ਬਠਿੰਡਾ ਵਿਖੇ ਮੇਲਾ ਪੰਜਾਬਣਾਂ ਦਾ ਸ਼ਾਨਦਾਰ ਆਗਾਜ਼, ਅਦਾਕਾਰਾ ਪ੍ਰੀਤੀ ਸਪਰੂ ਵੱਲੋਂ ਉਦਘਾਟਨ
ਅਸ਼ੋਕ ਵਰਮਾ
ਬਠਿੰਡਾ, 9 ਅਗਸਤ 2026: ਡਾਇਮੰਡ ਵੈਲਫੇਅਰ ਸੋਸਾਇਟੀ ਵੱਲੋਂ ਪੋਡਾ ਗਰਾਊਂਡ, ਪਾਵਰ ਹਾਊਸ ਰੋਡ, ਬਠਿੰਡਾ ਵਿਖੇ ਕਰਵਾਏ ਜਾ ਰਹੇ "ਮੇਲਾ ਪੰਜਾਬਣਾਂ ਦਾ" ਦਾ ਸ਼ਾਨਦਾਰ ਉਦਘਾਟਨ ਅੱਜ ਮਸ਼ਹੂਰ ਫਿਲਮੀ ਅਦਾਕਾਰਾ ਪ੍ਰੀਤੀ ਸਪਰੂ ਜੀ ਵੱਲੋਂ ਕੀਤਾ ਗਿਆ। ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ, ਮਹਿਲਾਵਾਂ ਅਤੇ ਸੱਭਿਆਚਾਰ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ।ਇਸ ਮੌਕੇ ਪ੍ਰੀਤੀ ਸਪਰੂ ਨੇ "ਹੇ ਮਾਂ ਫਾਊਂਡੇਸ਼ਨ" ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਸੰਸਥਾ ਹਰ ਮਾਂ ਦੀਆਂ ਸਮੱਸਿਆਵਾਂ ਨੂੰ ਸੁਣਨ, ਉਨ੍ਹਾਂ ਨੂੰ ਸਹਿਯੋਗ ਦੇਣ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਸਮਰਪਿਤ ਹੈ। ਉਨ੍ਹਾਂ ਨੇ ਸਮਾਜ ਸੇਵੀ ਵੀਨੂ ਗੋਇਲ ਨੂੰ ਬਠਿੰਡਾ ਲਈ ਹੇ ਮਾਂ ਪ੍ਰੋਜੈਕਟ ਦਾ ਇੰਚਾਰਜ ਨਿਯੁਕਤ ਕਰਨ ਦਾ ਐਲਾਨ ਵੀ ਕੀਤਾ।
ਪਰੀਤੀ ਸਪਰੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ "ਮੇਲਾ ਪੰਜਾਬਣਾਂ ਦਾ" ਪੰਜਾਬੀ ਸੱਭਿਆਚਾਰ ਨੂੰ ਸੰਭਾਲਣ ਅਤੇ ਮਹਿਲਾ ਕਲਾਕਾਰਾਂ ਨੂੰ ਸਨਮਾਨ ਦੇਣ ਲਈ ਇੱਕ ਬੇਮਿਸਾਲ ਉਪਰਾਲਾ ਹੈ। ਇਸ ਮੇਲੇ ਰਾਹੀਂ ਮਹਿਲਾ ਗਾਇਕਾਂ, ਲੋਕ ਕਲਾਕਾਰਾਂ ਅਤੇ ਉਭਰਦੀਆਂ ਪ੍ਰਤਿਭਾਵਾਂ ਨੂੰ ਆਪਣੀ ਕਲਾ ਪੇਸ਼ ਕਰਨ ਲਈ ਇੱਕ ਵਿਸ਼ੇਸ਼ ਮੰਚ ਮਿਲ ਰਿਹਾ ਹੈ।
ਮੇਲੇ ਦੇ ਮੁੱਖ ਪ੍ਰਬੰਧਕ ਵੀਨੂ ਗੋਇਲ ਨੇ ਦੱਸਿਆ ਕਿ ਇਹ ਮੇਲਾ 8 ਅਗਸਤ ਤੋਂ 16 ਅਗਸਤ 2026 ਤੱਕ ਹਰ ਰੋਜ਼ ਸਵੇਰੇ ਤੋਂ ਰਾਤ ਤੱਕ ਸਜਿਆ ਰਹੇਗਾ। ਸਵੇਰ ਦੇ ਸੈਸ਼ਨਾਂ ਵਿੱਚ ਗਿੱਧਾ, ਭੰਗੜਾ, ਸੋਲੋ ਡਾਂਸ, ਮਿਸ ਤੀਜ, ਮਿਸਿਜ਼ ਤੀਜ ਅਤੇ ਹੋਰ ਸੱਭਿਆਚਾਰਕ ਮੁਕਾਬਲੇ ਕਰਵਾਏ ਜਾ ਰਹੇ ਹਨ, ਜਦਕਿ ਹਰ ਸ਼ਾਮ 5:00 ਵਜੇ ਤੋਂ ਰਾਤ 9:00 ਵਜੇ ਤੱਕ ਪੰਜਾਬ ਦੀਆਂ ਪ੍ਰਸਿੱਧ ਮਹਿਲਾ ਗਾਇਕਾਂ ਆਪਣੀਆਂ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮੇਲੇ ਵਿੱਚ ਖਾਣ-ਪੀਣ, ਹੱਥੀਂ ਬਣੀਆਂ ਵਸਤਾਂ ਅਤੇ ਹੋਰ ਆਕਰਸ਼ਕ ਸਟਾਲਾਂ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।
ਇਸ ਮੌਕੇ ਐਮ. ਕੇ. ਮੰਨਾ ਨੇ ਦੱਸਿਆ ਕਿ ਗਿੱਧਾ, ਭੰਗੜਾ, ਸੋਲੋ ਡਾਂਸ, ਮਿਸ ਤੀਜ, ਮਿਸਿਜ਼ ਤੀਜ ਅਤੇ ਹੋਰ ਸਾਰੇ ਮੁਕਾਬਲਿਆਂ ਵਿੱਚ ਭਾਗ ਲੈਣ ਦੇ ਇੱਛੁਕ ਪ੍ਰਤੀਯੋਗੀ ਵਰਧਮਾਨ ਯੂਨੀਫਾਰਮ, ਨਵੀਂ ਬਸਤੀ, ਬਠਿੰਡਾ ਤੋਂ ਭਾਗ ਲੈਣ ਲਈ ਫਾਰਮ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਪਰਿਵਾਰ ਸਮੇਤ ਮੇਲੇ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਮੇਲੇ ਦੀ ਐਂਟਰੀ ਫੀਸ ਸਿਰਫ਼ 50 ਰੁਪਏ ਰੱਖੀ ਗਈ ਹੈ, ਤਾਂ ਜੋ ਹਰ ਵਰਗ ਦਾ ਵਿਅਕਤੀ ਇਸ ਸੱਭਿਆਚਾਰਕ ਮੇਲੇ ਦਾ ਆਨੰਦ ਮਾਣ ਸਕੇ।
ਅੱਜ ਦੇ ਉਦਘਾਟਨ ਸਮਾਰੋਹ ਦਾ ਸੰਚਾਲਨ ਐਮ. ਕੇ. ਮੰਨਾ ਵੱਲੋਂ ਕੀਤਾ ਗਿਆ। ਇਸ ਮੌਕੇ ਵੀਰਪਾਲ ਕੌਰ, ਰਵਿੰਦਰ,ਪਿੰਕੀ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ, ਸਮਾਜ ਸੇਵੀ, ਮਹਿਲਾਵਾਂ ਅਤੇ ਵੱ ਸ਼ਹਿਰ ਵਾਸੀ ਹਾਜ਼ਰ ਰਹੇ।
ਸ਼ਾਮ ਦੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਨਿਸ਼ਾ ਬਾਨੋ, ਦੀਪਕ ਟਿੱਲੋ, ਕਿਰਨ ਸ਼ਰਮਾ, ਰਾਖੀ ਹੁੰਦਲ, ਐਸਕੋਰ, ਪਵੀ ਵਿਰਕ, ਆਰਦੀ ਪ੍ਰਮਨ, ਸੁਲਤਾਨਾ ਨੂਰਾ ਸਿਸਟਰਜ਼ ਅਤੇ ਸਤਵਿੰਦਰ ਬਿੱਟੀ ਆਪਣੀਆਂ ਸ਼ਾਨਦਾਰ ਪੇਸ਼ਕਾਰੀਆਂ ਦੇਣਗੀਆਂ। ਸ਼ਾਮ ਦੀ ਗਾਇਕੀ ਦਾ ਆਨੰਦ ਸਾਰੇ ਭੈਣ ਭਰਾ ਆਪਦੇ ਪਰਿਵਾਰ ਸਹਿਤ ਲੈ ਸਕਦੇ ਹਨ ਐਂਟਰੀ ਫੀਸ ਤੋਂ ਇਲਾਵਾ ਮੇਲੇ ਵਿੱਚ ਹੋਰ ਕੋਈ ਵੀ ਫੀਸ ਨਹੀ ਹੈ।
- Download Babushahi App
-
-