ਇਲੈਕਟਰੋਨਿਕ ਦੀ ਦੁਕਾਨ ਨੂੰ ਲੱਗੀ ਅੱਗ, ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਵੱਡਾ ਨੁਕਸਾਨ ਹੋਣ ਤੋਂ ਬਚਾਇਆ
ਰੋਹਿਤ ਗੁਪਤਾ / ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ 20 May 2026 : ਗੁਰਦਾਸਪੁਰ ਦੇ ਗੀਤਾ ਭਵਨ ਰੋਡ ਤੇ ਬੱਬਰ ਇਲੈਕਟਰੋਨਿਕਸ ਦੀ ਦੁਕਾਨ ਨੂੰ ਦੇਰ ਰਾਤ ਅੱਗ ਲੱਗਣ ਨਾਲ ਦੁਕਾਨ ਦੇ ਵਿੱਚ ਲੱਗੇ ਫਿਟਿੰਗ ਕਾਊਂਟਰ ਵਾਇਰਿੰਗ ਅਤੇ ਹੋਰ ਸਮਾਨ ਸਰ ਤੇ ਸਵਾ ਹੋ ਗਿਆ । ਹਾਲਾਂਕਿ ਫਾਇਰ ਬਰਗੇਡ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਘਰੀ ਵੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਤੇ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਫਿਰ ਵੀ ਦੁਕਾਨਦਾਰ ਦਾ ਕਾਫੀ ਬਿਜਲੀ ਦਾ ਸਮਾਨ ਸੜ ਗਿਆ ਹੈ।
ਦੁਕਾਨਦਾਰ ਮੋਹਿਤ ਬੱਬਰ ਦਾ ਕਹਿਣਾ ਹੈ ਕਿ ਉਹ ਦੁਕਾਨ ਬੰਦ ਕਰਕੇ ਗਿਆ ਸੀ ਕਿ 15 ਮਿਨਟ ਬਾਅਦ ਹੀ ਉਸ ਨੂੰ ਪੜੋਸਿਆ ਵੱਲੋਂ ਦੱਸਿਆ ਗਿਆ ਕਿ ਦੁਕਾਨ ਅੰਦਰ ਅੱਗ ਲੱਗ ਗਈ ਹੈ। ਪੜੋਸੀਆਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕਰ ਦਿੱਤਾ ਸੀ । ਮੈਂ ਤੁਰੰਤ ਆ ਕੇ ਉਸ ਨੇ ਮੁੜ ਦੁਕਾਨ ਖੋਲੀ ਅਤੇ ਪੜੋਸਿਆਂ ਦੀ ਸਹਾਇਤਾ ਨਾਲ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਪੰਜ ਮਿਨਟ ਬਾਅਦ ਹੀ ਫਾਇਰ ਬ੍ਰਿਗੇਡ ਵੀ ਉੱਥੇ ਪਹੁੰਚ ਗਈ ਅਤੇ ਤੁਰੰਤ ਪਾਣੀ ਦੀਆਂ ਬੋਛਾਰਾ ਮਾਰ ਕੇ ਅੱਗ ਤੇ ਪੂਰਾ ਕਾਬੂ ਪਾ ਲਿਆ।ਦੁਕਾਨ ਦੇ ਅੰਦਰ ਕਰੀਬ ਚਾਰ ਪੰਜ ਲੱਖ ਰੁਪਏ ਦਾ ਬਿਜਲੀ ਦਾ ਸਮਾਨ ਸੀ ਜਿਸ ਵਿੱਚੋਂ ਕੁਝ ਅੱਗ ਨਾਲ ਤੇ ਕੁਝ ਪਾਣੀ ਦੀਆਂ ਬੋਛਾਰਾਂ ਨਾਲ ਖਰਾਬ ਹੋ ਗਿਆ ਹੈ । ਉੱਥੇ ਹੀ ਦੁਕਾਨ ਦੀ ਫਿਟਿੰਗ ਵਾਇਰਿੰਗ ਅਤੇ ਕਾਊਂਟਰ ਵੀ ਸੜ ਕੇ ਸਵਾਹ ਹੋ ਗਏ ਹਨ।
- Download Babushahi App
-
-