ਕਾਰ ਸੇਵਾ ਰਾਹੀਂ ਤਿਆਰ ਹੋਵੇਗੀ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਵਾਸ:ਬਾਬਾ ਬਲਬੀਰ ਸਿੰਘ
ਭਾਈ ਗੁਰਇਕਬਾਲ ਸਿੰਘ ਬੀਬੀ ਕੌਲਾਂ ਵਾਲਿਆਂ ਨੂੰ ਸੰਗਤਾਂ ਸਹਿਯੋਗ ਦੇਣ
ਬਾਬੂਸ਼ਾਹੀ ਬਿਊਰੋ
ਅੰਮ੍ਰਿਤਸਰ:- 11 ਅਗਸਤ- ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾ: ਛੇਵੀਂ ਅਤੇ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਵਿਖੇ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਵਾਸ ਦੂਜੇ ਪਆੜ ਦੀ ਕਾਰ ਸੇਵਾ ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੇ ਨਿਰਦੇਸ਼ਾਂ ਹੇਠ ਭਾਈ ਗੁਰਇਕਬਾਲ ਸਿੰਘ ਬੀਬੀ ਕੌਲਾ ਜੀ ਚੈਰੀਟੇਬਲ ਟਰੱਸਟ ਨੂੰ ਕਾਰ ਸੇਵਾ ਸੌਂਪਨ ਦੀ ਅੱਜ ਅਰਦਾਸ ਕਰਨ ਉਪਰੰਤ ਖਾਲਸਾਈ ਪਰੰਪਰਾ ਅਨੁਸਾਰ ਸ਼ੁਰੂ ਕੀਤੀ। ਇਸ ਤੋਂ ਪਹਿਲਾਂ ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾ: ਛੇਵੀਂ ਸ੍ਰੀ ਅਖੰਡ ਪਾਠ ਸਾਹਿਬ ਭੋਗ ਪਾਏ ਗਏ ਜਿਸ ਦੀ ਅਰਦਾਸ ਸਿੰਘ ਸਾਹਿਬ ਗਿ. ਕੁਲਦੀਪ ਸਿੰਘ ਗੜਗੱਜ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕੀਤੀ। ਭਾਈ ਜਸਵਿੰਦਰ ਸਿੰਘ ਰਾਗੀ ਜਥਾ ਬੀਬੀ ਕੌਲਾਂ ਜੀ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ।
ਇਸ ਮੌਕੇ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਦੂਰ ਦੁਰਾਡੇ ਤੋਂ ਆਉਣ ਵਾਲੀਆਂ ਸੰਗਤਾਂ ਦੀ ਵਿਸ਼ਰਾਮ ਸਹੂਲਤ ਵਾਸਤੇ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਦੇ ਕੰਪਲੈਕਸ ਵਿਖੇ ਛੇ ਮੰਜਲਾਂ ਸਰਾਂ ਦੀ ਇਮਾਰਤ ਤਿਆਰ ਹੋ ਚੁੱਕੀ ਹੈ। ਇਸ ਸੁੰਦਰ ਇਮਾਰਤ ਦੇ 54 ਕਮਰੇ 6 ਹਾਲ, ਅਟੈਚ ਬਾਥਰੂਮ ਹਨ, ਜੋ ਸਾਰੀਆਂ ਨਵੀਨੀਕਰਨ ਸਹੂਲਤਾਂ ਨਾਲ ਲੈਸ ਹਨ। ਹਰੇਕ ਮੰਜਿਲ ਨੂੰ ਪਾਉੜੀ, ਲਿਫਟ ਤੇ ਰੈਪ ਦੀ ਸਹੂਲਤ ਦਿੱਤੀ ਗਈ ਹੈ, ਉਡੀਕਘਰ, ਘਠੜੀਘਰ, ਸਟੋਰ, ਕੰਟੀਨ ਹਾਲ, ਮੀਟਿੰਗ ਹਾਲ ਆਦਿ ਹੈ। ਹਰ ਕਮਰੇ ਵਿਚ ਵਾਈਫਾਈ ਨੈੱਟ, ਧਾਰਮਿਕ ਚੈਨਲਾਂ ਵਾਲੇ ਐਲ. ਈ. ਡੀ. ਅਤੇ ਟੈਲੀਫੋਨ ਦੀ ਸਹੂਲਤ ਹੈ। ਸਮੂਹ ਸੰਗਤਾਂ ਨੂੰ ਸਨਿਮਰ ਬੇਨਤੀ ਕੀਤੀ ਜਾਂਦੀ ਹੈ ਕਿ ਗੁਰੂਘਰ ਵਿੱਚ ਉਸਰ ਰਹੀਆਂ ਇਮਾਰਤਾਂ ਲਈ ਆਪਣੀ ਨੇਕ ਕਮਾਈ ਵਿਚੋਂ ਦਸਵੰਧ ਭੇਟ ਕਰਕੇ ਖੁਸ਼ੇ ਲੁਟਣ ਅਤੇ ਭਾਈ ਗੁਰਇਕਬਾਲ ਸਿੰਘ ਨੂੰ ਵੱਧ ਤੋਂ ਵੱਧ ਸਹਿਯੋਗ ਕਰਨ।
ਇਸ ਅਰਦਾਸ ਸਮਾਗਮ ਗਿ. ਅਮਰਜੀਤ ਸਿੰਘ ਹੈਡ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ, ਗਿ. ਰਾਜਦੀਪ ਸਿੰਘ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ, ਪੇ੍ਮ ਸਿੰਘ ਅਰਦਾਸਈਆ ਸ੍ਰੀ ਹਰਿਮੰਦਰ ਸਾਹਿਬ, ਬਾਬਾ ਅਵਤਾਰ ਸਿੰਘ ਸੁਰਸਿੰਘ ਵੱਲੋਂ ਬਾਬਾ ਨਾਹਰ ਸਿੰਘ, ਭਾਈ ਅਮਨਦੀਪ ਸਿੰਘ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ, ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ, ਬਾਬਾ ਮੇਜਰ ਸਿੰਘ ਸੋਢੀ ਦਸ਼ਮੇਸ਼ ਤਰਨਾਦਲ, ਮਾਤਾ ਵਿਪਨਪ੍ਰੀਤ ਕੌਰ, ਮਾਤਾ ਜਤਿੰਦਰ ਕੌਰ, ਬੀਬੀ ਪਰਮਜੀਤ ਕੌਰ, ਸ. ਮਨਦੀਪ ਸਿੰਘ ਇੰਚਾਰਜ਼ ਇਮਾਰਤਾਂ, ਬਾਬਾ ਹਰਮਿੰਦਰ ਸਿੰਘ ਪਹੁਵਿੰਡ, ਬਾਬਾ ਟਹਿਲ ਸਿੰਘ, ਬਾਬਾ ਜਸਵਿੰਦਰ ਸਿੰਘ ਜੱਸ ਯੂ.ਐਸ.ਏ, ਸ. ਕਰਨਰਾਜਬੀਰ ਸਿੰਘ ਐਡਵੋਕੇਟ, ਬਾਬਾ ਸੁਖਵਿੰਦਰ ਸਿੰਘ ਗੋਗਾ, ਬਾਬਾ ਪੰਜਾਬ ਸਿੰਘ ਤਰਨਾ ਦਲ, ਬਾਬਾ ਪ੍ਰੇਮ ਸਿੰਘ, ਸ. ਅਮਰਜੀਤ ਸਿੰਘ ਸੀਲਕੀ, ਸ. ਮਨਦੀਪ ਕੌਰ ਭੋਲੂ, ਸ. ਗੁਰਪ੍ਰੀਤ ਸਿੰਘ ਢੱਲ, ਸ. ਪਰਮਜੀਤ ਸਿੰਘ ਬਾਜਵਾ, ਸ. ਇੰਦਰਪਾਲ ਸਿੰਘ ਫੌਜੀ ਹਜ਼ੂਰ ਸਾਹਿਬ, ਸ. ਹਰਮੀਤ ਸਿੰਘ ਸਲੂਜਾ, ਬਾਬਾ ਗੁਰਮੁਖ ਸਿੰਘ, ਬਾਬਾ ਮਲੂਕ ਸਿੰਘ ਲਾਡੀ, ਬਾਬਾ ਭਗਤ ਸਿੰਘ, ਬਾਬਾ ਗਗਨਦੀਪ ਸਿੰਘ, ਬਾਬਾ ਪਰਮਜੀਤ ਸਿੰਘ ਮਹਾਂਕਾਲ, ਬਾਬਾ ਗੁਰਸ਼ੇਰ ਸਿੰਘ ਆਦਿ ਹਾਜ਼ਰ ਸਨ।
- Download Babushahi App
-
-