ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਮੁੱਖ ਚੋਣ ਕਮਿਸ਼ਨਰ ਦਾ ਫੂਕਿਆ ਪੁਤਲਾ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 8 ਅਕਤੂਬਰ ( ) ਲੋਕਤੰਤਰੀ ਅਧਿਕਾਰਾਂ ਦੀ ਰਾਖੀ ਅਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਅਤੇ ਜਮਹੂਰੀ ਕਿਸਾਨ ਸਭਾ ਦੇ ਸੱਦੇ ਤੇ ਅੱਜ ਪਟਿਆਲਾ ਵਿਖੇ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨਕਾਰੀਆਂ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ ਕੁਮਾਰ ਦਾ ਪੁਤਲਾ ਫੂਕ ਕੇ ਕੇਂਦਰ ਸਰਕਾਰ ਤੇ ਚੋਣ ਕਮਿਸ਼ਨਰ ਵਿਰੁੱਧ ਤਿੱਖੀ ਨਾਅਰੇਬਾਜ਼ੀ ਕੀਤੀ ਇਸ ਮੌਕੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਆਗੂ ਹਰੀ ਸਿੰਘ ਦੌਣ ਕਲਾਂ, ਪ੍ਰਲਾਦ ਸਿੰਘ ਨਿਆਲ,ਦਰਸ਼ਨ ਬੇਲੂ ਮਾਜਰਾ, ਧੰਨਾ ਸਿੰਘ ਦੌਣ ਕਲਾਂ ਤੇ ਬਲਵਿੰਦਰ ਸਿੰਘ ਸਮਾਣਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਮੁੱਖ ਚੋਣ ਕਮਿਸ਼ਨਰ ਦੀ ਮਦਦ ਨਾਲ ਨਾਗਰਿਕਾਂ ਦੇ ਵੋਟ ਸੰਵਿਧਾਨਿਕ ਅਧਿਕਾਰਾਂ ਤੇ ਡਾਕਾ ਮਾਰ ਰਹੀ ਹੈ ਉਹਨਾਂ ਕਿਹਾ ਕਿ ਕਈ ਸੂਬਿਆਂ ਚ ਸੱਤਾ ਹਿੱਤਆਉਣ ਤੋਂ ਬਾਅਦ ਭਾਜਪਾ ਵੱਲੋ ਹੁਣ ਪੰਜਾਬ ਲਈ ਵੀ ਅਜਿਹੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਆਗੂਆਂ ਨੇ ਦੱਸਿਆ ਕਿ ਨੌਜਵਾਨਾਂ ਅਤੇ ਵਿਦਿਆਰਥੀਆਂ ਵੱਲੋਂ ਸ਼ੁਰੂ ਕੀਤਾ ਸੰਘਰਸ਼ ਹੁਣ ਮੁੱਖ ਚੋਣ ਕਮਿਸ਼ਨਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪੂਰੇ ਭਾਰਤ ਵਿੱਚ ਅੰਦੋਲਨ ਦਾ ਰੂਪ ਧਾਰ ਕਰ ਚੁੱਕਾ ਹੈ ਯੰਤਰ ਮੰਤਰ ਤੇ ਦਿੱਲੀ ਪੁਲਿਸ ਵੱਲੋਂ ਲਾਈਆਂ ਰੋਕਾਂ ਅਤੇ ਛਾਉਣੀ ਵਰਗੇ ਮਾਹੌਲ ਦੀ ਨਿੰਦਾ ਕਰਦਿਆਂ ਉਹਨਾਂ ਕਿਹਾ ਕਿ ਸੰਵਿਧਾਨ ਅਤੇ ਲੋਕਤੰਤਰ ਦੀ ਰਾਖੀ ਲਈ ਅੱਗੇ ਆਈਆਂ ਜਥੇਬੰਦੀਆਂ ਨੇ ਦੋਸ਼ ਲਾਇਆ ਕਿ ਦੇਸ਼ ਦੀਆਂ ਧੀਆਂ ਨਾਲ ਪੁਰਸ ਪੁਲਿਸ ਕਰਮਚਾਰੀਆਂ ਵੱਲੋਂ ਕੀਤਾ ਗਿਆ ਵਿਵਹਾਰ ਬੇਹੱਦ ਸ਼ਰਮਨਾਕ ਤੇ ਨਿੰਦਣ ਯੋਗ ਹੈ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਰਾਜ ਕਿਸ਼ਨ ਨੂਰ ਖੇੜੀਆਂ, ਮਲਕੀਤ ਸਿੰਘ ਨਿਆਲ, ਸੁਰੇਸ ਸਮਾਣਾ, ਸੁਖਦੇਵ ਸਿੰਘ ਨਿਆਲ ਸਰੇਸ਼ ਕਕਰਾਲਾ, ਸਤਪਾਲ ਸਿੰਘ ਨੂਰ ਖੇੜੀਆਂ, ਨੇ ਕਿਹਾ ਕਿ ਸਰਕਾਰ ਦੇ ਤਾਨਾਸ਼ਾਹੀ ਰਵਈਏ ਖਿਲਾਫ ਹਰ ਸੰਘਰਸ਼ ਦੀ ਪੂਰਨ ਹਮਾਇਤ ਦਾ ਐਲਾਨ ਕੀਤਾ ਇਸ ਪ੍ਰਦਰਸ਼ਨ ਦੌਰਾਨ ਇੱਕਤਰਤਾ ਨੂੰ ਚੰਦ ਸਿੰਘ ਨਿਆਲ,ਭੁਪਿੰਦਰ ਸਾਧੋਹੇੜੀ, ਪ੍ਰਗਟ ਸਿੰਘ ਰਾਮਗੜ੍ਹ, ਹਾਕਮ ਖਾਂਂ, ਅਮਰਜੀਤ ਲਾਛੜੂ, ਨਰੇਸ਼ ਕੁਮਾਰ ਬੌਸਰ,ਜਸਵੰਤ ਸਿੰਘ ਸਰਹਿੰਦ, ਜਰਨੈਲ ਸਿੰਘ ਭਾਦਸੋਂ, ਬੁੱਧ ਸਿੰਘ ਹੱਲੋਤਾਲੀ, ਅਵਤਾਰ ਸਿੰਘ ਸੁੱਧੇਵਾਲ, ਦਵਿੰਦਰ ਸਿੰਘ ਚੋਧਰੀ ਮਾਜਰਾ,ਭੁਪਿੰਦਰ ਸਿੰਘ ਕਲਿਆਣ ਤੇ ਨਜਮਾ ਬੇਗਮ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਸ ਅਕਤੂਬਰ ਦੇ ਦਿੱਲੀ ਰੈਲੀ ਲਈ ਪੰਜਾਬ ਵਿੱਚੋਂ ਵੱਡੀ ਗਿਣਤੀ ਵਿੱਚ ਮਜ਼ਦੂਰ, ਕਿਸਾਨ ਸ਼ਾਮਿਲ ਹੋਣਗੇ, ਅੰਤ ਵਿੱਚ ਮੁੱਖ ਚੋਣ ਕਮਿਸ਼ਨਰ ਦਾ ਡਿਪਟੀ ਕਮਿਸ਼ਨਰ ਦਫਤਰ ਦੇ ਸਾਹਮਣੇ ਪੁਤਲਾ ਫੂਕਿਆ ਗਿਆ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਚੋਣ ਕਮਿਸ਼ਨਰ ਨੂੰ ਚੱਲਦਾ ਕੀਤਾ ਜਾਵੇ। ਅਤੇ ਉਸ ਨੂੰ ਸ਼ਹਿ ਦੇਣ ਵਾਲੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਕੁਰਸੀ ਤੋਂ ਲਾਂਭੇ ਕੀਤਾ ਜਾਵੇ ।
- Download Babushahi App
-
-