ਟਰੇਡ ਯੂਨੀਅਨਾਂ ਦੀ ਦੇਸ਼ ਵਿਆਪੀ ਹੜਤਾਲ ਦੇ ਸੱਦੇ ਨੂੰ ਭਰਵਾਂ ਹੁੰਗਾਰਾ
ਮਜਦੂਰਾਂ, ਕਿਸਾਨਾਂ,ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਨਵਾਂਸ਼ਹਿਰ ਵਿਖੇ ਵਿਸ਼ਾਲ ਰੈਲੀ ਅਤੇ ਮੁਜ਼ਾਹਰਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 12 ਫ਼ਰਵਰੀ,2026
ਅੱਜ ਟਰੇਡ ਯੂਨੀਅਨਾਂ ਵੱਲੋਂ ਦਿੱਤੇ ਗਏ ਦੇਸ਼ ਵਿਆਪੀ ਹੜਤਾਲ ਦੇ ਸੱਦੇ ਉੱਤੇ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਟਰੇਡ ਯੂਨੀਅਨਾਂ ਪੇਂਡੂ ਅਤੇ ਖੇਤ ਮਜ਼ਦੂਰ ਜਥਬੰਦੀਆਂ ਮੁਲਾਜ਼ਮ ਅਤੇ ਪੈਨਸ਼ਨਰਜ਼ ਯੂਨੀਅਨਾਂ ਨੇ ਹੜਤਾਲ ਕਰਕੇ ਬੱਸ ਅੱਡਾ ਨਵਾਂਸ਼ਹਿਰ ਵਿਖੇ ਵਿਸ਼ਾਲ ਰੈਲੀ ਕੀਤੀ ਜਿਸਦੀ ਪ੍ਰਧਾਨਗੀ ਬਲਜੀਤ ਕੌਰ,ਨਿਰੰਜਣ ਦਾਸ, ਕੁਲਦੀਪ ਸਿੰਘ ਦੌੜਕਾ ਅਤੇ ਗੁਰਦਿਆਲ ਰੱਕੜ ਨੇ ਕੀਤੀ।ਇਸ ਰੈਲੀ ਨੂੰ ਸੰਬੋਧਨ ਕਰਦਿਆਂ ਸੀਟੂ ਦੇ ਸੂਬਾ ਸਕੱਤਰ ਮਹਾਂ ਸਿੰਘ ਰੌੜੀ, ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਸੂਬਾ ਸਕੱਤਰ ਅਵਤਾਰ ਸਿੰਘ ਤਾਰੀ,ਏਟਕ ਦੇ ਆਗੂ ਨਿਰੰਜਨ ਦਾਸ, ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ,ਕੁਲ ਹਿੰਦ ਕਿਸਾਨ ਸਭਾ ਦੇ ਜਿਲਾ ਪ੍ਰਧਾਨ ਚਰਨਜੀਤ ਸਿੰਘ ਦੌਲਤ ਪੁਰ, ਬਲਵੀਰ ਸਿੰਘ ਜਾਡਲਾ,ਸੁਖਵਿੰਦਰ ਸਿੰਘ,ਨਿਰਮਲ ਸਿੰਘ ਔਜਲਾ, ਜਿਲਾ ਸਕੱਤਰ ਜਸਵਿੰਦਰ ਸਿੰਘ ਭੰਗਲ, ਜੁਝਾਰ ਸਿੰਘ,ਪੰਜਾਬ ਪੈਨਸ਼ਨਰ ਵੈਲਫ਼ੇਅਰ ਯੂਨੀਅਨ ਦੇ ਆਗੂ ਕਰਨੈਲ ਸਿੰਘ ਰਾਹੋਂ, ਬੀ ਕੇ ਯੂ ਰਾਜੇਵਾਲ ਦੇ ਜਿਲਾ ਪ੍ਰਧਾਨ ਸੰਤੋਖ ਸਿੰਘ ਰੈਲ ਮਾਜਰਾ, ਆਸ਼ਾ ਵਰਕਰ ਯੂਨੀਅਨ ਦੇ ਸੂਬਾ ਸਕੱਤਰ ਸ਼ਕੁੰਤਲਾ ਸਰੋਏ, ਜਿਲਾ ਪ੍ਰਧਾਨ ਅਮਰਜੀਤ ਕੌਰ,ਆਂਗਣਵਾੜੀ ਵਰਕਰ ਯੂਨੀਅਨ ਦੇ ਜਿਲਾ ਪ੍ਰਧਾਨ ਬਲਜੀਤ ਕੌਰ,ਜਿਲਾ ਸਕੱਤਰ ਲਖਵਿੰਦਰ ਕੌਰ, ਸੀਟੂ ਦੇ ਆਗੂ ਜਸਵੰਤ ਸਿੰਘ ਸੈਣੀ, ਸਵਰਾਜ ਮਾਜ਼ਦਾ ਵਰਕਰ ਯੂਨੀਅਨ ਦੇ ਆਗੂ ਪਰਵਿੰਦਰ ਸੈਣੀ,ਸ਼ੂਗਰ ਮਿੱਲ ਵਰਕਰ ਯੂਨੀਅਨ ਨਵਾਂਸ਼ਹਿਰ ਦੇ ਆਗੂ ਰਾਕੇਸ਼ ਕੁਮਾਰ , ਪਨਬੱਸ ਯੂਨੀਅਨ ਦੇ ਆਗੂ ਨਰਿੰਦਰ ਪੰਡੋਰੀ, ਮਹੇਸ਼,ਪੈਨਸ਼ਨਰ ਯੂਨੀਅਨ ਦੇ ਸਰਕਲ ਪ੍ਰਧਾਨ ਕੁਲਵਿੰਦਰ ਸਿੰਘ ਅਟਵਾਲ, ਵਿਜੈ ਕੁਮਾਰ, ਅਸ਼ਵਨੀ ਕੁਮਾਰ, ਜਗਤਾਰ ਸਿੰਘ ਪੰਨੂੰ ਮਜਾਰਾ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਜਿਲਾ ਪ੍ਰਧਾਨ ਡਾਕਟਰ ਕਸ਼ਮੀਰ ਸਿੰਘ ਢਿੱਲੋਂ, ਏਟਕ ਦੇ ਆਗੂ ਹਸ਼ਮਤ ਅਲੀ,ਮੋਹਨ ਸਿੰਘ ਬੂਟਾ, ਜਗਦੀਸ਼ ਜਾਡਲਾ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਹਰਪਾਲ ਸਿੰਘ ਜਗਤ ਪੁਰ, ਜ਼ਮਹੂਰੀ ਕਿਸਾਨ ਸਭਾ ਦੇ ਸਤਨਾਮ ਸੁੱਜੋਂ, ਜੰਗਲਾਤ ਵਰਕਰ ਯੂਨੀਅਨ ਦੇ ਪਰਮਿੰਦਰ ਸੰਧੂ,ਭੱਠਾ ਮਜ਼ਦੂਰ ਯੂਨੀਅਨ ਦੇ ਜਿਲਾ ਪ੍ਰਧਾਨ ਗੁਰਦਿਆਲ ਰੱਕੜ, ਜੁਗਾੜੂ ਰੇੜ੍ਹਾ ਵਰਕਰ ਯੂਨੀਅਨ ਦੇ ਆਗੂ ਬੀਰ ਬਹਾਦੁਰ,ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲਾ ਪ੍ਰਧਾਨ ਕਮਲਜੀਤ ਸਨਾਵਾ,ਕਿਰਨਜੀਤ ਕੌਰ, ਪਰਵਾਸੀ ਮਜ਼ਦੂਰ ਯੂਨੀਅਨ ਦੇ ਜਿਲਾ ਪ੍ਰਧਾਨ ਪਰਵੀਨ ਕੁਮਾਰ ਨਿਰਾਲਾ,ਆਟੋ ਵਰਕਰ ਯੂਨੀਅਨ ਦੇ ਜਿਲਾ ਪ੍ਰਧਾਨ ਪੁਨੀਤ ਕੁਮਾਰ ਬਸ਼ੌੜੀ, ਸੁਰਜੀਤ ਮੱਲਪੁਰੀ,ਰੇਹੜੀ ਵਰਕਰ ਯੂਨੀਅਨ ਦੇ ਪ੍ਰਧਾਨ ਹਰੇ ਰਾਮ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨਿੱਜੀਕਰਨ ਤੇ ਪੰਚਾਇਤੀਕਰਨ ਦੀਆਂ ਨੀਤੀਆਂ ਜਿਵੇਂ ਚਾਰ ਲੇਬਰ ਕੋਡਜ਼,
ਬਿਜਲੀ ਸੋਧ ਬਿੱਲ, ਬੀਜ ਬਿੱਲ, ਮੁਕਤ ਵਪਾਰ ਸਮਝੌਤਾ, ਮਗਨਰੇਗਾ ਦੀ ਥਾਂ ਨਵਾਂ ਲਿਆਂਦਾ ਮਜ਼ਦੂਰ ਵਿਰੋਧੀ ਜੀ ਰਾਮ ਜੀ ਕਾਨੂੰਨ, ਭਾਰਤ - ਅਮਰੀਕਾ ਵਪਾਰ ਸਮਝੌਤਾ,ਪੰਜਾਬ ਸਰਕਾਰ ਵੱਲੋਂ ਸਰਕਾਰੀ ਅਦਾਰਿਆਂ ਦੀਆਂ ਜ਼ਮੀਨਾਂ ਵੇਚਣ ਆਦਿ ਮਸਲਿਆਂ ਤੇ ਸਰਕਾਰਾਂ ਦੀ ਤਿੱਖੀ ਆਲੋਚਨਾ ਕੀਤੀ ਗਈ ।
ਬੁਲਾਰਿਆਂ ਨੇ ਚਾਰ ਲੇਬਰ ਕੋਡਜ਼ ਰੱਦ ਕਰਨ,ਬਿਜਲੀ ਸੋਧ ਬਿੱਲ- 2025 ਰੱਦ ਕਰਕੇ ਬਿਜਲੀ ਖੇਤਰ ਅੰਦਰ ਨਿੱਜੀ ਕਾਰੋਬਾਰੀ ਕੰਪਨੀਆਂ ਦੇ ਦਾਖਲੇ 'ਤੇ ਰੋਕ ਲਾਉਣ, ਬੀਜ ਬਿਲ - 2025 ਰੱਦ ਕਰਨ,ਮਨਰੇਗਾ ਦੀ ਥਾਂ ਲਿਆਂਦਾ ਜੀ ਰਾਮ ਜੀ ਕਾਨੂੰਨ ਵਾਪਸ ਲੈਣ, ਪੰਜਾਬ ਅੰਦਰ ਸਰਕਾਰੀ ਜਾਇਦਾਦਾਂ ਵੇਚਣ ਦੇ ਫੈਸਲੇ ਰੱਦ ਕਰਨ ,ਜਨਤਕ ਅਦਾਰਿਆਂ ਦੇ ਨਿੱਜੀਕਰਨ, ਪੰਚਾਇਤੀਕਰਨ , ਕਾਰਪੋਰੇਟੀਕਰਨ ਦੀ ਨੀਤੀ ਰੱਦ ਕਰਨ, ਪੱਕੀ ਭਰਤੀ ਦੀ ਨੀਤੀ ਲਾਗੂ ਕਰਨ, ਕੰਟਰੈਕਟ ਆਊਟ ਸੋਰਸਿੰਗ ਕਾਮੇ ਪੱਕੇ ਕਰਨ, ਘੱਟੋ ਘੱਟ ਉਜ਼ਰਤਾਂ 26000 ਰੁਪਏ ਪ੍ਰਤੀ ਮਹੀਨਾ ਕਰਨ,ਆਂਗਣਵਾੜੀ , ਆਸ਼ਾ ਵਰਕਰਾਂ, ਮਿਡ ਡੇ ਮੀਲ ਵਰਕਰਾਂ ਨੂੰ ਪੱਕੇ ਵਰਕਰ ਦਾ ਦਰਜਾ ਦੇਣ,ਪੁਰਾਣੀ ਪੈਂਨਸ਼ਨ ਸਕੀਮ ਬਹਾਲ ਕਰਨ,ਖੇਤ ਮਜ਼ਦੂਰਾਂ ਦਾ ਕਰਜ਼ਾ ਮੁਆਫ਼ ਕਰਨ ਅਤੇ ਮਕਾਨ ਦੇਣ , ਸੱਭ ਨੂੰ ਵਿੱਦਿਅਕ ਅਤੇ ਸਿਹਤ ਸਹੂਲਤਾਂ ਸਸਤੀਆਂ ਅਤੇ ਮਿਆਰੀ ਉਪਲਭਦ ਕਰਾਉਣ,ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤੇ ਨੂੰ ਰੱਦ ਕਰਨ ਦੀ ਮੰਗ ਕੀਤੀ।
ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨਾਲ ਪੰਜਾਬ ਸਰਕਾਰ ਵੀ ਪੂਰੀ ਤਰ੍ਹਾਂ ਸਹਿਮਤ ਹੈ। ਪੰਜਾਬ ਸਰਕਾਰ ਨੇ ਅੱਜ ਤੱਕ ਬਿਜਲੀ ਸੋਧ ਬਿੱਲ ਦੇ ਖਿਲਾਫ ਬਿਆਨ ਤੱਕ ਨਹੀਂ ਦਿੱਤਾ ਸਗੋਂ ਜਨਤਕ ਅਦਾਰਿਆਂ ਦੀਆਂ ਜਾਇਦਾਦਾਂ ਵੇਚਣ, ਮਜ਼ਦੂਰਾਂ ਮੁਲਾਜ਼ਮਾਂ ਦੇ ਘੋਲਾਂ ਦੀ ਅਣਦੇਖੀ ਕਰਨ ਅਤੇ ਸੰਘਰਸ਼ੀ ਲੋਕਾਂ ਤੇ ਜਬਰ ਕਰਨ ਦੇ ਰਾਹ ਪਈ ਹੋਈ ਹੈ। ਬਾਅਦ ਵਿੱਚ ਸ਼ਹਿਰ ਵਿਚ ਮੁਜ਼ਾਹਰਾ ਵੀ ਕੀਤਾ ਗਿਆ।