ਪੰਜਾਬ ਨੇ ਰਾਜਸਥਾਨ ਤੋਂ 1.44 ਲੱਖ ਕਰੋੜ ਰੁਪਏ ਦੀ ਰਾਇਲਟੀ ਦੀ ਕੀਤੀ ਮੰਗ
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 13 ਅਗਸਤ, 2026: ਪੰਜਾਬ ਸਰਕਾਰ ਨੇ ਦਰਿਆਈ ਪਾਣੀਆਂ ਦੀ ਰਾਜਸਥਾਨ ਤੋਂ 1.44 ਕਰੋੜ ਰੁਪਏ ਦੀ ਰਾਇਲਟੀ ਦੀ ਮੰਗ ਕੀਤੀ ਹੈ।
ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਅਸੀਂ ਲਾਗੂ ਦਰਾਂ ਅਨੁਸਾਰ ਰਾਇਲਟੀ ਦਾ ਹਿਸਾਬ ਲਗਾਇਆ ਹੈ ਅਤੇ ਰਾਜਸਥਾਨ ਨੂੰ ਦੋ ਵਾਰ ਲਿਖਿਆ ਹੈ ਪਰ ਅੱਜ ਤੱਕ ਰਾਜਸਥਾਨ ਨੇ ਪੰਜਾਬ ਦੀ ਮੰਗ ਦਾ ਜਵਾਬ ਨਹੀਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਰਾਜਸਥਾਨ ਰਾਇਲਟੀ ਦੇਣ ਵਿੱਚ ਅਸਫਲ ਰਹਿੰਦਾ ਹੈ ਤਾਂ ਅਸੀਂ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਕਰਾਂਗੇ।
- Download Babushahi App
-
-