ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ED ਦਫ਼ਤਰ ਪਹੁੰਚੇ
ਗੁਰੂਗ੍ਰਾਮ ਗ੍ਰਿਫ਼ਤਾਰੀਆਂ ਅਤੇ ਮੁੱਖ ਮੰਤਰੀ ਦੇ ਵੀਡੀਓ ਮਾਮਲੇ ਵਿੱਚ ਤਲਬ
Ravi Jakhu
ਚੰਡੀਗੜ੍ਹ, 19 ਅਕਤੂਬਰ, 2026: ਪੰਜਾਬ ਦੇ ਪ੍ਰਮੁੱਖ ਆਈਪੀਐਸ ਅਧਿਕਾਰੀ ਅਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਅੱਜ ਚੰਡੀਗੜ੍ਹ ਦੇ ਸੈਕਟਰ 17 ਸਥਿਤ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਦਫ਼ਤਰ ਪਹੁੰਚ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਗੁਰੂਗ੍ਰਾਮ ਵਿੱਚ ਗ੍ਰਿਫ਼ਤਾਰ ਕੀਤੇ ਗਏ ਦੋ ਮੁਲਜ਼ਮਾਂ ਅੰਕੁਰ ਅਤੇ ਅੰਕਿਤ ਤੋਂ ਜਾਂਚ ਦੌਰਾਨ ਕੀਤੀ ਗਈ ਪੁੱਛਗਿੱਛ ਵਿੱਚ ਸਵਪਨ ਸ਼ਰਮਾ ਦਾ ਨਾਂ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਈਡੀ ਵੱਲੋਂ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਆਖ਼ਰ ਕਮਿਸ਼ਨਰ ਗੁਰੂਗ੍ਰਾਮ ਕਿਉਂ ਗਏ ਸਨ ਅਤੇ ਕੀ ਉਨ੍ਹਾਂ ਵੱਲੋਂ ਕੋਈ ਵਿੱਤੀ ਲੈਣ-ਦੇਣ ਜਾਂ ਪੈਸੇ ਦਿੱਤੇ ਗਏ ਸਨ।
ਸੂਤਰਾਂ ਅਨੁਸਾਰ ਇਹ ਪੂਰਾ ਮਾਮਲਾ ਮੁੱਖ ਮੰਤਰੀ ਨਾਲ ਜੁੜੇ ਇੱਕ ਵਿਵਾਦਤ ਵੀਡੀਓ ਅਤੇ ਉਸ ਦੀ ਜਾਂਚ ਨਾਲ ਸਬੰਧਤ ਹੈ। ਈਡੀ ਹੁਣ ਇਸ ਗੱਲ ਦੀ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ ਕਿ ਇਸ ਪੂਰੇ ਕੇਸ ਵਿੱਚ ਤਾਰ ਕਿੱਥੋਂ ਤੱਕ ਜੁੜੇ ਹੋਏ ਹਨ ਅਤੇ ਸਵਪਨ ਸ਼ਰਮਾ ਦੀ ਇਸ ਵਿੱਚ ਕੀ ਭੂਮਿਕਾ ਰਹੀ ਹੈ। ਜਾਂਚ ਏਜੰਸੀ ਵੱਲੋਂ ਇਸ ਮਾਮਲੇ ਵਿੱਚ ਕਮਿਸ਼ਨਰ ਤੋਂ ਅਧਿਕਾਰਤ ਤੌਰ 'ਤੇ ਸਵਾਲ ਜਵਾਬ ਕੀਤੇ ਜਾ ਰਹੇ ਹਨ ਤਾਂ ਜੋ ਸਾਰੀ ਸੱਚਾਈ ਸਾਹਮਣੇ ਆ ਸਕੇ।
- Download Babushahi App
-
-