ਵਿਸ਼ੇਸ਼ ਸੈਸ਼ਨ ਸੱਦ ਪਾਣੀਆਂ ਦੇ ਸਾਰੇ ਸਮਝੌਤੇ ਰੱਦ ਕਰੇ ਪੰਜਾਬ ਸਰਕਾਰ: ਬੂਟਾ ਸਿੰਘ ਬੁਰਜ ਗਿੱਲ
-ਜਥੇਬੰਦੀ ਨੇ ਕਰਵਾਇਆ ਸੂਬਾਈ ਕੇਡਰ ਜਾਗਰੂਕਤਾ ਸੈਮੀਨਾਰ
-ਉੱਘੇ ਅਰਥਸਾਸ਼ਤਰੀ ਡਾ. ਸੁੱਚਾ ਗਿੱਲ ਨੇ ਕੀਤਾ ਸੰਬੋਧਨ
ਅਸ਼ੋਕ ਵਰਮਾ
ਬਰਨਾਲਾ,13 ਅਗਸਤ 2025:ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਬੂਟਾ ਸਿੰਘ ਬੁਰਜ ਗਿੱਲ ਗਰੁੱਪ) ਨੇ ਪੰਜਾਬ ਦੇ ਪਾਣੀਆਂ ਤੇ ਆਰਥਿਕ ਮੁੱਦਿਆਂ 'ਤੇ ਸੂਬਾ ਪੱਧਰੀ ਸੈਮੀਨਾਰ ਇੱਥੇ ਤਰਕਸ਼ੀਲ ਭਵਨ ਵਿਖੇ ਕਰਵਾਇਆ। ਉੱਘੇ ਅਰਥਸ਼ਾਸਤਰੀ ਡਾ. ਸੁੱਚਾ ਸਿੰਘ ਗਿੱਲ ਨੇ ਉਪਰੋਕਤ ਮੁੱਦਿਆਂ ਬਾਰੇ ਜ਼ਿਲ੍ਹਾ/ਬਲਾਕ ਆਗੂਆਂ ਨੂੰ ਤਹਿ ਤੱਕ ਜਾਣੂ ਕਰਵਾਇਆ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਸੁੱਚਾ ਸਿੰਘ ਗਿੱਲ ਨੇ ਕਿਹਾ ਕਿ ਅਮਰੀਕਾ ਭਾਰਤ ਮੁਕਤ ਵਪਾਰ ਸਮਝੌਤਾ ਖੇਤੀ ਤੇ ਕਿਸਾਨੀ ਲਈ ਮਾਰੂ ਬਲਕਿ ਘਾਤਕ ਸਿੱਧ ਹੋਵੇਗਾ। ਸੂਬੇ 'ਚ ਪਾਣੀਆਂ ਦਾ ਮਸਲਾ ਗੰਭੀਰ ਤੇ ਗੁੰਝਲਦਾਰ ਹੈ। ਉਨ੍ਹਾਂ ਖੇਤੀ ਸੰਕਟ ਤੋਂ ਬਚਣ ਲਈ ਫ਼ਸਲੀ ਵਿਭਿੰਨਤਾ ਤੇ ਪਾਣੀ ਰੀਚਾਰਜ਼ ਵਿਵਸਥਾ ਦੀ ਫੌਰੀ ਲੋੜ 'ਤੇ ਜ਼ੋਰ ਦਿੱਤਾ। ਪਾਣੀ ਦੀ ਸਵੱਛਤਾ, ਗੁਣਵੱਤਾ ਬਹਾਲੀ ਤੇ ਸੰਭਾਲ ਦਾ ਜ਼ਿੰਮਾ ਸਰਕਾਰ ਤੇ ਲੋਕਾਂ ਨੂੰ ਰਲ ਕੇ ਤੁਰੰਤ ਚੁੱਕਣਾ ਅਣਸਰਦੀ ਲੋੜ ਹੈ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਪੰਜਾਬ ਤੇ ਕਿਸਾਨੀ ਨੂੰ ਦਰਪੇਸ਼ ਮੁਸ਼ਕਲਾਂ ਤੇ ਲੋੜੀਂਦੇ ਕਾਰਜਾਂ ਦੀ ਬੁਨਿਆਦੀ ਤੇ ਵਿਸਥਾਰਤ ਸਮਝ ਹਰ ਪਿੰਡ, ਗਲੀ ਤੇ ਮੁਹੱਲੇ ਤੱਕ ਹਾਜ਼ਰ ਆਗੂਆਂ ਰਾਹੀਂ ਪਹੁੰਚੇ, ਇਸ ਸੈਮੀਨਾਰ ਦਾ ਮੁੱਖ ਉਦੇਸ਼ ਹੈ। ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਐੱਸ ਕੇ ਐੱਮ ਪੰਜਾਬ ਵੱਲੋਂ ਇਕ ਸਤੰਬਰ ਤੋਂ ਚੰਡੀਗੜ੍ਹ ਉਲੀਕੇ ਮੋਰਚੇ ਦੌਰਾਨ ਮੁੱਖ ਤੌਰ 'ਤੇ ਪੰਜਾਬ ਦੀਆਂ ਮੰਗਾਂ ਬਾਰੇ ਆਵਾਜ਼ ਉਠਾਈ ਜਾਵੇਗੀ। ਉਨ੍ਹਾਂ ਕਿਹਾ ਕਿ
ਪੰਜ ਫ਼ਸਲਾਂ ਜਿਵੇਂ ਮੂੰਗੀ,ਮੱਕੀ,ਆਲੂ,ਬਾਸਮਤੀ,ਗੋਭੀ 'ਤੇ ਖ੍ਰੀਦ ਗਾਰੰਟੀਸ਼ੁਦਾ ਐੱਮ.ਐੱਸ.ਪੀ., ਰਿਪੇਰੀਅਨ ਸਿਧਾਂਤ ਰਾਹੀਂ ਪੰਜਾਬ ਦਾ ਦਰਿਆਈ ਪਾਣੀਆਂ 'ਤੇ ਹੱਕ ਬਹਾਲ ਕਰਵਾਉਣਾ, ਬਟਵਾਰਾ ਐਕਟ ਦੀ ਧਾਰਾ 78,79,80 ਰੱਦ ਕਰਵਾਉਣਾ, ਪੰਜਾਬ ਯੂਨਵਰਸਿਟੀ 'ਤੇ ਪੰਜਾਬ ਦਾ ਹੱਕ ਬਹਾਲ ਕਰਵਾਉਣਾ, ਹਰ ਖੇਤ ਨੂੰ ਨਹਿਰੀ ਪਾਣੀ ਅਤੇ ਹਰ ਘਰ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣਾ, ਪੂਰਣ ਕਰਜ਼ਾ ਮੁਕਤ ਕਿਸਾਨੀ, ਕਿਸਾਨਾਂ ਲਈ ਬੁਢਾਪਾ ਪੈਨਸ਼ਨ, ਸਮਾਰਟ ਮੀਟਰ 'ਤੇ ਪੂਰਣ ਰੋਕ ਅਤੇ ਲੈਂਡ ਪੂਲਿੰਗ ਨੀਤੀ ਰੱਦ ਕਰਵਾਉਣਾ ਆਦਿ ਮੰਗਾਂ ਪ੍ਰਮੁੱਖਤਾ ਨਾਲ ਸ਼ਾਮਲ ਹਨ।
ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਮੋਰਚੇ ਲਈ ਹਰ ਪਿੰਡ ਚੋਂ ਟਰਾਲੀ ਭਰ ਕੇ ਚੰਡੀਗੜ੍ਹ ਨੂੰ ਕੂਚ ਕਰਨ ਦਾ ਸੱਦਾ ਦਿੱਤਾ।ਇਸ ਮੌਕੇ ਸੂਬਾਈ ਆਗੂਰਾਮ ਸਿੰਘ ਮਟੋਰੜਾ, ਇੰਦਰਪਾਲ ਸਿੰਘ ਬਰਨਾਲਾ, ਦਲਜਿੰਦਰ ਸਿੰਘ ਆਲੋਵਾਲ, ਬਲਦੇਵ ਸਿੰਘ ਭਾਈ ਰੂਪਾ ਸਮੇਤ ਭਾਗ ਸਿੰਘ ਮਰਖਾਈ (ਫਿਰੋਜ਼ਪੁਰ), ਗੁਰਵਿੰਦਰ ਸਿੰਘ ਜੀਵਨ ਚੱਕ (ਗੁਰਦਾਸਪੁਰ),ਦਲਬੀਰ ਸਿੰਘ , ਸਤਨਾਮ ਸਿੰਘ ਲੋਹਗੜ੍ਹ (ਜਲੰਧਰ), ਜਸਵਿੰਦਰ ਸਿੰਘ ਕਾਲੇਕੇ (ਮੋਗਾ),ਧਰਮਪਾਲ ਸਿੰਘ ਫੂਲੇਵਾਲਾ,ਦਰਸ਼ਨ ਸਿੰਘ ਉੱਗੋਕੇ ਤੇ ਸਿਕੰਦਰ ਸਿੰਘ ਭੂਰੇ (ਬਰਨਾਲਾ), ਮਾ.ਮਹਿੰਦਰ ਸਿੰਘ ਕਮਾਲਪੁਰਾ(ਲੁਧਿਆਣਾ ),ਸਤਿਬੀਰ ਸਿੰਘ ਬੋਪਾਰਾਏ, ਰਾਜਮਹਿੰਦਰ ਸਿੰਘ ਕੋਟਭਾਰਾ ਬਠਿੰਡਾ, ਕਰਮ ਸਿੰਘ ਭਾਈਰੂਪਾ,ਕਰਮ ਸਿੰਘ ਬਲਿਆਲ (ਸੰਗਰੂਰ),ਸਤਨਾਮ ਸਿੰਘ ਕਿਲ੍ਹਾ ਭਰੀਆਂ, ਪੂਰਨ ਸਿੰਘ ਵੱਟੂ (ਮੁਕਤਸਰ), ਗੁਰਬਚਨ ਸਿੰਘ ਪਟਿਆਲਾ, ਜਗਮੇਲ ਸਿੰਘ ਸੁਧੇਵਾਲ,
ਜਗਦੇਵ ਸਿੰਘ ਮਹੋਲੀ (ਮਲੇਰਕੋਟਲਾ), ਮਹਿੰਦਰ ਸਿੰਘ ਭੈਣੀਬਾਘਾ (ਮਾਨਸਾ), ਲਛਮਣ ਸਿੰਘ ਚੱਕਅਲੀਸ਼ੇਰ, ਕਰਮਜੀਤ ਸਿੰਘ ਚੈਨਾ(ਫਰੀਦਕੋਟ),ਸੁਖਦੇਵ ਸਿੰਘ ਫੌਜੀ, ਜਗਜੀਤ ਸਿੰਘ ਹਰੀਕੇ (ਤਰਨਤਾਰਨ)ਆਦਿ ਕਿਸਾਨ ਆਗੂ ਹਾਜ਼ਰ ਸਨ।
- Download Babushahi App
-
-