ਪੰਜਾਬ ਵਿੱਚ 'ਜਲ ਸ਼ਕਤੀ ਅਭਿਆਨ: ਕੈਚ ਦ ਰੇਨ' ਮੁਹਿੰਮ ਦੇ ਤਹਿਤ ਪਿਛਲੇ 5 ਸਾਲਾਂ 'ਚ 63 ਹਜ਼ਾਰ ਦੇ ਕਰੀਬ ਜਲ ਸੰਭਾਲ ਸਬੰਧੀ ਕਾਰਜ ਕਰਵਾਏ : ਕੇਂਦਰ ਰਾਜ ਮੰਤਰੀ ਰਾਜ ਭੂਸ਼ਣ ਚੌਧਰੀ
ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਰਾਜ ਸਭਾ ਵਿੱਚ ਮੀਂਹ ਦੇ ਪਾਣੀ ਦੀ ਸੰਭਾਲ ਦਾ ਚੁੱਕਿਆ ਮੁੱਦਾ, ਪੰਜਾਬ ਵਿੱਚ ਬਣਾਏ ਗਏ ਵਾਟਰ ਸਟੋਰੇਜ ਸਿਸਟਮ ਦਾ ਮੰਗਿਆ ਵੇਰਵਾ
ਪੰਜਾਬ ਵਿਚ ਜਲ ਸੰਚੈ ਜਨ ਭਾਗੀਦਾਰੀ ਪਹਿਲਕਦਮੀ ਤਹਿਤ 10,655 ਆਰਟੀਫੀਸ਼ੀਅਲ ਰੀਚਾਰਜ ਅਤੇ ਸਟੋਰੇਜ ਸਿਸਟਮ ਦਾ ਕਾਰਜ ਹੋਇਆ ਮੁਕੰਮਲ : ਕੇਂਦਰੀ ਰਾਜ ਮੰਤਰੀ ਰਾਜ ਭੂਸ਼ਣ ਚੌਧਰੀ
ਪਿਛਲੇ ਪੰਜ ਸਾਲਾਂ ਵਿਚ ਪੰਜਾਬ ਵਿਚ ਜਲ ਸੰਭਾਲ ਅਤੇ ਰੇਨ ਵਾਟਰ ਹਾਰਵੈਸਟਿੰਗ ਦੇ 7362 ਅਤੇ 32006 ਵਾਟਰਸ਼ੈੱਡ ਵਿਕਾਸ ਦੇ ਕੀਤੇ ਕਾਰਜ : ਕੇਂਦਰੀ ਰਾਜ ਮੰਤਰੀ ਰਾਜ ਭੂਸ਼ਣ ਚੌਧਰੀ
ਪਿਛਲੇ 5 ਸਾਲਾਂ ਵਿਚ ਪੰਜਾਬ ਵਿਚ 19,477 ਰਵਾਇਤੀ ਜਲ ਸਰੋਤਾਂ ਦਾ ਨਵੀਂਨੀਕਰਨ ਅਤੇ ਪਾਣੀ ਦੀ ਮੁੜ ਵਰਤੋਂ ਤੇ ਰੀਚਾਰਜ ਸਟ੍ਰਕਚਰ ਨਾਲ ਸਬੰਧਤ 4151 ਕੀਤੇ ਵਿਕਾਸ ਕਾਰਜ : ਕੇਂਦਰੀ ਜਲ ਸ਼ਕਤੀ ਰਾਜ ਮੰਤਰੀ
ਨਵੀਂ ਦਿੱਲੀ, 12 ਫ਼ਰਵਰੀ: ਕੇਂਦਰ ਸਰਕਾਰ ਨੇ ਜਲ ਸ਼ਕਤੀ ਅਭਿਆਨ (JSA) ਦੇ ਤਹਿਤ ਸੂਬੇ ਵਿੱਚ ਰੇਨ ਵਾਟਰ ਹਾਰਵੈਸਟਿੰਗ ਸਿਸਟਮ (ਮੀਂਹ ਦੇ ਪਾਣੀ ਨੂੰ ਸੰਭਾਲਣ ਵਾਲਾ ਸਿਸਟਮ) ਬਣਾਉਣ ਲਈ 'ਕੈਚ ਦ ਰੇਨ' ਮੁਹਿੰਮ ਸ਼ੁਰੂ ਕੀਤੀ ਸੀ। ਇਸ ਦੇ ਤਹਿਤ ਪਿਛਲੇ ਪੰਜ ਸਾਲਾਂ ਵਿੱਚ ਪੰਜਾਬ ਵਿੱਚ ਪਾਣੀ ਬਚਾਉਣ ਨਾਲ ਜੁੜੇ ਕਰੀਬ 63,000 ਕਾਰਜ ਕੀਤੇ ਗਏ ਹਨ।
ਦੱਸ ਦਈਏ ਮੈਂਬਰ ਪਾਰਲੀਮੈਂਟ (ਰਾਜ ਸਭਾ) ਸੰਧੂ ਨੇ ਕੇਂਦਰ ਸਰਕਾਰ ਤੋਂ ਪੰਜਾਬ ਵਿੱਚ ਪਾਣੀ ਬਚਾਉਣ ਲਈ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਮੰਗੀ ਸੀ। ਇਸ ਦੇ ਜਵਾਬ ਵਿੱਚ ਕੇਂਦਰੀ ਜਲ ਸ਼ਕਤੀ ਮੰਤਰਾਲੇ ਦੇ ਜਲ ਸਰੋਤ, ਨਦੀ ਵਿਕਾਸ ਅਤੇ ਗੰਗਾ ਪੁਨਰ ਸੁਰਜੀਤੀ ਵਿਭਾਗ ਨੇ ਇਹ ਵੇਰਵਾ ਸਾਂਝਾ ਕੀਤਾ ਸੀ।
ਰਾਜ ਸਭਾ ਵਿੱਚ ਐਮਪੀ ਸਤਨਾਮ ਸਿੰਘ ਸੰਧੂ ਦੇ ਸਵਾਲ ਦੇ ਜਵਾਬ ਵਿੱਚ, ਕੇਂਦਰੀ ਜਲ ਸ਼ਕਤੀ ਰਾਜ ਮੰਤਰੀ, ਰਾਜ ਭੂਸ਼ਣ ਚੌਧਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ 2019 ਵਿੱਚ ਕੇਂਦਰੀ ਜਲ ਸ਼ਕਤੀ ਮੰਤਰਾਲੇ ਵੱਲੋਂ ਜਲ ਸ਼ਕਤੀ ਅਭਿਆਨ (JSA) ਸ਼ੁਰੂ ਕੀਤੇ ਜਾਣ ਤੋਂ ਬਾਅਦ ਪੰਜਾਬ ਵਿੱਚ 'ਜਲ ਸ਼ਕਤੀ ਅਭਿਆਨ: ਕੈਚ ਦ ਰੇਨ' ਉਪਰਾਲੇ ਤਹਿਤ ਪਾਣੀ ਨਾਲ ਜੁੜੇ 62,996 ਕਾਰਜ ਕੀਤੇ ਹਨ। ਇਹ ਇੱਕ ਸਮਾਂਬੱਧ, ਮਿਸ਼ਨ ਮੋਡ ਜਲ ਸੰਭਾਲ ਮੁਹਿੰਮ ਹੈ, ਜੋ ਪੰਜਾਬ ਸਣੇ ਪੂਰੇ ਭਾਰਤ ਵਿੱਚ ਚਲਾਈ ਜਾ ਰਹੀ ਹੈ।
ਇਸ ਦੇ ਨਾਲ ਹੀ ਕੇਂਦਰੀ ਰਾਜ ਮੰਤਰੀ ਨੇ ਇਹ ਵੀ ਕਿਹਾ, "ਕੇਂਦਰ ਸਰਕਾਰ ਵੱਲੋਂ 6 ਸਤੰਬਰ 2024 ਨੂੰ ਸ਼ੁਰੂ ਕੀਤੀ ਗਈ "ਜਲ ਸੰਚੈ ਜਨ ਭਾਗੀਦਾਰੀ" (ਜੇਐਸਜੇਬੀ) ਮੁਹਿੰਮ, ਘੱਟ ਲਾਗਤ ਵਾਲੇ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਬਣਾਉਣ ਲਈ ਕਮਿਊਨਿਟੀ ਐਕਸ਼ਨ ਅਤੇ ਕਾਰਜ ਗਤੀਸ਼ੀਲਤਾ ਨੂੰ ਤੇਜ਼ ਕਰਨ 'ਤੇ ਕੇਂਦਰਿਤ ਹੁੰਦੀ ਹੈ।
ਕੇਂਦਰੀ ਰਾਜ ਮੰਤਰੀ ਨੇ ਅੱਗੇ ਕਿਹਾ, ਜੇਐਸਜੇਬੀ ਦਾ ਮੁੱਖ ਮਕਸਦ ਇਹ ਪੱਕਾ ਕਰਨਾ ਹੈ ਕਿ ਪਾਣੀ ਦੀ ਹਰ ਬੂੰਦ ਨੂੰ ਮਿਲਕੇ ਬਚਾਇਆ ਜਾਵੇ। ਇਸ ਵਿੱਚ ਸਮਾਜ ਅਤੇ ਸਰਕਾਰ ਦੋਵਾਂ ਦੀ ਭਾਗੀਦਾਰੀ ਜ਼ਰੂਰੀ ਹੈ। 27 ਜਨਵਰੀ, 2026 ਤੱਕ ਪੰਜਾਬ ਵਿੱਚ 'ਜਨ ਸੰਚੈ ਜਨ ਭਾਗੀਦਾਰੀ (ਜੈਐਸਜੇਬੀ 1.0 ਅਤੇ 2.0) ਉਪਰਾਲੇ ਦੇ ਤਹਿਤ ਕੁੱਲ 10,655 ਆਰਟੀਫ਼ੀਸ਼ੀਅਲ ਰੀਚਾਰਜ ਅਤੇ ਸਟੋਰੇਜ ਸਿਸਟਮ ਤਿਆਰ ਹੋ ਚੁੱਕੇ ਹਨ।“
ਕੇਂਦਰੀ ਮੰਤਰੀ ਨੇ ਇਹ ਵੀ ਕਿਹਾ, "ਪੰਜਾਬ ਵਿੱਚ ਜੇਐਸਏ-ਸੀਟੀਆਰ ਮੁਹਿੰਮ ਦੇ ਤਹਿਤ, ਪਿਛਲੇ ਪੰਜ ਸਾਲਾਂ ਵਿੱਚ ਪੰਜਾਬ ਵਿੱਚ 7,362 ਜਲ ਸੰਭਾਲ ਅਤੇ ਰੇਨ ਵਾਟਰ ਹਾਰਵੈਸਟਿੰਗ ਨਾਲ ਜੁੜੇ ਕਾਰਜ ਕੀਤੇ ਗਏ ਹਨ।
ਚੌਧਰੀ ਨੇ ਅੱਗੇ ਕਿਹਾ, "ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ "ਜਲ ਸ਼ਕਤੀ ਅਭਿਆਨ: ਕੈਚ ਦ ਰੇਨ" ਦੇ ਤਹਿਤ ਪਿਛਲੇ ਪੰਜ ਸਾਲਾਂ ਵਿੱਚ ਪੰਜਾਬ ਵਿੱਚ 19,477 ਕੁਦਰਤੀ ਜਲ ਸਰੋਤਾਂ ਦਾ ਨਵੀਨੀਕਰਨ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਕਿਹਾ, ਕੇਂਦਰ ਸਰਕਾਰ ਦੀ "ਜਲ ਸ਼ਕਤੀ ਅਭਿਆਨ: ਕੈਚ ਦ ਰੇਨ" ਉਪਰਾਲੇ ਤਹਿਤ ਪਿਛਲੇ ਪੰਜ ਸਾਲਾਂ ਵਿੱਚ ਪੰਜਾਬ ਵਿੱਚ ਪਾਣੀ ਦੀ ਮੁੜ ਵਰਤੋਂ ਅਤੇ ਰੀਚਾਰਜ ਸਿਸਟਮ ਨਾਲ ਜੁੜੇ 4,151 ਕਾਰਜ ਕੀਤੇ ਗਏ ਹਨ। ਕੇਂਦਰੀ ਮੰਤਰੀ ਚੌਧਰੀ ਨੇ ਇਹ ਵੀ ਕਿਹਾ ਕਿ "ਜਲ ਸ਼ਕਤੀ ਅਭਿਆਨ: ਕੈਚ ਦ ਰੇਨ" ਦੇ ਤਹਿਤ ਪਿਛਲੇ ਪੰਜ ਸਾਲਾਂ ਵਿੱਚ ਪੰਜਾਬ ਵਿੱਚ ਵਾਟਰਸ਼ੈੱਡ ਡਿਵੈਲਪਮੈਂਟ ਨਾਲ ਜੁੜੇ 32,006 ਕਾਰਜ ਕੀਤੇ ਗਏ ਹਨ।