ਲੁਧਿਆਣਾ ਪੁਲਿਸ ਦੀ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ, 19 ਗ੍ਰਿਫ਼ਤਾਰ
---15 ਹੌਟਸਪੌਟ ਇਲਾਕਿਆਂ ’ਚ ਛਾਪੇਮਾਰੀ; ਹੈਰੋਇਨ, ਆਈਸ, ਗਾਂਜਾ ਤੇ ਭੁੱਕੀ ਬਰਾਮਦ
ਸੁਖਮਿੰਦਰ ਭੰਗੂ
ਲੁਧਿਆਣਾ 10 ਅਕਤੂਬਰ 2026
ਨਸ਼ਿਆਂ ਖ਼ਿਲਾਫ਼ ਮੁਹਿੰਮ ਤਹਿਤ ਲੁਧਿਆਣਾ ਪੁਲਿਸ ਨੇ ਅੱਜ ਸਵੇਰੇ 6 ਵਜੇ ਸ਼ਹਿਰ ਦੇ 15 ਨਸ਼ਾ ਪ੍ਰਭਾਵਿਤ ਇਲਾਕਿਆਂ ਵਿੱਚ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਚਲਾਈ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ, ਆਈ.ਪੀ.ਐੱਸ. ਦੀ ਨਿਗਰਾਨੀ ਹੇਠ 25 ਗਜ਼ਟਿਡ ਅਧਿਕਾਰੀਆਂ, 40 ਐੱਸ.ਐੱਚ.ਓਜ਼ ਤੇ ਇੰਚਾਰਜਾਂ ਸਮੇਤ ਲਗਭਗ 500 ਪੁਲਿਸ ਮੁਲਾਜ਼ਮਾਂ ਨੇ ਕਾਰਵਾਈ ਕੀਤੀ।
ਪੁਲਿਸ ਅਨੁਸਾਰ, ਮੁਹਿੰਮ ਦੌਰਾਨ 465 ਵਿਅਕਤੀਆਂ ਅਤੇ 158 ਵਾਹਨਾਂ ਦੀ ਜਾਂਚ ਕੀਤੀ ਗਈ। 15 ਐੱਫ.ਆਈ.ਆਰ. ਦਰਜ ਕਰਕੇ 19 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਦੌਰਾਨ 143 ਗ੍ਰਾਮ ਹੈਰੋਇਨ, 61 ਗ੍ਰਾਮ ਆਈਸ, 10 ਕਿਲੋਗ੍ਰਾਮ ਗਾਂਜਾ ਅਤੇ 3 ਕਿਲੋਗ੍ਰਾਮ ਭੁੱਕੀ ਬਰਾਮਦ ਕੀਤੀ ਗਈ।
ਕਾਰਵਾਈ ਦੌਰਾਨ ਨਸ਼ੇ ਦੀ ਲਤ ਤੋਂ ਪੀੜਤ 15 ਵਿਅਕਤੀਆਂ ਨੂੰ ਓ.ਓ.ਏ.ਟੀ. ਕੇਂਦਰਾਂ ਰਾਹੀਂ ਇਲਾਜ ਵਿੱਚ ਮਦਦ ਦਿੱਤੀ ਗਈ, ਜਦਕਿ 8 ਨੂੰ ਨਸ਼ਾ ਛੁਡਾਊ ਇਲਾਜ ਲਈ ਭੇਜਿਆ ਗਿਆ। ਲੋਕਾਂ ਨੂੰ ਜਾਗਰੂਕ ਕਰਨ ਲਈ ਮੀਟਿੰਗਾਂ, ਖੇਡ ਗਤੀਵਿਧੀਆਂ ਅਤੇ ਸਕੂਲਾਂ ਵਿੱਚ ਜਾਗਰੂਕਤਾ ਸੈਸ਼ਨ ਵੀ ਕਰਵਾਏ ਗਏ। ਡਰੱਗ ਇੰਸਪੈਕਟਰ ਦੇ ਸਹਿਯੋਗ ਨਾਲ ਮੈਡੀਕਲ ਸਟੋਰਾਂ ਦੀ ਜਾਂਚ ਵੀ ਕੀਤੀ ਗਈ।
ਪੁਲਿਸ ਕਮਿਸ਼ਨਰ ਨੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੰਦਿਆਂ ਲੋਕਾਂ ਨੂੰ ਨਸ਼ਾ ਤਸਕਰੀ ਬਾਰੇ ਜਾਣਕਾਰੀ ਸੇਫ਼ ਪੰਜਾਬ ਐਂਟੀ-ਡਰੱਗ ਹੈਲਪਲਾਈਨ 97791-00200 ’ਤੇ ਦੇਣ ਦੀ ਅਪੀਲ ਕੀਤੀ। ਉਨ੍ਹਾਂ ਭਰੋਸਾ ਦਿੱਤਾ ਕਿ ਸੂਚਨਾ ਦੇਣ ਵਾਲਿਆਂ ਦੀ ਪਛਾਣ ਗੁਪਤ ਰੱਖੀ ਜਾਵੇਗੀ।
- Download Babushahi App
-
-