ਚੰਡੀਗੜ੍ਹ ਮਹਾਂ ਰੈਲੀ ਵਿੱਚ ਪਟਿਆਲੇ ਤੋਂ ਵਹੀਰਾਂ ਘੱਤ ਕੇ ਵੱਡੀ ਗਿਣਤੀ ਵਿੱਚ ਪੈਨਸ਼ਨਰ ਅਤੇ ਮੁਲਾਜ਼ਮ ਪਹੁਚੰਣਗੇ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 05 ਅਗਸਤ 2026:- ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਜਿਵੇਂ ਪੁਰਾਣੀ ਪੈਨਸ਼ਨ ਬਹਾਲ ਕਰਨ ਬਾਰੇ, 18% ਡੀ.ਏ ਦੀਆਂ ਕਿਸ਼ਤਾਂ ਜਾਰੀ ਕਰਨ ਬਾਰੇ, ਸੇਵਾ ਨਵਿਰਤ ਕਰਮਚਾਰੀਆਂ ਦੀ ਤਨਖਾਹ 2.59 ਫੈਕਟਰ ਨਾਲ ਕਰਨ ਬਾਰੇ, ਕੱਚੇ ਮੁਲਾਜ਼ਮ ਪੱਕੇ ਕਰਨ ਬਾਰੇ ਅਤੇ ਹੋਰ ਮੰਗਾਂ ਨੂੰ ਲਾਗੂ ਨਾਂ ਕਰਨ ਕਰਕੇ ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਡੀ.ਏ ਅਤੇ ਏਰੀਅਰ ਦੇਣ ਦੇ ਹੁਕਮ ਕਰਨ ਦੇ ਬਾਵਜੂਦ ਟਾਲਮਟੋਲ ਦੀ ਨੀਤੀ ਕਰਨ ਕਰਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਸਰਕਾਰ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸ ਕਰਕੇ ਪੰਜਾਬ ਦੇ ਸਮੁੱਚੇ ਮੁਲਾਜ਼ਮ ਅਤੇ ਪੈਨਸ਼ਨਰ ਸ਼ਾਂਝਾ ਮੁਲਾਜ਼ਮ ਮੰਚ ਅਤੇ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਦੇ ਝੰਡੇ ਹੇਠ ਇੱਕ ਮੁੱਠ ਹੋ ਚੁੱਕੇ ਹਨ ਅਤੇ ਸਰਕਾਰ ਨੂੰ ਸਬਕ ਸਿਖਾਉਣ ਲਈ ਮਿਤੀ: 07 ਅਗਸਤ 2026 ਨੂੰ ਸੈਕਟਰ-39 ਦਾਣਾ ਮੰਡੀ ਚੰਡੀਗੜ੍ਹ ਵਿਖੇ ਮਹਾਂਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਵਿੱਚ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰ ਲੱਖਾਂ ਦੀ ਗਿਣਤੀ ਵਿੱਚ ਪੁੱਜ ਰਹੇ ਹਨ । ਪਟਿਆਲਾ ਜ਼ਿਲੇ ਦੇ ਪੈਨਸ਼ਨਰ ਅਤੇ ਵੱਖ-2 ਜੱਥੇਬੰਦੀਆਂ ਨਾਲ ਸਬੰਧਤ ਕਰਮਚਾਰੀ ਸਮੂਹਿਕ ਛੁੱਟੀਆਂ ਲੈ ਕੇ ਸੈਂਕੜੇ ਹੀ ਬੱਸਾਂ ਅਤੇ ਕਾਰਾਂ ਦੇ ਕਾਫਲੇ ਰਾਹੀਂ ਰੈਲੀ ਵਿੱਚ ਪੁੱਜਣਗੇ । ਅੱਜ ਪਟਿਆਲਾ ਜ਼ਿਲੇ ਦੇ ਵੱਖ-2 ਦਫਤਰਾਂ ਦਾ ਦੌਰਾ ਕਰਨ ਉਪਰੰਤ ਖੁਸ਼ਵਿੰਦਰ ਕਪਿਲਾ (ਕੁਆਰਡੀਨੇਟਰ ਸਾਂਝਾ ਮੰਚ), ਬਚਿੱਤਰ ਸਿੰਘ (ਕੁਆਰਡੀਨੇਟਰ ਸਾਂਝਾ ਮੰਚ), ਗੁਰਦੀਪ ਸਿੰਘ ਵਾਲੀਆ (ਜ਼ਿਲਾ ਪ੍ਰਧਾਨ ਪੈਨਸ਼ਨਰ) ਅਮਰ ਬਹਾਦਰ ਸਿੰਘ ਬਾਠ (ਸੂਬਾ ਪ੍ਰਧਾਨ) ਪੰਜਾਬ ਸਟੇਟ ਜਲ ਸਰੋਤ ਵਿਭਾਗ, ਮਨਿਸਟੀਰੀਅਲ, ਗੁਰਮੇਲ ਸਿੰਘ ਵਿਰਕ (ਜ਼ਿਲਾ ਪ੍ਰਧਾਨ ਸੀ.ਪੀ.ਐਫ ਅਤੇ ਪੀ.ਐਸ.ਐਮ.ਯੂ), ਜਗਤਾਰ ਸਿੰਘ ਢੀਂਡਸਾ (ਪ੍ਰਧਾਨ ਡਰਾਫਟਸਮੈਨ ਐਸੋਸੀਏਸ਼ਨ) ਅਵਤਾਰ ਸਿੰਘ ਤੱਗੜ, ਹਰਦਰਸ਼ਪਾਲ ਸਿੰਘ,ਸੱਤਪਾਲ ਰਾਹੀ, ਪਰਮਜੀਤ ਸਿੰਘ ਮੱਗੋ, ਗੁਰਮੀਤ ਸਿੰਘ ਟਿਵਾਣਾ ਆਦਿ ਨੇ ਪ੍ਰੈਸ ਬਿਆਨ ਜਾਰੀ ਕਰਕੇ ਕੱਲ ਹਰਪਾਲ ਸਿੰਘ ਚੀਮਾਂ ਵਿੱਤ ਮੰਤਰੀ ਪੰਜਾਬ ਵੱਲੋਂ ਪ੍ਰੈਸ ਕੰਨਫਰੈਂਸ ਕਰਕੇ ਜੋ ਝੂਠਾ ਕੂੜ ਪ੍ਰਚਾਰ ਕਰਕੇ ਲੋਕਾਂ ਅਤੇ ਮੁਲਾਜ਼ਮਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ , ਪੁਰਜ਼ੋਰ ਸ਼ਬਦਾਂ ਵਿੱਚ ਨਿਖੇਦੀ ਕੀਤੀ ਗਈ । ਕਿ ਪੰਜਾਬ ਸਰਕਾਰ ਦੇ ਅੜੀਅਲ ਵਤੀਰੇ ਕਾਰਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਬਹੁੱਤ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸ ਕਰਕੇ ਪਟਿਆਲਾ ਜ਼ਿਲੇ ਵਿੱਚੋਂ ਹਜਾਰਾ ਦੀ ਗਿਣਤੀ ਵਿੱਚ ਚੰਡੀਗੜ੍ਹ ਰੈਲੀ ਵਿੱਚ ਸਮੂਲੀਅਤ ਕੀਤੀ ਜਾਵੇਗੀ । ਪੈਨਸ਼ਨਰ ਆਗੂਆਂ ਖੁਸ਼ਵਿੰਦਰ ਕਪਿਲਾ, ਬਚਿੱਤਰ ਸਿੰਘ ,ਗੁਰਦੀਪ ਸਿੰਘ ਵਾਲੀਆ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ ਨਹੀਂ ਤਾਂ ਆਮ ਆਦਮੀ ਪਾਰਟੀ ਨੂੰ 2027 ਵਿੱਚ ਇਸ ਦਾ ਭਾਰੀ ਖਮੀਆਜਾ ਭੁਗਤਨਾ ਪਵੇਗਾ ਕਿਉਂਕਿ ਅੱਜ ਪੰਜਾਬ ਵਿੱਚ 7.50 ਲੱਖ ਮੁਲਾਜ਼ਮ ਅਤੇ ਪੈਨਸ਼ਨਰ ਹਨ ਜਿਹਨਾਂ ਦੇ ਪਰਿਵਾਰਕ ਮੈਂਬਰ ਰਲਾ ਕੇ 40 ਲੱਖ ਤੋਂ ਉਪਰ ਵੋਟ ਬਣਦੀ ਹੈ । ਇਹ ਬਹੁੱਤ ਵੱਡਾ ਵੋਟ ਬੈਂਕ ਸਰਕਾਰ ਬਣਾਉਣ ਵਿੱਚ ਬਹੁੱਤ ਵੱਡਾ ਰੋਲ ਅਦਾ ਕਰਦਾ ਹੈ।
- Download Babushahi App
-
-