਪਰੇਸ਼ਾਨ ਹੋ ਗਿਆ ਸੀ ਇਸ ਲਈ ਵੱਖ-ਵੱਖ ਧਾਰਮਿਕ ਥਾਵਾਂ ਤੇ ਘੁੰਮਦਾ ਰਿਹਾ ਅਤੇ ਫਿਰ ਸੁਲਤਾਨਪੁਰ ਲੋਧੀ ਨੇੜੇ ਇੱਕ ਡੇਰੇ ਤੇ ਸੇਵਾ ਕਰਨ ਲੱਗ ਪਿਆ ਸੀ। ਉਥੇ ਹੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਬੱਚੇ ਨੂੰ ਨਵਾਂ ਜਨਮ ਮਿਲਿਆ ਹੈ। ਮੀਡੀਆ ਤੇ ਖਬਰਾਂ ਚੱਲਣ ਤੋਂ ਬਾਅਦ ਕਿਸੇ ਸੱਜਣ ਨੇ ਉਹਨਾਂ ਨਾਲ ਸੰਪਰਕ ਕੀਤਾ ਤੇ ਜਸਪ੍ਰੀਤ ਦਾ ਪਤਾ ਦਿੱਤਾ ਜਿਸ ਤੋਂ ਬਾਅਦ ਉਹ ਉਸ ਧਾਰਮਿਕ ਅਸਥਾਨ ਤੇ ਪਹੁੰਚੇ ਅਤੇ ਉਹਨਾਂ ਦਾ ਬੱਚਾ ਉਹਨਾਂ ਨੂੰ ਸਹੀ ਸਲਾਮਤ ਮਿਲ ਗਿਆ ਹੈ। ਇਹ ਸਭ ਮੀਡੀਆ ਦੀ ਬਦੌਲਤ ਹੀ ਸੰਭਵ ਹੋਇਆ ਹੈ।
- Download Babushahi App
-
-