ਸੇਂਟ ਕਬੀਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਧਾਰਮਿਕ ਪ੍ਰੀਖਿਆ ਵਿੱਚ ਮੱਲਾਂ ਮਾਰੀਆਂ
ਰੋਹਿਤ ਗੁਪਤਾ/ ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ 14 ਮਈ
ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ- ਗੁਰਦਾਸਪੁਰ ਦੇ 43 ਵਿਦਿਆਰਥੀਆਂ ਨੇ ਸਿੱਖ ਮਿਸ਼ਨਰੀ ਕਾਲਜ , ਲੁਧਿਆਣਾ ਵੱਲੋਂ ਕਰਵਾਈ ਜਾਂਦੀ ਧਾਰਮਿਕ ਪ੍ਰੀਖਿਆ ਵਿੱਚੋਂ ਇਨਾਮ ਹਾਸਿਲ ਕਰਕੇ ਸਕੂਲ ਅਤੇ ਮਾਪਿਆਂ ਦੇ ਨਾਮ ਨੂੰ ਚਾਰ- ਚੰਨ ਲਾਏ ਹਨ।
ਇਸ ਸੰਬੰਧੀ ਖੁਸ਼ੀ ਪ੍ਰਗਟ ਕਰਦਿਆਂ ਸਕੂਲ ਪ੍ਰਿੰਸੀਪਲ ਐਸ.ਬੀ. ਨਾਯਰ ਜੀ ਨੇ ਦੱਸਿਆ ਕਿ ਸਾਡੇ ਸਕੂਲ ਦੇ ਦਰਜਾ ਪਹਿਲਾ ਵਿੱਚੋਂ ਦੋ ਵਿਦਿਆਰਥੀਆਂ ਅਹਿਰਨਜੋਤ ਸਿੰਘ(94%) ਅਤੇ ਬਲਸੀਰਤ ਕੌਰ(93%)ਨੇ ਮੈਰਿਟ , 3 ਵਿਦਿਆਰਥੀਆਂ ਨੇ ਗ੍ਰੇਡ 'ਏ', 10 ਵਿਦਿਆਰਥੀਆਂ ਨੇ ਗ੍ਰੇਡ 'ਬੀ' ਅਤੇ 16 ਵਿਦਿਆਰਥੀਆਂ ਨੇ ਗ੍ਰੇਡ 'ਸੀ' ਹਾਸਲ ਕੀਤੇ ਹਨ।
ਦਰਜਾ ਦੂਜਾ ਵਿੱਚੋਂ ਹਰਸਿਮਰਤ ਕੌਰ 90% ਲੈ ਕੇ ਮੈਰਿਟ, 2 ਵਿਦਿਆਰਥੀਆਂ ਨੇ ਗ੍ਰੇਡ 'ਏ' ਅਤੇ 8 ਵਿਦਿਆਰਥੀ ਨੇ ਗ੍ਰੇਡ 'ਬੀ' ਹਾਸਲ ਕੀਤਾ ਹੈ।
ਦਰਜਾ ਤੀਜਾ ਵਿੱਚੋਂ ਵੀ ਅਰਸ਼ਪ੍ਰੀਤ ਸਿੰਘ ਨੇ 'ਏ' ਗ੍ਰੇਡ ਨਾਲ ਸ਼ੀਲਡ ਅਤੇ ਪ੍ਰਮਾਣ -ਪੱਤਰ ਹਾਸਲ ਕਰਕੇ ਸਕੂਲ ਦੀ ਪੜ੍ਹਾਈ ਦੇ ਨਾਲ ਧਾਰਮਿਕ ਗਿਆਨ ਨੂੰ ਵੀ ਸਮਾਨ ਰੂਪ ਵਿੱਚ ਪਹਿਲ ਦੇ ਕੇ ਧਾਰਮਿਕ ਮਰਿਆਦਾ ਦੇ ਸੰਕਲਪ ਨੂੰ ਵੀ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ।
ਸਵੇਰ ਦੀ ਸਭਾ ਵਿੱਚ ਇਹਨਾਂ ਸਾਰੇ ਵਿਦਿਆਰਥੀਆਂ ਦਾ ਪ੍ਰਿੰਸੀਪਲ ਸਾਹਿਬ ਮੈਨੇਜਮੈਂਟ ਮੈਂਬਰ ਨਵਦੀਪ ਕੌਰ ਕੁਲਦੀਪ ਕੌਰ ਜੀ ਦੁਆਰਾ ਖਾਸ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਰੇ ਵਿਦਿਆਰਥੀਆਂ ਨੂੰ ਵੀ ਇਹੀ ਪ੍ਰੇਰਨਾ ਦਿੱਤੀ ਗਈ ਕਿ ਸਾਨੂੰ ਆਪਣੇ ਧਰਮ ਪ੍ਰਤੀ ਪਰਿਪੱਕ ਸੋਚ ਰੱਖ ਕੇ ਉਸ ਪ੍ਰਤੀ ਬਣਦੇ ਫਰਜ਼ਾਂ ਨੂੰ ਨਿਭਾਉਂਦੇ ਰਹਿਣਾ ਚਾਹੀਦਾ ਹੈ। ਧਰਮ ਅਤੇ ਕਰਮ ਦੋਵੇਂ ਇੱਕੋ ਸਿੱਕੇ ਦੇ ਦੋ ਪਾਸੇ ਹਨ ਜੋ ਕਿ ਸਾਡੀ ਜ਼ਿੰਦਗੀ ਵਿੱਚ ਸਹਿਜਤਾ ਤੇ ਸਰਲਤਾ ਲਿਆਉਂਦੇ ਹਨ। ਇਸ ਮੌਕੇ ਮੈਡਮ ਜਸਬੀਰ ਕੌਰ, ਰਵਿੰਦਰ ਕੌਰ ਸੈਣੀ ਸਮੇਤ ਸਮੂਹ ਸਕੂਲੀ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।
- Download Babushahi App
-
-