ਹੈਲਪਿੰਗ ਹੈਂਡ ਸੋਸਾਇਟੀ ਇੱਕ ਲੋੜਵੰਦ ਪਰਿਵਾਰ ਦੀ ਆਰਥਿਕ ਮਦਦ ਲਈ ਅੱਗੇ ਆਈ
- ਨਰ ਸੇਵਾ ਨਾਰਾਇਣ ਸੇਵਾ_ ਐਡਵੋਕੇਟ ਧੀਰਜ ਸ਼ਰਮਾ
ਰੋਹਿਤ ਗੁਪਤਾ
ਗੁਰਦਾਸਪੁਰ 26 ਜੂਨ 2022 - ਹਮੇਸ਼ਾ ਲੋੜਵੰਦਾਂ ਦੀ ਮਦਦ ਲਈ ਜਾਣੀ ਜਾਂਦੀ ਹੈਲਪਿੰਗ ਹੈਂਡ ਸੋਸਾਇਟੀ ਇੱਕ ਵਾਰ ਫਿਰ ਇੱਕ ਲੋੜਵੰਦ ਪਰਿਵਾਰ ਦੀ ਮਦਦ ਲਈ ਅੱਗੇ ਆਈ ਹੈ। ਸੁਸਾਇਟੀ ਨੇ ਹੁਣ ਪਰਿਵਾਰ ਦੇ ਇੱਕ ਮੈਂਬਰ ਦੇ ਇਲਾਜ ਲਈ ਦਸ ਹਜ਼ਾਰ ਰੁਪਏ ਦੀ ਆਰਥਿਕ ਮਦਦ ਕੀਤੀ ਹੈ।
ਸੁਸਾਇਟੀ ਦੇ ਪਜਾਬ ਮੁਖੀ ਐਡਵੋਕੇਟ ਧੀਰਜ ਸ਼ਰਮਾ ਨੇ ਦੱਸਿਆ ਕਿ ਔਰਤ ਬਿੰਦਰ ਦਾ ਪਤੀ ਵਿੱਕੀ ਟੀਬੀ ਦੀ ਬਿਮਾਰੀ ਤੋਂ ਪੀੜਤ ਹੈ। ਜਿਸ ਦਾ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪਰਿਵਾਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਉਹ ਡਾਕਟਰ ਦੀ ਫੀਸ ਅਤੇ ਦਵਾਈਆਂ ਦਾ ਖਰਚਾ ਬਰਦਾਸ਼ਤ ਨਹੀਂ ਕਰ ਸਕਦਾ। ਉਨਾਂ ਨੇ ਦੱਸਿਆ ਕਿ ਉਸ ਨੂੰ ਇਸ ਔਰਤ ਦੀ ਦੁੱਖ ਭਰੀ ਕਹਾਣੀ ਸੁਸਾਇਟੀ ਦੇ ਹੀ ਇੱਕ ਮੈਂਬਰ ਰਛਪਾਲ ਤੋਂ ਮਿਲੀ ਕਿਉਂਕਿ ਇਹ ਔਰਤ ਉਸ ਦੇ ਘਰ ਦੀ ਸਫ਼ਾਈ ਦਾ ਕੰਮ ਕਰਦੀ ਹੈ। ਜਿਸ ਤੋਂ ਬਾਅਦ ਸੁਸਾਇਟੀ ਨੇ ਪਰਿਵਾਰ ਦੀ ਮਦਦ ਕਰਨ ਦਾ ਫੈਸਲਾ ਲੈਂਦਿਆਂ ਮਹਿਲਾ ਨੂੰ ਦੱਸ ਹਜ਼ਾਰ ਰੁਪਏ ਦਾ ਚੈੱਕ ਸਹਾਇਤਾ ਵਜੋਂ ਭੇਟ ਕੀਤਾ।
ਐਡਵੋਕੇਟ ਧੀਰਜ ਸ਼ਰਮਾ ਨੇ ਕਿਹਾ ਕਿ ਨਰ ਸੇਵਾ ਹੀ ਨਰਾਇਣ ਸੇਵਾ ਹੈ। ਸੰਸਾਰ ਵਿੱਚ ਮਨੁੱਖਤਾ ਦੀ ਸੇਵਾ ਤੋਂ ਵੱਡੀ ਕੋਈ ਸੇਵਾ ਨਹੀਂ ਹੈ। ਜੋ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਂਦਾ ਹੈ,ਪ੍ਰਮਾਤਮਾ ਕਿਸੇ ਨਾ ਕਿਸੇ ਰੂਪ ਵਿੱਚ ਉਸਦੀ ਜਰੂਰਤ ਵੇਲੇ ਮਦਦ ਕਰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਮਾਲੀ ਮਦਦ ਕਰਨ ਤੋਂ ਅਸਮਰੱਥ ਹੈ ਤਾਂ ਉਹ ਆਪਣਾ ਸਮਾਂ ਦੇ ਕੇ ਮਦਦ ਕਰ ਸਕਦਾ ਹੈ। ਇਸ ਮੌਕੇ ਐਸ.ਕੇ ਚਿਲਡਰਨ ਫਾਊਂਡੇਸ਼ਨ ਦਿੱਲੀ ਦੇ ਮੁਖੀ ਰਾਘਵ ਸ਼ਰਮਾ, ਐਕਸਾਈਜ਼ ਅਫ਼ਸਰ ਨੀਰਜ ਮਹਾਜਨ, ਰਛਪਾਲ ਆਦਿ ਹਾਜ਼ਰ ਸਨ।