ਰਾਮਪੁਰਾ ਵਿਖੇ ਮਾਲ ਗੱਡੀ ਦੇ ਪੰਜ ਡੱਬੇ ਲੀਹ ਤੋਂ ਲੱਥਣ ਨਾਲ ਆਵਾਜਾਈ ਵਿੱਚ ਵਿਘਨ ਪਿਆ
ਅਸ਼ੋਕ ਵਰਮਾ
ਬਠਿੰਡਾ, 16 ਅਕਤੂਬਰ 2026 :ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਫੂਲ ਰੇਲਵੇ ਸਟੇਸ਼ਨ ਤੋਂ ਕੁਝ ਮੀਟਰ ਪਹਿਲਾਂ ਸ਼ੁੱਕਰਵਾਰ ਨੂੰ ਨਵੀਂਆਂ ਕਾਰਾਂ ਲੈ ਕੇ ਜਾ ਰਹੀ ਇੱਕ ਮਾਲਗੱਡੀ ਦੇ ਪੰਜ ਡੱਬੇ ਲੀਹੋਂ ਲਹਿ ਗਏ, ਜਿਸ ਨਾਲ ਬਠਿੰਡਾ-ਰਾਜਪੁਰਾ ਸੈਕਸ਼ਨ 'ਤੇ ਰੇਲ ਆਵਾਜਾਈ ਪ੍ਰਭਾਵਿਤ ਹੋ ਗਈ ਹੈ । ਮੁਢਲੇ ਤੌਰ ਤੇ ਸਾਹਮਣੇ ਆਈ ਜਾਣਕਾਰੀ ਅਨੁਸਾਰ ਰੇਲਗੱਡੀ ਬਠਿੰਡਾ ਤੋਂ ਰਾਜਪੁਰਾ ਵੱਲ ਜਾ ਰਹੀ ਸੀ ਜਦੋਂ ਇਸ ਦਾ ਇੰਜਣ ਡੱਬਿਆਂ ਤੋਂ ਵੱਖ ਹੋ ਗਿਆ। ਇਸ ਹਾਦਸੇ ਦੌਰਾਨ ਰਾਹਤ ਵਾਲੀ ਖਬਰ ਇਹੋ ਰਹੀ ਕਿ ਕਿਸੇ ਕਿਸਮ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ। ਹਾਲਾਂਕਿ ਹੋਰ ਨੁਕਸਾਨ ਕੀ ਹੋਇਆ ਇਸ ਸਬੰਧੀ ਪੜਤਾਲ ਕੀਤੀ ਜਾ ਰਹੀ ਹੈ।ਇਸ ਘਟਨਾ ਨੂੰ ਅੱਖੀ ਦੇਖਣ ਵਾਲੇ ਜੀ.ਆਰ.ਪੀ. ਰਾਮਪੁਰਾ ਫੂਲ ਦੇ ਇੰਚਾਰਜ ਏ.ਐੱਸ.ਆਈ. ਗੁਰਜੰਟ ਸਿੰਘ, ਨੇ ਦੱਸਿਆ ਕਿ ਇਹ ਘਟਨਾ ਸਵੇਰੇ 11 ਵਜੇ ਦੇ ਕਰੀਬ ਵਾਪਰੀ ਜਦੋਂ ਰੇਲਵੇ ਕਰਮਚਾਰੀ ਪਲੇਟਫਾਰਮ 'ਤੇ ਖੜ੍ਹੇ ਸਨ ਤਾਂ ਅਚਾਨਕ ਗੱਡੀ ਦੇ ਡੱਬੇ ਇੰਜਨ ਤੋਂ ਵੱਖ ਹੋ ਕੇ ਅਤੇ ਪਲਟ ਗਏ। ਡੱਬੇ ਲੀ ਹੋ ਲੈਣ ਦੇ ਕਾਰਨਾਂ ਸਬੰਧੀ ਅਜੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ ਅਤੇ ਨਾ ਹੀ ਪਤਾ ਲੱਗ ਸਕਿਆ ਹੈ। ਰੇਲਵੇ ਦੀ ਤਕਨੀਕੀ ਟੀਮ ਆਵਾਜਾਈ ਬਹਾਲ ਕਰਵਾਉਣ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪਹੁੰਚ ਗਈ ਹੈ। ਰੇਲ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰੇਲਗੱਡੀ ਗੁਜਰਾਤ ਤੋਂ ਮਲੇਰਕੋਟਲਾ ਜ਼ਿਲ੍ਹੇ ਦੇ ਅਹਿਮਦਗੜ੍ਹ ਵੱਲ ਜਾ ਰਹੀ ਸੀ।
- Download Babushahi App
-
-