ਘਰ ਤੋਂ ਡਿਊਟੀ ਤੇ ਮੇਰਠ ਜਾ ਰਹੇ ਫੌਜੀ ਜਵਾਨ ਦੀ ਟ੍ਰੇਨ ਦੇ ਬਾਥਰੂਮ ਚੋਂ ਮਿਲੀ ਡੈਡ ਬਾਡੀ
ਦੋ ਛੋਟੇ ਛੋਟੇ ਬੱਚਿਆਂ ਦਾ ਪਿਤਾ ਸੀ ਫੌਜੀ ਜਵਾਨ,ਘਰ ਵਿੱਚ ਛਾਇਆ ਮਾਤਮ
ਰੋਹਿਤ ਗੁਪਤਾ
ਗੁਰਦਾਸਪੁਰ , 18 ਮਈ 2026 :
ਕਲਾਨੌਰ ਤੋਂ ਇੱਕ ਬਹੁਤ ਹੀ ਦੁੱਖ ਭਰੀ ਖਬਰ ਸਾਹਮਣੇ ਆਈ ਹੈ। ਕਲਾਨੌਰ ਦੇ ਭਾਈ ਰਜਿੰਦਰ ਸਿੰਘ ਖਾਲਸਾ ਜੋ ਕਿ ਆਪ ਵੀ ਪਹਿਲਾਂ ਫੌਜ 'ਚ ਨੌਕਰੀ ਕਰ ਚੁੱਕੇ ਹਨ ਉਹਨਾਂ ਦੇ ਬੇਟੇ ਫੌਜੀ ਜਵਾਨ ਪ੍ਰਭਸ਼ਰਨ ਸਿੰਘ ਜੋ 9 ਪੰਜਾਬ ਸਿੱਖ ਰੈਜੀਮੈਂਟ ਦੇ ਜਵਾਨ ਸਨ ਅਤੇ ਕੁਝ ਸਮੇਂ ਪਹਿਲਾਂ ਜੰਮੂ ਵਿੱਚ ਤੇਨਾਤ ਸਨ ।ਹੁਣ ਉਹਨਾਂ ਦੀ ਤਾਇਨਾਤੀ ਮੇਰਠ ਵਿੱਚ ਹੋਈ ਸੀ। ਬੀਤੇ ਦਿਨ ਹੀ ਉਹ ਘਰ ਤੋਂ ਡਿਊਟੀ ਮੇਰਠ ਜਾ ਰਹੇ ਸਨ ਕਿ ਰਸਤੇ ਵਿੱਚ ਟ੍ਰੇਨ ਦੇ ਬਾਥਰੂਮ ਵਿੱਚੋਂ ਉਹਨਾਂ ਦੀ ਭੇਤਭਰੇ ਹਾਲਾਤਾਂ ਵਿੱਚ ਲਾਸ਼ ਮਿਲੀ ਹੈ।
ਜਾਣਕਾਰੀ ਦਿੰਦਿਆਂ ਫੌਜੀ ਪ੍ਰਭਸ਼ਰਨ ਦੇ ਪਿਤਾ ਭਾਈ ਰਜਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਅਜੇ ਮੁਕੇਰੀਆਂ ਤੋਂ ਟ੍ਰੇਨ ਤੇ ਬਿਠਾ ਕੇ ਵਾਪਸ ਆਏ ਸਨ ਬੀਤੇ ਕੱਲ ਰਾਤ ਜਦੋਂ ਉਹਨਾਂ ਨੇ ਫੋਨ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫੋਨ ਅੱਗੋਂ ਪਿੱਕ ਨਹੀਂ ਕੀਤਾ ਗਿਆ, ਜਿਸ ਤੇ ਚਿੰਤਾ ਹੋਣ ਮਗਰੋਂ ਉਹਨਾਂ ਨੇ ਪੁਲਿਸ ਦੀ ਸਹਾਇਤਾ ਨਾਲ ਫੋਨ ਦੀ ਲੋਕੇਸ਼ਨ ਕਢਵਾਈ ਅਤੇ ਜੀਆਰਪੀ ਦੀ ਮਦਦ ਨਾਲ ਜੋਧਪੁਰ ਦੇ ਰੇਲਵੇ ਸਟੇਸ਼ਨ ਤੇ ਸ਼ਾਲੀਮਾਰ ਟ੍ਰੇਨ ਦੀ ਚੈਕਿੰਗ ਕਰਨ ਦੌਰਾਨ ਟਰੇਨ ਦੇ ਬਾਥਰੂਮ ਵਿੱਚੋਂ ਉਹਨਾਂ ਦੇ ਬੇਟੇ ਫੌਜੀ ਪ੍ਰਭਸ਼ਰਨ ਸਿੰਘ ਦੀ ਬੋਡੀ ਪ੍ਰਾਪਤ ਹੋਈ। ਖਬਰ ਮਿਲਣ ਨਾਲ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਫੌਜੀ ਜਵਾਨ ਆਪਣੇ ਪਿੱਛੇ ਪਤਨੀ ਅਤੇ ਇੱਕ ਸੱਤ ਸਾਲ ਦੀ ਬੇਟੀ ਅਤੇ ਇੱਕ ਪੰਜ ਸਾਲ ਦਾ ਬੇਟਾ ਛੱਡ ਗਿਆ।
- Download Babushahi App
-
-