ਤਰਸ ਆਧਾਰ ਨੌਕਰੀ ਵਾਲੇ ਆਸਰਿਤ 15 ਨੂੰ ਬਿਜਲੀ ਨਿਗਮ ਦੇ ਮੁੱਖ ਦਫਤਰ ਅੱਗੇ ਮਿਰਤਕ ਕਰਮਚਾਰੀਆਂ ਦੇ ਕੱਪੜੇ ਫੂਕ ਕੇ ਧੂਣੀ ਬਾਲਣਗੇ
ਪਟਿਆਲਾ 12 ਅਗਸਤ (ਗੁਰਪ੍ਰੀਤ ਸਿੰਘ ਜਖਵਾਲੀ)- ਬੇਰੁਜਗਾਰ ਮਿਰਤਕ ਆਸਰਿਤ ਸੰਘਰਸ ਕਮੇਟੀ ਪੀ.ਐਸ.ਪੀ.ਸੀ.ਐਲ ਦੇ ਸੂਬਾਈ ਆਗੂ ਚਰਨਜੀਤ ਸਿੰਘ ਦਿਉਣ ਨੇ ਦੱਸਿਆ ਕਿ 3 ਜੂਨ ਤੋਂ ਲਗਾਤਾਰ ਧਰਨਾ ਜਾਰੀ ਰੱਖਣ ਦੇ ਨਾਲ-ਨਾਲ ਦੋ ਬੇਰੁਜਗਾਰ ਸਾਥੀ 21 ਜੁਲਾਈ ਤੋਂ ਟਾਵਰ ਉੱਪਰ ਚੜੇ ਹੋਏ ਹਨ। ਉਨ੍ਹਾਂ ਕਿਹਾ ਕਿ 2010 ਤੋਂ ਪਹਿਲਾਂ ਦੇ ਡਿਊਟੀ ਦੌਰਾਨ ਜਾਨ ਗੁਆਉਣ ਵਾਲੇ ਮਿਰਤਕ ਕਰਮਚਾਰੀਆਂ ਦੇ ਆਸਰਿਤ ਹਾਂ। ਉਨ੍ਹਾਂ ਕਿਹਾ ਕਿ ਬਿਜਲੀ ਨਿਗਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੂੰ ਅਸੀਂ ਦੋ ਦਿਨ ਦਾ ਸਮਾਂ ਦੇ ਰਹੇ ਹਾਂ ਨਹੀਂ ਤਾਂ ਫਿਰ 15 ਅਗਸਤ ਵਾਲੇ ਦਿਨ ਟਾਵਰ ਤੋਂ ਝੰਡਾ ਲਹਿਰਾਉਣ ਦੇ ਨਾਲ-ਨਾਲ ਮੁੱਖ ਦਫਤਰ ਦੇ ਸਾਹਮਣੇ ਗੇਟ ਨੰਬਰ 1 ਸਾਹਮਣੇ ਮਿਰਤਕ ਕਰਮਚਾਰੀਆਂ ਦੇ ਕੱਪੜਿਆਂ ਦੀ ਧੂਣੀ ਬਾਲ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਿਵਨਾਥ ਸਿੰਘ ਬਰਾੜ, ਸੋਨੀ ਮੌੜ, ਗੁਰਤੇਜ ਸਿੰਘ ਫ਼ਤਹਿਗੜ੍ਹ ਸਾਹਿਬ, ਸੈਂਬਰ ਸਿੰਘ, ਮਹਿੰਦਰ ਸਿੰਘ ਢਿੱਲਵਾਂ, ਗੁਰਤੇਜ ਸਿੰਘ ਮੌੜ ਕਲਾਂ, ਹੁਸਨ ਕੁਮਾਰ ਆਦਿ ਹਾਜ਼ਰ ਸਨ।
- Download Babushahi App
-
-