ਚੰਡੀਗੜ੍ਹ ਪੁਲਿਸ ਦੇ ASI ਨੂੰ CBI ਨੇ ਕੀਤਾ ਗ੍ਰਿਫ਼ਤਾਰ
Ravi Jakhu / ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 7 ਜੂਨ: ਚੰਡੀਗੜ੍ਹ ਪੁਲਿਸ ਦੇ ਵਿਭਾਗ ਵਿੱਚ ਉਸ ਵੇਲੇ ਹੜਕੰਪ ਮੱਚ ਗਿਆ, ਜਦੋਂ ਸੈਂਟਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (CBI) ਦੀ ਟੀਮ ਨੇ ਸੈਕਟਰ-39 ਦੇ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਇੱਕ ਏਐਸਆਈ (ASI) ਹਿਤੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ। ਜਾਣਕਾਰੀ ਮੁਤਾਬਕ CBI ਨੇ ਇਹ ਕਾਰਵਾਈ ਇੱਕ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਹੈ, ਜਿੱਥੇ ASI ਹਿਤੇਸ਼ ਕੁਮਾਰ ਨੂੰ ਰਿਸ਼ਵਤ (Bribe) ਲੈਂਦੇ ਹੋਏ ਰੰਗੇ ਹੱਥੀਂ ਦਬੋਚਿਆ ਗਿਆ। CBI ਦੀ ਟੀਮ ਵੱਲੋਂ ਇਸ ਮਾਮਲੇ ਵਿੱਚ ਐਫਆਈਆਰ (FIR) ਦਰਜ ਕਰਕੇ ਅਗਲੇਰੀ ਜਾਂਚ ਅਤੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਕਾਰਨ ਪੁਲਿਸ ਮਹਿਕਮੇ ਅੰਦਰ ਭਾਰੀ ਤਣਾਅ ਦਾ ਮਾਹੌਲ ਹੈ।
.jpg)
- Download Babushahi App
-
-