ਵਿਸ਼ੇਸ਼ ਸੈਸ਼ਨ ਸੱਦ ਪਾਣੀਆਂ ਦੇ ਸਾਰੇ ਸਮਝੌਤੇ ਰੱਦ ਕਰੇ ਪੰਜਾਬ ਸਰਕਾਰ- ਬੁਰਜਗਿੱਲ
ਬੁੱਧੀਜੀਵੀ ਡਾ. ਸੁੱਚਾ ਗਿੱਲ ਨੇ ਕੀਤੀ ਸੈਮੀਨਾਰ ਵਿੱਚ ਸ਼ਿਰਕਤ
ਬਰਨਾਲਾ 12 ਅਗਸਤ 2026- ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਪਾਣੀਆਂ ਦੇ ਮੁੱਦੇ ਅਤੇ ਆਰਥਿੱਕ ਮੁੱਦਿਆਂ ਤੇ ਸੂਬਾ ਪੱਧਰੀ ਸੈਮੀਨਾਰ ਤਰਕਸ਼ੀਲ ਭਵਨ ਬਰਨਾਲਾ ਵਿਖੇ ਕਰਵਾਇਆ ਜਿਸ ਵਿੱਚ ਉੱਘੇ ਵਿਦਵਾਨ ਡਾ. ਸੁੱਚਾ ਸਿੰਘ ਗਿੱਲ ਨੇ ਪੰਜਾਬ ਭਰ ਚੋ ਆਏ ਜ਼ਿਲ੍ਹਾ ਤੇ ਬਲਾਕ ਆਗੂਆਂ ਨੂੰ ਉਪਰੋਕਤ ਮੁੱਦਿਆਂ ਦੀ ਤਹਿ ਤੱਕ ਜਾਣੂ ਕਰਵਾਇਆ।ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕੀ ਇਸ ਸੈਮੀਨਾਰ ਨੂੰ ਕਰਵਾਉਣ ਦਾ ਜੱਥੇਬੰਦੀ ਦਾ ਇੱਕੋ ਇੱਕ ਉਦੇਸ਼ ਹੈ ਕੀ ਇਹਨਾਂ ਆਗੂਆਂ ਰਾਹੀਂ ਹਰ ਪਿੰਡ ਹਰ ਗਲੀ ਮੁਹੱਲੇ ਪੰਜਾਬ ਦੀ ਕਿਸਾਨੀ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦੀ ਵਿਸਥਾਰਪੂਰਵਕ ਗੱਲ ਜਾਵੇ। ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕੀ ਸੰਯੁਕਤ ਮੋਰਚਾ ਪੰਜਾਬ ਵੱਲੋਂ ਇਕ ਸਤੰਬਰ ਤੋਂ ਚੰਡੀਗੜ੍ਹ ਵਿਖੇ ਪੰਜਾਬ ਦੀਆਂ ਮੰਗਾਂ ਤੇ ਮੋਰਚਾ ਉਲੀਕਿਆ ਗਿਆ ਹੈ ਜਿਸ ਵਿੱਚ ਮੁੱਖ ਤੌਰ ਤੇ ਪੰਜਾਬ ਦੀਆਂ ਮੰਗਾਂ ਦੇ ਸਬੰਧ ਵਿੱਚ ਆਵਾਜ਼ ਉਠਾਈ ਜਾਵੇਗੀ। ਇਸ ਵਿੱਚ ਪੰਜਾਬ ਦੀਆਂ ਹੋਰ ਮੰਗਾਂ ਤੋਂ ਇਲਾਵਾ ਪੰਜ ਫ਼ਸਲਾਂ ਮੂੰਗੀ,ਮੱਕੀ,ਆਲੂ,ਬਾਸਮਤੀ,ਗੋਭੀ ਤੇ ਐਮ.ਐਸ.ਪੀ., ਰਿਪੇਰੀਅਨ ਸਿਧਾਂਤ ਰਾਹੀਂ ਪੰਜਾਬ ਦਾ ਦਰਿਆਈ ਪਾਣੀਆਂ ਤੇ ਹੱਕ ਬਹਾਲ ਕਰਵਾਉਣਾ, ਧਾਰਾ 78,79,80 ਰੱਦ ਕਰਵਾਉਣਾ, ਪੰਜਾਬ ਯੂਨਵਰਸਿਟੀ ਤੇ ਪੰਜਾਬ ਦਾ ਹੱਕ ਬਹਾਲ ਕਰਵਾਉਣਾ, ਹਰ ਖੇਤ ਨੂੰ ਨਹਿਰੀ ਪਾਣੀ ਅਤੇ ਹਰ ਘਰ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣਾ, ਪੂਰਣ ਕਰਜ਼ਾ ਮੁੱਕਤ ਕਿਸਾਨੀ, ਕਿਸਾਨਾਂ ਲਈ ਬੁਢਾਪਾ ਪੈਨਸ਼ਨ, ਸਮਾਰਟ ਮੀਟਰ ਤੇ ਪੂਰਣ ਰੋਕ ਅਤੇ ਲੈਂਡ ਪੂਲਿੰਗ ਨੀਤੀ ਰੱਦ ਕਰਵਾਉਣਾ ਸ਼ਾਮਲ ਹਨ। ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਕਿਹਾ ਕੀ ਮੋਰਚੇ ਚ ਜੱਥੇਬੰਦੀ ਦੀ ਭਰਵੀਂ ਸ਼ਮੂਲੀਅਤ ਲਈ ਅੱਜ ਦਾ ਸੂਬਾ ਪੱਧਰੀ ਸੈਮੀਨਾਰ ਕਰਵਾਇਆ ਗਿਆ ਹੈ ਤਾਂ ਜੋ ਹਰ ਪਿੰਡ ਚੋ ਟਰਾਲੀ ਚੰਡੀਗੜ੍ਹ ਨੂੰ ਕੂਚ ਕਰੇ। ਇਸ ਮੌਕੇ ਸੂਬਾ ਖ਼ਜਾਨਚੀ ਰਾਮ ਸਿੰਘ ਮਟੋਰੜਾ,ਸੂਬਾ ਪ੍ਰੈੱਸ ਸਕੱਤਰ ਇੰਦਰਪਾਲ ਸਿੰਘ ਬਰਨਾਲਾ,ਸੂਬਾ ਸਹਿ ਖ਼ਜਾਨਚੀ ਦਲਜਿੰਦਰ ਸਿੰਘ ਆਲੋਵਾਲ,ਸੂਬਾ ਮੀਤ ਪ੍ਰਧਾਨ ਬਲਦੇਵ ਸਿੰਘ ਭਾਈ ਰੂਪਾ,ਫਿਰੋਜ਼ਪੁਰ ਤੋਂ ਭਾਗ ਸਿੰਘ ਮਰਖਾਈ, ਗੁਰਦਾਸਪੁਰ ਤੋ ਗੁਰਵਿੰਦਰ ਸਿੰਘ ਜੀਵਨ ਚੱਕ,ਦਲਬੀਰ ਸਿੰਘ ਜਲੰਧਰ ਤੋਂ ਸਤਨਾਮ ਸਿੰਘ ਲੋਹਗੜ੍ਹ,ਮੋਗਾ ਤੋਂ ਜਸਵਿੰਦਰ ਸਿੰਘ ਕਾਲੇਕੇ,ਧਰਮਪਾਲ ਸਿੰਘ ਫੂਲੇਵਾਲਾ,ਬਰਨਾਲਾ ਤੋਂ ਦਰਸ਼ਨ ਸਿੰਘ ਉੱਗੋਕੇ,ਸਿਕੰਦਰ ਸਿੰਘ ਭੂਰੇ,ਲੁਧਿਆਣਾ ਤੋਂ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ, ਸਤਿਬੀਰ ਸਿੰਘ ਬੋਪਾਰਾਏ,ਬਠਿੰਡਾ ਤੋਂ ਰਾਜਮਹਿੰਦਰ ਸਿੰਘ ਕੋਟਭਾਰਾ,ਕਰਮ ਸਿੰਘ ਭਾਈਰੂਪਾ,ਸੰਗਰੂਰ ਤੋਂ ਕਰਮ ਸਿੰਘ ਬਲਿਆਲ,ਸਤਨਾਮ ਸਿੰਘ ਕਿਲ੍ਹਾ ਭਰੀਆ, ਮੁਕਤਸਰ ਸਾਹਿਬ ਤੋਂ ਪੂਰਨ ਸਿੰਘ ਵੱਟੂ, ਪਟਿਆਲਾ ਤੋਂ ਗੁਰਬਚਨ ਸਿੰਘ,ਜਗਮੇਲ ਸਿੰਘ ਸੁਧੇਵਾਲ,ਮਾਲੇਰਕੋਟਲਾ ਤੋ ਜਗਦੇਵ ਸਿੰਘ ਮਹੋਲੀ,,ਮਾਨਸਾ ਤੋਂ ਮਹਿੰਦਰ ਸਿੰਘ ਭੈਣਬਾਘਾ, ਲਛਮਣ ਸਿੰਘ ਚੱਕਅਲੀਸ਼ੇਰ,ਫਰੀਦਕੋਟ ਤੋਂ ਕਰਮਜੀਤ ਸਿੰਘ ਚੈਨਾ,ਸੁਖਦੇਵ ਸਿੰਘ ਫੌਜੀ,ਸ਼੍ਰੀ ਤਰਨਤਾਰਨ ਸਾਹਿਬ ਤੋਂ ਜਗਜੀਤ ਸਿੰਘ ਹਰੀਕੇ ਤੋਂ ਇਲਾਵਾ ਹੋਰ ਵੀ ਕਿਸਾਨ ਆਗੂ ਹਾਜ਼ਰ ਸਨ।
- Download Babushahi App
-
-