ਹਲਕਾ ਭੁੱਚੋ ’ਚ ਐਡਵੋਕੇਟ ਲੇਖਪ੍ਰੀਤ ਸਿੰਘ ਦੀਆਂ ਸਰਗਰਮੀਆਂ ਨੇ ਲਿਆਂਦਾ ਸਿਆਸੀ ਭੁਚਾਲ
ਅਸ਼ੋਕ ਵਰਮਾ
ਬਠਿੰਡਾ , 4 ਅਗਸਤ 2026 : ਵਿਧਾਨ ਸਭਾ ਹਲਕਾ ਭੁੱਚੋ ਮੰਡੀ ’ਚ ਨੌਜਵਾਨ ਆਗੂ ਐਡਵੋਕੇਟ ਲੇਖਪ੍ਰੀਤ ਸਿੰਘ ਸਿੱਧੂ ਉਰਫ ਵਿੱਕੀ ਬਰਕੰਦੀ ਦੀਆਂ ਸਿਆਸੀ ਸਰਗਰਮੀਆਂ ਨੇ ਨਵੀਂ ਚੁੰਝ ਚਰਚਾ ਛੇੜ ਦਿੱਤੀ ਹੈ। ਹੁਣ ਹਾਕਮ ਧਿਰ ਆਮ ਆਦਮੀ ਪਾਰਟੀ ਵੱਲੋਂ ਸਰਗਰਮ ਹੋਏ ਲੇਖਪ੍ਰੀਤ ਸਿੰਘ ਸਿੱਧੂ ਦਾ ਪਿੰਡ ਬਰਕੰਦੀ ਹੈ। ਵਿੱਕੀ ਬਰਕੰਦੀ ਪੇਸ਼ੇ ਤੋਂ ਵਕੀਲ ਅਤੇ ਬਲਾਕ ਸੰਮਤੀ ਦੇ ਮੈਂਬਰ ਹੀ ਹਨ ਜਿੰਨ੍ਹਾਂ ਨੂੰ ਰਾਜਨੀਤੀ ਦੀ ਗੁੜ੍ਹਤੀ ਆਪਣੇ ਨਾਨੇ ਮਰਹੂਮ ਕਾਮਰੇਡ ਗੁਰਦੇਵ ਸਿੰਘ ਦਿਆਲਪੁਰਾ ਮਿਰਜਾ ਤੋਂ ਮਿਲੀ ਹੈ। ਕਾਮਰੇਡ ਗੁਰਦੇਵ ਸਿੰਘ ਤਮਾਮ ਜਿੰਦਗੀ ਲੋਕ ਹਿੱਤਾਂ ਖਾਤਰ ਲੜਾਈ ਲੜਦਾ ਰਿਹਾ ਹੈ ਜਿਸ ਦੇ ਰਾਹ ’ਤੇ ਹੁਣ ਵਿੱਕੀ ਬਰਕੰਦੀ ਚੱਲਣ ਲੱਗਿਆ ਹੈ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਕਾਰਨ ਹੌਲੀ ਹੌਲੀ ਗਰਮ ਹੋ ਰਹੋ ਚੋਣ ਮੈਦਾਨ ਕਾਰਨ ਭੁੱਚੋ ਹਲਕੇ ਦੀ ਸਿਆਸਤ’ਚ ਅਚਾਨਕ ਭੁਚਾਲ ਆ ਗਿਆ ਹੈ।
ਹਾਲਾਂਕਿ ਵਿੱਕੀ ਬਰਕੰਦੀ ਦੀ ਸਿਆਸੀ ਪੈੜ ਚਾਲ ਕਿਸੇ ਲਈ ਸਿਆਸੀ ਤੌਰ ’ਤੇ ਪ੍ਰੇਸ਼ਾਨ ਕਰਨ ਵਾਲੀ ਹੋ ਸਕਦੀ ਹੈ ਪਰ ਪਿੰਡਾ ’ਚ ਆਪਣੇ ਦੌਰਿਆਂ ਦੌਰਾਨ ਲੇਖਪ੍ਰੀਤ ਨੂੰ ਨੌਜਵਾਨ ਪੀੜ੍ਹੀ ( ਜੈਨ ਜੀ) ਦੀ ਮਿਲ ਰਹੀ ਵੱਡੀ ਹਮਾਇਤ ਨੇ ਉਸ ਦੇ ਹੌਂਸਲੇ ਬੁਲੰਦ ਕਰ ਦਿੱਤੇ ਹਨ। ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਨੇ ਹਲਕੇ ’ਚ ਸਰਗਰਮੀਆਂ ਵਿੱਢੀਆਂ ਹੋਈਆਂ ਹਨ ਜਿੰਨ੍ਹਾਂ ਦੌਰਾਨ ਉਹ ਲੋਕਾਂ ਨੂੰ ਜਾਣੂੰ ਕਰਵਾ ਰਿਹਾ ਹੈ ਕਿ ਕਿਸ ਤਰਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕ ਪੱਖੀ ਫੈਸਲੇ ਲਏ ਹਨ। ਆਪਣੇ ਪ੍ਰੋਗਰਾਮਾਂ ਦੌਰਾਨ ਉਹ ਦੱਸਦਾ ਹੈ ਕਿ ਪੰਜਾਬ ਨੂੰ ਹੁਣ ਹੋਰ ਵੀ ਬੁਲੰਦੀਆਂ ’ਤੇ ਲਿਜਾਣ ਲਈ ਇੱਕ ਨਵੀਂ ਕਿਸਮ ਦੀ ਨੌਜਵਾਨੀ ਤਾਕਤ ਵਾਲੀ ਰਾਜਨੀਤੀ ਦੀ ਲੋੜ ਹੈ। ਪੜ੍ਹਿਆ ਲਿਖਿਆ ਅਤੇ ਵਕੀਲ ਹੋਣ ਕਾਰਨ ਆਮ ਲੋਕ ਉਸ ਦੀ ਗੱਲ ਗਹੁ ਨਾਲ ਸੁਣਦੇ ਹਨ ਅਤੇ ਆਸ਼ੀਰਵਾਦ ਵੀ ਦਿੰਦੇ ਹਨ।
ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਹਨ ਜਿੰਨ੍ਹਾਂ ਨੇ 2017 ’ਚ ਵੀ ਜਿੱਤ ਪ੍ਰਾਪਤ ਕੀਤੀ ਸੀ। ‘ਬਾਬੂਸ਼ਾਹੀ ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਲੇਖਪ੍ਰੀਤ ਸਿੰਘ ਨੇ ਦਾਅਵਾ ਕੀਤਾ ਕਿ ਜੇਕਰ ਆਉਣ ਵਖਾਲੀਆਂ ਵਿਧਾਨ ਸਭਾ ਚੋਣਾਂ ਮੌਕੇ ਉਨ੍ਹਾਂ ਨੂੰ ਮੌਕਾ ਦਿੱਤਾ ਜਾਂਦਾ ਹੈ ਤਾਂ ਉਹ ਪਾਰਟੀ ਨੂੰ ਨਿਰਾਸ਼ ਨਹੀਂ ਕਰਨਗੇ। ਵਿੱਕੀ ਬਰਕੰਦੀ ਦਾ ਕਹਿਣਾ ਸੀ ਕਿ ਹੁਣ ਤੱਕ ਦੇ ਕਾਰਜਕਾਲ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵਿਕਾਸ ਨੂੰ ਇੱਕ ਨਵਾਂ ਦਿਸ਼ਾ ਦਿੱਤੀ ਹੈ ਅਤੇ ਕਈ ਇਤਿਹਾਸਕ ਪ੍ਰਾਪਤੀਆਂ ਦਰਜ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਜਿੱਥੇ ਭ੍ਰਿਸ਼ਟਾਚਾਰ ਖਿਲਾਫ ਕੀਤੀ ਗਈ ਸਖਤ ਕਾਰਵਾਈ ਕੀਤੀ ਗਈ ਹੈ ਉੱਥੇ ਹੀ ਸਿੱਖਿਆ ਤੇ ਸਿਹਤ ਦੇ ਖੇਤਰ ’ਚ ਸੁਧਾਰਾਂ ਨੇ ਇੱਕ ਵੱਖਰਾ ਹੀ ਮਹੌਲ ਸਿਰਜਿਆ ਹੈ।
ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੀ ਕਾਇਆ ਕਲਪ, ਮੁਫਤ ਸਿਹਤ ਸਹੂਲਤਾਂ ,ਹਰ ਪ੍ਰੀਵਾਰ ਨੂੰ 600 ਯੂਨਿਟ ਮੁਫਤ ਬਿਜਲੀ ਅਤੇ ਘਰ ਘਰ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਕਾਰਨ ਆਮ ਆਦਮੀ ਦਾ ਜੀਵਨ ਪੱਧਰ ਉੱਚਾ ਹੋਇਆ ਹੈ। ਵਿੱਕੀ ਬਰਕੰਦੀ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਹੈ ਜਿਸ ਨੇ ਹਮੇਸ਼ਾ ਆਮ ਲੋਕਾਂ ਦੇ ਮੁੱਦਿਆਂ ਨੂੰ ਪਹਿਲ ਦਿੱਤੀ ਹੈ ਅਤੇ ਵਿਕਾਸ ’ਚ ਕਿਸੇ ਕਿਸਮ ਦੀ ਕੋਈ ਵਿਤਕਰੇਬਾਜੀ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਭੁੱਚੇ ਹਲਕੇ ਵਿੱਚ ਵਿਕਾਸ ਕਾਰਜ ਤੇਜੀ ਨਾਲ ਹੋਏ ਹਨ ਅਤੇ ਜਲਦੀ ਹੀ ਹੋਰ ਵੀ ਪ੍ਰਜੈਕਟ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ। ਵਿੱਕੀ ਬਰਕੰਦੀ ਨੇ ਪੰਜਾਬ ਨੂੰ ‘ਰੰਗਲਾ ਪੰਜਾਬ ’ ਬਨਾਉਣ ਲਈ 2022 ਦੀ ਤਰਾਂ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੀ ਹਮਾਇਤ ਦੇਣ ਦੀ ਅਪੀਲ ਕੀਤੀ ਹੈ।
- Download Babushahi App
-
-