ਜਥੇਦਾਰ ਗਡਗੱਜ ਨੇ ਸ਼ਹੀਦੀ ਗੈਲਰੀ ’ਚ ਸ਼ਹੀਦ ਪੁੱਤਰਾਂ ਦੀਆਂ ਤਸਵੀਰਾਂ ਵੇਖ ਰਹੇ ਬੀਬੀ ਜਗੀਰ ਕੌਰ ਨੂੰ ਕੀਤਾ ਸਨਮਾਨਤ
ਬਾਬੂਸ਼ਾਹੀ ਨੈਟਵਰਕ
ਅੰਮ੍ਰਿਤਸਰ, 6 ਜੂਨ, 2026:
ਸ੍ਰੀ ਦਰਬਾਰ ਸਾਹਿਬ 1984 ਸ਼ਹੀਦੀ ਗੈਲਰੀ ’ਚ ਆਪਣੇ ਦੋ ਸ਼ਹੀਦ ਪੁੱਤਰਾਂ ਨੂੰ ਦੇਖਣ ਆਈ ਮਾਤਾ ਬੀਬੀ ਜਗੀਰ ਕੌਰ ਦੇ ਦੋ ਪੁੱਤਰ ਭਾਈ ਮਨਜੀਤ ਸਿੰਘ ਅਤੇ ਭਾਈ ਹਰਦੀਪ ਸਿੰਘ ਪਿੰਡ ਸ਼ਾਹਪੁਰ ਜਾਜਨ ਜ਼ਿਲ੍ਹਾ ਗੁਰਦਾਸਪੁਰ ਜੂਨ 1984 ਫੌਜੀ ਹਮਲੇ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਹੀਦ ਹੋਏ। ਜਦੋਂ ਮਾਤਾ ਜੀ ਸ਼ਹੀਦੀ ਗੈਲਰੀ ਵਿੱਚ ਆਪਣੇ ਪੁੱਤਰਾਂ ਦੀਆਂ ਤਸਵੀਰਾਂ ਦੇਖ ਰਹੇ ਸਨ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਉੱਥੇ ਪਹੁੰਚੇ, ਮਾਤਾ ਜੀ ਨਾਲ ਗੱਲਬਾਤ ਕੀਤੀ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਸਿੰਘ ਸਾਹਿਬ ਨੇ ਮਾਤਾ ਜੀ ਦਾ ਸੰਪਰਕ ਨੰਬਰ ਵੀ ਲਿਆ ਅਤੇ ਉਨ੍ਹਾਂ ਦੇ ਘਰ ਜਾਣ ਦੀ ਗੱਲ ਵੀ ਆਖੀ।
- Download Babushahi App
-
-