ਸਵਰਨ ਸਿੰਘ ਭੰਗੂ ਦੀ ਅੰਤਿਮ ਵਿਦਾਈ ਮੌਕੇ ਹੱਥ 'ਚ ਤਸਵੀਰ ਫੜ੍ਹ ਕੇ ਰੋਈ ਗੁਰਪ੍ਰੀਤ ਕੌਰ ਭੰਗੂ
ਚਮਕੌਰ ਸਾਹਿਬ ਦੀ ਹਰ ਗਲੀ ਤੇ ਚੌਰਾਹੇ ਤੇ ਛਾਈ ਖਾਮੋਸ਼ੀ ਭੰਗੂ ਸਾਹਿਬ ਨੂੰ ਯਾਦ ਕਰ ਰਹੀ ਸੀ।
ਮਨਪ੍ਰੀਤ ਸਿੰਘ / ਬਾਬੂਸ਼ਾਹੀ ਬਿਊਰੋ
ਰੂਪਨਗਰ 6 ਜੂਨ
ਬੀਤੇ ਦਿਨੀ ਰੋਜ਼ਾਨਾ "ਅਜੀਤ" ਉਪ-ਦਫ਼ਤਰ ਰੋਪੜ ਦੇ ਸਾਬਕਾ ਇੰਚਾਰਜ, ਕਲਮ ਦੇ ਧਨੀ ਅਤੇ ਕੰਗ ਮੈਮੋਰੀਅਲ ਅਕੈਡਮੀ ਬੱਸੀ ਗੁੱਜਰਾਂ ਦੇ ਡਾਇਰੈਕਟਰ ਸਵਰਨ ਸਿੰਘ ਭੰਗੂ (68) ਇਸ ਫ਼ਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ ਸਨ। ਉਹ ਸ੍ਰੀ ਚਮਕੌਰ ਸਾਹਿਬ ਦੇ ਰਹਿਣ ਵਾਲੇ ਸਨ ਅਤੇ ਪੰਜਾਬੀ ਫ਼ਿਲਮਾਂ ਦੀ ਮਸ਼ਹੂਰ ਤੇ ਨਾਮਵਰ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਦੇ ਪਤੀ ਸਨ। ਅੱਜ ਸਵ ਸਵਰਨ ਸਿੰਘ ਭੰਗੂ ਜੀ ਦੀ ਅੰਤਿਮ ਯਾਤਰਾ ਸ਼੍ਰੀ ਚਮਕੌਰ ਸਾਹਿਬ ਆਰੰਭ ਹੋਈ ਜਿਸ ਵਿੱਚ ਗੁਰਪ੍ਰੀਤ ਕੌਰ ਭੰਗੂ ਨੇ ਪਤੀ ਸਵਰਨ ਸਿੰਘ ਭੰਗੂ ਦੀ ਤਸਵੀਰ ਹੱਥ ਚ ਫੜ੍ਹ ਕੇ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਉਹਨਾ ਦਾ ਪੁੱਤਰ ਤੇ ਹੋਰ ਰਿਸ਼ਤੇਦਾਰ ਸਾਕ ਸੰਬੰਧੀ ਤੇ ਫਿਲਮ ਜਗਤ ਦੀਆਂ ਹਸਤੀਆਂ ਮੌਜੂਦ ਸਨ। ਇਸ ਮੌਕੇ ਚਮਕੌਰ ਸਾਹਿਬ ਦੀਆਂ ਗੱਲੀਆਂ ਤੇ ਚੱਪਾ ਚੱਪਾ ਇਕ ਵੱਖਰੀ ਚੁੱਪ ਦੇ ਨਾਲ ਸਵਰਨ ਸਿੰਘ ਭੰਗੂ ਨੂੰ ਅੰਤਿਮ ਵਿਦਾਇਗੀ ਦੇ ਰਿਹਾ ਸੀ ਇਸਦੇ ਨਾਲ ਹੀ ਹਰ ਸ਼ਹਿਰ ਨਿਵਾਸੀ ਦੀ ਅੱਖ ਨਮ ਸੀ ਜੋ ਕਿ ਸਵਰਨ ਸਿੰਘ ਭੰਗੂ ਤੇ ਉਹਨਾਂ ਦੇ ਸਮਾਜ ਪ੍ਰਤੀ ਕੀਤੇ ਗਏ ਕੰਮਾਂ ਨੂੰ ਬਹੁਤ ਹੀ ਵੈਰਾਗਮਈ ਮਨ ਦੇ ਨਾਲ ਯਾਦ ਕਰ ਰਹੇ ਸਨ।
ਅੱਜ ਸਵਰਨ ਸਿੰਘ ਭੰਗੂ ਜੀ ਦੀ ਮ੍ਰਿਤਕ ਦੇਹ ਨੂੰ ਪੀ ਜੀ ਆਈ ਦੇਣ ਤੋਂ ਪਹਿਲਾਂ ਕੱਗ ਯਾਦਗਾਰੀ ਸਿੱਖਿਆ ਸੰਸਥਾ ਬੱਸੀ ਗੁੱਜਰਾਂ ( ਚਮਕੌਰ ਸਾਹਿਬ) ਤੇ ਆਦਰਸ਼ ਭਣਨ ਚਮਕੌਰ ਸਾਹਿਬ ਵਿੱਖੇ ਅੰਤਿਮ ਦਰਸ਼ਨਾ ਲਈ ਰੱਖਿਆ ਗਿਆ ਜਿਥੇ ਵੱਡੀ ਗਿਣਤੀ ਚ ਫਿਲਮੀ ਸਿਤਾਰੇ, ਗਾਇਕ, ਸੰਗੀਤਕਾਰ, ਪੰਜਾਬੀ ਸਾਹਿਤਕਾਰ, ਧਾਰਮਿਕ, ਰਾਜਨੀਤਿਕ ਤੇ ਸਮਾਜਿਕ ਸ਼ਖਸ਼ੀਅਤਾਂ ਨੇ ਪਹੁੰਚ ਕਰ ਕੇ ਸਵਰਨ ਸਿੰਘ ਭੰਗੂ ਨੂੰ ਨਮ ਅੱਖਾਂ ਦੇ ਨਾਲ ਸ਼ਰਧਾਂਜਲੀ ਭੇਟ ਕੀਤੀ।
- Download Babushahi App
-
-