ਐਚਐਮਈਐਲ ਦੇ ਸੰਸਥਾਪਕ ਦਿਵਸ ਮੌਕੇ ਏਕੀਕ੍ਰਿਤ ਸੁਰੱਖਿਆ ਸਿਖਲਾਈ ਪ੍ਰੋਗਰਾਮ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 2 4 ਜੁਲਾਈ 2026: ਐਚਐਮਈਐਲ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਨੇ ਸੰਸਥਾਪਕ ਦਿਵਸ ਦੀ ਪੂਰਵ ਸੰਧਿਆ 'ਤੇ ਸੁਰੱਖਿਆ ਪ੍ਰਤੀ ਆਪਣੀ ਅਟੱਲ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਆਪਣੇ ਪ੍ਰਮੁੱਖ ਸੁਰੱਖਿਆ ਦਰਸ਼ਨ ਐਚਐਮਈਐਲ ਪਲੱਸ (HMEL PLUS – People Leading Unified Safety) ਦੇ ਤਹਿਤ ਤਿੰਨ ਦਿਨਾਂ ਦਾ ਇਕੀਕ੍ਰਿਤ ਸੁਰੱਖਿਆ ਸਿਖਲਾਈ ਪ੍ਰੋਗਰਾਮ ਕਰਵਾਇਆ ਜਿਸ ਵਿੱਚ 243 ਟੈਂਕਰ ਟਰੱਕ ਚਾਲਕ ਦਲ ਦੇ ਮੈਂਬਰਾਂ ਨੇ ਭਾਗ ਲਿਆ।ਪ੍ਰੋਗਰਾਮ ਦਾ ਉਦਘਾਟਨ ਸ਼੍ਰੀ ਕਪਿਲ ਜਿੰਦਲ, ਆਰਟੀਓ ਬਠਿੰਡਾ, ਸ਼੍ਰੀਮਤੀ ਵੀਰਪਾਲ ਕੌਰ, ਐਸਡੀਐਮ ਤਲਵੰਡੀ ਸਾਬੋ, ਅਤੇ ਐਚਐਮਈਐਲ ਵੱਲੋਂ ਸ਼੍ਰੀ ਹੈਕਟਰ ਸਲਾਜ਼ਾਰ, ਵਾਈਸ ਪ੍ਰੈਜ਼ੀਡੈਂਟ – ਸੇਫਟੀ ਅਤੇ ਸ਼੍ਰੀ ਵਿਸ਼ਵਾਸ ਗੌਰ, ਹੈੱਡ – ਮਾਰਕੀਟਿੰਗ ਨੇ ਸਾਂਝੇ ਤੌਰ 'ਤੇ ਕੀਤਾ।
ਸਮਾਪਤੀ ਸਮਾਰੋਹ ਦੌਰਾਨ ਐਚਐਮਈਐਲ ਨੇ ਸੁਰੱਖਿਆ ਸੱਭਿਆਚਾਰ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਹਰ ਇੱਕ ਆਵਾਜਾਈ ਭਾਗੀਦਾਰ ਨੂੰ ਸਰਵੋਚ ਸੁਰੱਖਿਆ ਮਾਪਦੰਡਾਂ ਪ੍ਰਤੀ ਵਚਨਬੱਧ ਰਹਿਣ ਦਾ ਸੰਦੇਸ਼ ਦਿੱਤਾ।
ਤਿੰਨ ਦਿਨਾਂ ਦੇ ਇਸ ਸਿਖਲਾਈ ਪ੍ਰੋਗਰਾਮ ਦੌਰਾਨ ਭਾਗੀਦਾਰਾਂ ਨੂੰ ਰੱਖਿਆਤਮਕ ਡਰਾਈਵਿੰਗ (Defensive Driving), ਐਮਰਜੈਂਸੀ ਪ੍ਰਤੀਕਿਰਿਆ ਅਤੇ ਆਫ਼ਤ ਪ੍ਰਬੰਧਨ, ਥਕਾਵਟ ਪ੍ਰਬੰਧਨ, ਪੈਟਰੋਲੀਅਮ ਉਤਪਾਦਾਂ ਦੀ ਸੁਰੱਖਿਅਤ ਢੋਆਈ, ਸੜਕ ਸੁਰੱਖਿਆ, ਜੋਖਮ ਦੀ ਪਛਾਣ ਅਤੇ ਨਿਯੰਤਰਣ, ਅਤੇ ਸੁਰੱਖਿਅਤ ਸੰਚਾਲਨ ਪ੍ਰਕਿਰਿਆਵਾਂ ਵਰਗੇ ਮਹੱਤਵਪੂਰਨ ਵਿਸ਼ਿਆਂ 'ਤੇ ਮਾਹਿਰਾਂ ਵੱਲੋਂ ਵਿਹਾਰਕ ਅਤੇ ਤਕਨੀਕੀ ਸਿਖਲਾਈ ਦਿੱਤੀ ਗਈ। ਇਸ ਸਿਖਲਾਈ ਦਾ ਉਦੇਸ਼ ਚਾਲਕ ਦਲ ਵਿੱਚ ਸੁਰੱਖਿਆ ਪ੍ਰਤੀ ਜਾਗਰੂਕਤਾ ਵਧਾਉਣਾ, ਜੋਖਮਾਂ ਨੂੰ ਘਟਾਉਣਾ ਅਤੇ ਆਵਾਜਾਈ ਦੌਰਾਨ ਉੱਚਤਮ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਉਣਾ ਸੀ।
ਐਚਐਮਈਐਲ ਦੇ ਅਧਿਕਾਰੀਆਂ ਨੇ ਕਿਹਾ ਕਿ ਸੰਸਥਾਪਕ ਦਿਵਸ ਸਿਰਫ਼ ਸੰਗਠਨ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਦਾ ਮੌਕਾ ਨਹੀਂ, ਸਗੋਂ ਉਨ੍ਹਾਂ ਬੁਨਿਆਦੀ ਮੁੱਲਾਂ ਨੂੰ ਹੋਰ ਮਜ਼ਬੂਤ ਕਰਨ ਦਾ ਵੀ ਮੌਕਾ ਹੈ, ਜਿਨ੍ਹਾਂ ਦੇ ਆਧਾਰ 'ਤੇ ਕੰਪਨੀ ਲਗਾਤਾਰ ਤਰੱਕੀ ਕਰ ਰਹੀ ਹੈ। ਐਚਐਮਈਐਲ ਪਲੱਸ ਰਾਹੀਂ ਕੰਪਨੀ ਸੁਰੱਖਿਆ ਨੂੰ ਸਿਰਫ਼ ਇੱਕ ਪ੍ਰਕਿਰਿਆ ਨਹੀਂ, ਬਲਕਿ ਹਰ ਕਰਮਚਾਰੀ, ਠੇਕੇਦਾਰ ਅਤੇ ਆਵਾਜਾਈ ਸਹਿਯੋਗੀ ਦੇ ਰੋਜ਼ਾਨਾ ਵਿਹਾਰ ਅਤੇ ਕਾਰਜ-ਸੱਭਿਆਚਾਰ ਦਾ ਅਟੁੱਟ ਹਿੱਸਾ ਬਣਾਉਣ ਲਈ ਨਿਰੰਤਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਸੁਰੱਖਿਅਤ ਆਵਾਜਾਈ, ਮਜ਼ਬੂਤ ਸੁਰੱਖਿਆ ਸੱਭਿਆਚਾਰ ਅਤੇ ਨਿਰੰਤਰ ਸਿੱਖਣ ਦੀ ਪ੍ਰਕਿਰਿਆ ਹੀ ਸੰਚਾਲਨਕ ਉਤਕ੍ਰਿਸ਼ਟਤਾ ਦੀ ਬੁਨਿਆਦ ਹੈ।
- Download Babushahi App
-
-