ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰ ਮੋਹਾਲੀ ਪੁਲਿਸ ਵੱਲੋ 10 ਪਿਸਟਲਾਂ ਸਮੇਤ ਕਾਬੂ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 15 ਅਕਤੂਬਰ 2026:
ਸ੍ਰੀ ਵਰੁਣ ਸ਼ਰਮਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੋਹਾਲੀ ਪੁਲਿਸ ਵੱਲੋ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਉਸ ਵੇਲੇ ਵੱਡੀ ਕਾਮਯਾਬੀ ਮਿਲੀ, ਜਦੋ ਸ਼੍ਰੀ ਸੌਰਵ ਜਿੰਦਲ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਸ਼੍ਰੀ ਅਕਾਸ਼ਦੀਪ ਸਿੰਘ, ਕਪਤਾਨ ਪੁਲਿਸ (ਆਪਰੇਸ਼ਨ) ਦੀ ਨਿਗਰਾਨੀ ਹੇਠ ਇੰਸ. ਪਰਦੀਪ ਸਿੰਘ ਬਾਜਵਾ ਇੰਚਾਰਜ ਸੀ.ਆਈ.ਏ. ਸਟਾਫ ਖਰੜ ਦੀ ਟੀਮ ਵੱਲੋਂ 03 ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 10 ਆਧੁਨਿਕ ਪਿਸਟਲਾ ਸਮੇਤ 20 ਜਿੰਦਾ ਰੋਂਦ ਬ੍ਰਾਮਦ ਕੀਤੇ ਗਏ।
ਸ੍ਰੀ ਵਰੁਣ ਸ਼ਰਮਾ ਨੇ ਅੱਜ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਵੱਲੋਂ ਬੀਤੇ ਸਮੇਂ ਵਿੱਚ ਦੋ ਹਥਿਆਰ ਬੰਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਦੀ ਲੜੀ ਵਿੱਚ ਗੁਪਤ ਤਰੀਕੇ ਨਾਲ ਕਾਰਵਾਈ ਕਰਦੇ ਹੋਏ ਮੋਹਾਲੀ ਪੁਲਿਸ ਵੱਲੋ ਖਰੜ ਅਤੇ ਉਸ ਦੇ ਆਸ ਪਾਸ ਰਹਿ ਰਹੇ ਸ਼ੱਕੀ ਵਿਅਕਤੀਆ ਸਬੰਧੀ ਖੂਫੀਆ ਪੱਧਰ ਤੇ ਜਾਣਕਾਰੀ ਇਕੱਤਰ ਕੀਤੀ ਜਾਣੀ ਸ਼ੁਰੂ ਕੀਤੀ ਗਈ। ਜਿਸ ਦੌਰਾਨ ਇੱਕ ਵਿਅਕਤੀ ਸਚਿਨ ਉਰਫ ਬੱਚੀ ਪੁੱਤਰ ਉਗਰਸੇਨ ਵਾਸੀ ਮੰਗਾਲੀ ਜ਼ਿਲ੍ਹਾ ਹਿਸਾਰ, ਹਰਿਆਣਾ ਹਾਲ ਵਾਸੀ ਫਲੈਟ ਨੰਬਰ ਏ ਏ 6, ਕਾਸਾ ਹੋਮਜ਼, ਸੰਤੇ ਮਾਜਰਾ, ਖਰੜ ਦਾ ਨਾਮ ਸਾਹਮਣੇ ਆਇਆ, ਜੋ ਇੰਦੋਰ, ਮੱਧ ਪ੍ਰਦੇਸ਼ ਅਤੇ ਯੂ.ਪੀ ਦੇ ਏਰੀਆ ਵਿੱਚੋਂ ਲੋਕਲ ਸਸਤੇ ਭਾਅ ਦੇ ਆਧੁਨਿਕ ਅਤੇ ਉਨਤ ਕਿਸਮ ਦੇ ਨਜਾਇਜ਼ ਹਥਿਆਰ ਲਿਆ ਕੇ ਖਰੜ-ਮੋਹਾਲੀ ਅਤੇ ਇਸ ਦੇ ਆਸ ਪਾਸ ਦੇ ਏਰੀਆ ਵਿੱਚ ਮਹਿੰਗੇ ਭਾਅ ਵਿੱਚ ਸਪਲਾਈ ਕਰਨ ਦਾ ਕੰਮ ਕਰਦਾ ਹੈ, ਜੋ ਕਿ ਉਕਤ ਵਿਅਕਤੀ ਬਾਰੇ ਹੋਰ ਜਾਣਕਾਰੀ ਇੱਕਤਰ ਕਰਨ ਤੇ ਪਤਾ ਲੱਗਿਆ ਕਿ ਸਚਿਨ ਉੱਰਫ ਬੱਚੀ ਉੱਪਰ ਹਥਿਆਰ ਤਸਕਰੀ ਅਤੇ ਲੜਾਈ-ਝਗਤਾ ਆਦਿ ਦੇ ਪਹਿਲਾਂ ਵੀ ਮੁੱਕਦਮੇ ਦਰਜ ਹਨ, ਜੋ ਕਿ ਹੁਣ ਬਿਨਾ ਕਿਸੇ ਜਰੂਰੀ ਕੰਮ ਕਾਰ ਦੇ ਮੋਹਾਲੀ, ਖਰੜ ਏਰੀਆ ਵਿੱਚ ਪਿਛਲੇ ਲੰਮੇਂ ਸਮੇਂ ਤੋ ਰਹਿ ਰਿਹਾ ਹੈ, ਜਿਸ ਦੀਆ ਗਤੀਵਿਧੀਆ ਤੇ ਨਿਗਰਾਨੀ ਰੱਖੀ ਗਈ। ਸਚਿਨ ਉਰਫ ਬੱਚੀ “ ਕੀਰਤੀ ਮਾਨ" ਨਾਮ ਦੇ ਬਦਮਾਸ਼ ਦਾ ਦੂਰ ਦਾ ਰਿਸ਼ਤੇਦਾਰ ਹੈ, ਅਤੇ ਕੀਰਤੀ ਮਾਨ ਲਾਰੇਂਸ ਬਿਸ਼ਨੋਰੀ ਗੈਂਗ ਦਾ ਇੱਕ ਮੋਡੀਉਲ ਸੀ, ਜਿਸ ਦਾ ਅਗਸਤ 2026 ਵਿੱਚ ਚਰਖੀਦਾਦਰੀ ਹਰਿਆਣਾ ਦੀ ਅਦਾਲਤ ਵਿੱਚ ਗੈਂਗਸਟਰ ਰੋਹਿਤ ਗੋਦਾਰਾ ਦੇ ਗੈਂਗ ਮੈਂਬਰਾਂ ਵੱਲੋ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸੀ.ਆਈ.ਏ ਸਟਾਫ ਟੀਮ ਵੱਲੋ ਸਚਿਨ ਉਰਫ ਬੱਚੀ ਉਕਤ ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਸੀ, ਜਿਸ ਸਬੰਧੀ ਪੁਖਤਾ ਜਾਣਕਾਰੀ ਹਾਸਲ ਹੋਣ ਤੇ ਮਿਤੀ 13-10-2026 ਨੂੰ ਸਚਿਨ ਉਰਫ ਬੱਚੀ ਉਕਤ ਨੂੰ ਮੁਕਦਮਾ ਨੰਬਰ 468 ਮਿਤੀ 13-10-2026 ਅ/ਧ 25-54-59 ਆਰਮਜ਼ ਐਕਟ, ਥਾਣਾ ਸਦਰ ਖਰੜ ਵਿੱਚ ਗ੍ਰਿਫਤਾਰ ਕਰਕੇ ਉਸ ਪਾਸੋ 02 ਪਿਸਟਲ ਸਮੇਤ 02 ਜਿੰਦਾ ਰੋਂਦ ਬ੍ਰਾਮਦ ਕੀਤੇ ਗਏ। ਦੋਸ਼ੀ ਸਚਿਨ ਉਰਫ ਬੱਚੀ ਉਕਤ ਦੀ ਪੁੱਛਗਿੱਛ ਦੋਰਾਨ ਉਸ ਦੇ ਸਾਥੀਆ ਮਹਿਕਦੀਪ ਸਿੰਘ ਉਰਫ ਮਹਿਕ ਅਤੇ ਹਰਮਨਪ੍ਰੀਤ ਸਿੰਘ ਉਰਫ ਹਨੀ ਨੂੰ ਮੁੱਕਦਮਾ ਉਕਤ ਵਿੱਚ ਨਾਮਜਦ ਕਰਕੇ ਮੁਕਦਮਾ ਉਕਤ ਵਿੱਚ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ, ਜੋ ਕਿ ਉਹਨਾ ਵੱਲੋਂ ਵਰਤੀ ਜਾਂਦੀ ਸਕਾਰਪੀਓ ਗੱਡੀ ਵਿੱਚ ਵੀ ਦੋ ਨਜਾਇਜ ਪਿਸਟਲ ਬ੍ਰਾਮਦ ਕੀਤੇ ਗਏ। ਇੱਥੇ ਵਰਨਣ ਯੋਗ ਹੈ ਕਿ ਮਹਿਕਦੀਪ ਸਿੰਘ ਉਰਫ ਮਹਿਕ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਰਹਿਣ ਵਾਲਾ ਹੈ ਅਤੇ ਥਾਣਾ ਫਤਿਹਗੜ੍ਹ ਸਾਹਿਬ ਵਿੱਚ ਦਰਜ ਇਰਾਦਾ ਕਤਲ ਦੇ ਮਾਮਲੇ ਵਿੱਚ ਭਗੌੜਾ ਹੈ। ਉਕਤ ਤਿੰਨਾਂ ਦੋਸ਼ੀਆ ਪਾਸੋਂ ਹੁਣ ਤੱਕ ਮੁਕਦਮਾ ਨੰਬਰ 468/2026 ਵਿੱਚ ਕੁੱਲ 10 ਪਿਸਟਲ ਬ੍ਰਾਮਦ ਕੀਤੇ ਜਾ ਚੁੱਕੇ ਹਨ। ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਦੋਸ਼ੀਆਂ ਦਾ ਨਾਮ/ਪਤਾ
1. ਸਚਿਨ ਉਰਫ ਬੱਚੀ ਪੁੱਤਰ ਉਗਰਸੇਨ ਵਾਸੀ ਮੰਗਾਲੀ ਜ਼ਿਲ੍ਹਾ ਹਿਸਾਰ, ਹਰਿਆਣਾ ਹਾਲ ਵਾਸੀ ਫਲੈਟ ਨੰਬਰ ਏ ਏ ਏ6, ਕਾਸਾ ਹੋਮਜ਼, ਸੰਤੇ ਮਾਜਰਾ ਖਰੜ ਉਮਰ ਕਰੀਬ 23 ਸਾਲ, ਗ੍ਰਿਫਤਾਰੀ ਦੀ ਮਿਤੀ 13-10-2026
1) ਮੁੱਕਦਮਾ ਨੰਬਰ 310 ਮਿਤੀ 04-09- 2023 ਅ/ਧ 323,341,506, 148, 149 IPC ਥਾਣਾ ਭਿਵਾਨੀ ਹਰਿਆਣਾ
2) ਮੁੱਕਦਮਾ ਨੰਬਰ 13 ਮਿਤੀ 17-10-2023 ਅ/ਧ 25-54-59 ਆਰਮਜ਼ ਐਕਟ ਥਾਣਾ ਸਟੇਟ ਕ੍ਰਾਈਮ ਮੋਹਾਲੀ
3) ਮੁੱਕਦਮਾ ਨੰਬਰ 26 ਮਿਤੀ 03-02- 2024 ਅ/ਧ 52 ਏ ਪ੍ਰਿਜ਼ਨ ਐਕਟ, ਥਾਣਾ ਤ੍ਰਿਪੜੀ ਪਟਿਆਲਾ
2. ਮਹਿਕਦੀਪ ਸਿੰਘ ਉਰਫ ਮਹਿਕ ਪੁੱਤਰ ਲੇਟ ਗੁਰਜੰਟ ਸਿੰਘ ਵਾਸੀ ਨੇੜੇ ਗੁਰੂਦੁਆਰਾ ਜੋਤੀ ਸਰੂਪ ਸਾਹਿਬ, ਸ੍ਰੀ ਫਤਿਹਗੜ ਸਾਹਿਬ ਹਾਲ ਵਾਸੀ ਬਲਾਕ-ਈ, ਫਲੈਟ ਨੰਬਰ 1, ਮੋਨਾ ਸਿਟੀ ਨੇੜੇ ਜੇ.ਟੀ.ਪੀ ਐੱਲ ਖਰੜ ਉਮਰ ਕਰੀਬ 21 ਸਾਲ, ਗ੍ਰਿਫਤਾਰੀ ਦੀ ਮਿਤੀ 15-10-2026
1) ਮੁੱਕਦਮਾ ਨੰਬਰ 144 ਮਿਤੀ 25-06- 2026 ਅ/ਧ 109, 115(2), 118(1), 351(2), 324(4), 191(3),190 ਬੀ ਐਨ ਐਸ ਥਾਣਾ ਫਤਿਹਗੜ ਸਾਹਿਬ (ਭਗੌੜਾ ਹੈ)
3. ਹਰਮਨਪ੍ਰੀਤ ਸਿੰਘ ਉਰਫ ਹਨੀ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਸਿੰਘਾਵਾਲਾ ਥਾਣਾ ਚੜਿੱਕ ਜ਼ਿਲ੍ਹਾ ਮੋਗਾ ਉਮਰ ਕਰੀਬ 29 ਸਾਲ, ਗ੍ਰਿਫਤਾਰੀ ਦੀ ਮਿਤੀ 15-10-2026
1) ਮੁੱਕਦਮਾ ਨੰਬਰ ਮਿਤੀ 13-06-2022 ਅ/ਧ 307,324,323,148,149 IPC ਥਾਣਾ ਸਿਟੀ-2 ਮੋਗਾ
ਦੋਸ਼ੀਆਂ ਪਾਸੋਂ ਬ੍ਰਾਮਦ ਅਸਲੇ ਸਬੰਧੀ ਵੇਰਵਾ:-
ਗਲੋਕ 9ਐਮ ਐਮ ਪਿਸਤੌਲ-01
30 ਬੋਰ ਪਿਸਤੌਲ-04
32 ਬੋਰ ਪਿਸਤੌਲ-05
- Download Babushahi App
-
-