ਰਾਣਾ ਗਰੁੱਪ ਦੀ ਰੁੱਖ ਲਗਾਓ ਮੁਹਿੰਮ ਤਹਿਤ ਬੂਟੇ ਲਗਾਉਣ ਉਪਰੰਤ ਸ਼੍ਰੀ ਮਨਮੋਹਨ ਲਾਲ ਕਟਿਆਲ, ਸ਼੍ਰੀਮਤੀ ਸਰੋਜ ਕਟਿਆਲ ਅਤੇ ਡਾ. ਸੌਵਿਕ ਸੂਰੀ
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 6 ਅਗਸਤ 2026 : ਰਾਣਾ ਗਰੁੱਪ ਵੱਲੋਂ ਆਪਣੇ ਸੰਸਥਾਪਕ ਸਵਰਗਵਾਸੀ ਡਾ. ਰਘੁਬੀਰ ਸੂਰੀ ਦੀ ਪਵਿੱਤਰ ਯਾਦ ਵਿੱਚ ਸ਼ੁਰੂ ਕੀਤੀ ਗਈ ਰੁੱਖ ਲਗਾਓ ਮੁਹਿੰਮ ਤਹਿਤ ਬੂਟੇ ਲਗਾਏ ਗਏ , ਇਹ ਮੁਹਿੰਮ ਵਾਤਾਵਰਣ ਦੀ ਸੰਭਾਲ ਅਤੇ ਹਰਿਆਲੇ ਭਵਿੱਖ ਦੀ ਸਿਰਜਣਾ ਲਈ ਨਿਰੰਤਰ ਜਾਰੀ ਹੈ , ਇਸ ਮੌਕੇ ਉੱਘੇ ਸਮਾਜ ਸੇਵੀ ਸ਼੍ਰੀ ਮਨਮੋਹਨ ਲਾਲ ਕਟਿਆਲ ਨੇ ਸ਼੍ਰੀਮਤੀ ਸਰੋਜ ਕਟਿਆਲ ਅਤੇ ਡਾ. ਸੌਵਿਕ ਸੂਰੀ ਦੇ ਨਾਲ ਮਿਲ ਕੇ ਬੂਟੇ ਲਗਾਏ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ
ਇਸ ਮੌਕੇ ਡਾ. ਸੌਵਿਕ ਸੂਰੀ ਨੇ ਕਿਹਾ ਕਿ ਇਸ ਮੁਹਿੰਮ ਦੀ ਵਿਲੱਖਣਤਾ ਸਿਰਫ਼ ਬੂਟੇ ਲਗਾਉਣ ਤੱਕ ਸੀਮਿਤ ਨਹੀਂ ਹੈ, ਸਗੋਂ ਉਨ੍ਹਾਂ ਦੀ ਲੰਬੇ ਸਮੇਂ ਤੱਕ ਸੰਭਾਲ ਅਤੇ ਵਿਕਾਸ ਨੂੰ ਯਕੀਨੀ ਬਣਾਉਣਾ ਵੀ ਹੈ। ਮੁਹਿੰਮ ਤਹਿਤ ਲਗਾਏ ਗਏ ਹਰ ਬੂਟੇ ਦੀ ਸਥਿਤੀ ਦਾ ਰਿਕਾਰਡ ਸੰਭਾਲਿਆ ਜਾਂਦਾ ਹੈ ਅਤੇ ਉਸ ਦੀ ਨਿਯਮਿਤ ਦੇਖਭਾਲ ਅਤੇ ਨਿਗਰਾਨੀ ਕੀਤੀ ਜਾਂਦੀ ਹੈ, ਤਾਂ ਜੋ ਹਰ ਬੂਟਾ ਇੱਕ ਤੰਦਰੁਸਤ ਅਤੇ ਮਜ਼ਬੂਤ ਰੁੱਖ ਬਣ ਸਕੇ। ਉਨ੍ਹਾਂ ਕਿਹਾ ਕਿ ਰਾਣਾ ਗਰੁੱਪ ਦਾ ਉਦੇਸ਼ ਸਿਰਫ਼ ਰਸਮੀ ਰੁੱਖ ਲਗਾਉਣਾ ਨਹੀਂ, ਸਗੋਂ ਵਾਤਾਵਰਣ ਸੰਭਾਲ ਵਿੱਚ ਲੰਬੇ ਸਮੇਂ ਲਈ ਅਹਿਮ ਯੋਗਦਾਨ ਪਾਉਣਾ ਹੈ
ਰਾਣਾ ਗਰੁੱਪ ਦੀ ਇਹ ਰੁੱਖ ਲਗਾਓ ਮੁਹਿੰਮ ਸਵਰਗਵਾਸੀ ਡਾ. ਰਘੁਬੀਰ ਸੂਰੀ ਦੀ ਸਮਾਜ ਸੇਵਾ ਅਤੇ ਕੁਦਰਤ ਪ੍ਰਤੀ ਸਮਰਪਿਤ ਸੋਚ ਨੂੰ ਸ਼ਰਧਾਂਜਲੀ ਹੈ। ਰਾਣਾ ਗਰੁੱਪ ਨੇ ਭਵਿੱਖ ਵਿੱਚ ਵੀ ਇਸ ਮੁਹਿੰਮ ਨੂੰ ਹੋਰ ਵਿਸਤਾਰ ਦੇਣ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਨਾਲ ਜੋੜਨ ਦਾ ਸੰਕਲਪ ਦੁਹਰਾਇਆ
- Download Babushahi App
-
-