ਆਕਸਫੋਰਡ ਸਕੂਲ ਭਗਤਾ ਭਾਈ ਦੇ ਵਿਦਿਆਰਥੀਆਂ ਨੇ ਅਥਲੈਟਿਕਸ ਮੀਟ ਦੌਰਾਨ ਲਾਈ ਮੈਡਲਾਂ ਦੀ ਝੜੀ
ਅਸ਼ੋਕ ਵਰਮਾ
ਭਗਤਾ ਭਾਈ, 28 ਸਤੰਬਰ 2026 : ਆਕਸਫੋਰਡ ਸਕੂਲ ਭਗਤਾ ਭਾਈ ਦੇ ਵਿਦਿਆਰਥੀਆਂ ਨੇ 70ਵੀਂ ਸਕੂਲ ਐਥਲੇਟਿਕਸ ਮੀਟ ਦੌਰਾਨ ਸਫਲਤਾ ਦੇ ਝੰਡੇ ਗੱਡਦਿਆਂ 15 ਗੋਲਡ , 9 ਸਿਲਵਰ ਅਤੇ 10 ਬਰੌਨਜ਼ ਮੈਡਲਾਂ ਤੇ ਹੂੰਝਾ ਫੇਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਦ ਆਕਸਫੋਰਡ ਸਕੂਲ ਆਫ ਐਜ਼ੁਕੇਸ਼ਨ' ਇੱਕ ਅਜਿਹੀ ਵਿੱਦਿਅਕ ਸੰਸਥਾ ਹੈ ਜਿਸ ਦੇ ਵਿਦਿਆਰਥੀ ਪੜ੍ਹਾਈ ਨਾਲ-ਨਾਲ ਖੇਡ ਜਗਤ ਦੇ ਵੀ ਚਮਕਦਾਰ ਸਿਤਾਰੇ ਹਨ।ਇਸ ਸੰਸਥਾ ਦੇ ਵਿਦਿਆਰਥੀ ਜਿਥੇ ਵਿੱਦਿਅਕ ਖੇਤਰ ਵਿੱਚ ਧਰੂ-ਧਾਰੇ ਵਾਂਗ ਚਮਕਦੇ ਹਨ, ਉੱਥੇ ਉਹ ਖੇਡਾਂ ਵਿੱਚ ਵੀ ਵਿਸ਼ੇਸ਼ ਮੱਲਾਂ ਮਾਰਦੇ ਹੋਏ ਆਪਣੇ ਸਕੂਲ ਦਾ ਨਾਮ ਰੌਸ਼ਨ ਕਰ ਰਹੇ ਹਨ। 70ਵੀਂ ਸਕੂਲ ਐਥਲੇਟਿਕਸ ਮੀਟ ਵਿੱਚ ਇਸ ਸੰਸਥਾ ਦੇ ਖਿਡਾਰੀਆਂ ਨੇ ਆਪਣੀ ਖੇਡ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ 34 ਮੈਡਲ ਇਸ ਸੰਸਥਾ ਦੀ ਝੋਲੀ ਪਾਏ ਹਨ।
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਭਗਤਾ ਭਾਈਕਾ ਦੇ ਖੇਡ ਮੈਦਾਨ ਵਿੱਚ ਜ਼ੋਨਲ ਭਗਤਾ ਭਾਈਕਾ ਦੇ ਖੇਡ ਮੁਕਾਬਲੇ ਹੋਏ।ਇਨ੍ਹਾਂ ਮੁਕਾਬਲਿਆਂ ਵਿੱਚ 100 ਮੀ.,400 ਮੀ.,400 ਮੀ. ਹਡਲ ਰੇਸ,110 ਮੀ. ਲੰਮੀ ਛਾਲ (ਲੌਂਗ ਜੰਪ) ਨੇਜ਼ਾ ਸੁੱਟਣਾ, ਟ੍ਰਿਪਲ ਜੰਪ,ਹਾਈ ਜੰਪ, ਜੈਵਲਿਨ ਥੋ੍ਰ,ਅਤੇ ਰਿਲੇਅ ਰੇਸ ਵਿੱਚ ਗੋਲਡ ਮੈਡਲ ਪ੍ਰਾਪਤ ਕਰਕੇ ਆਕਸਫੋਰਡ ਦੇ ਖਿਡਾਰੀ ਚੈਂਪੀਅਨ ਬਣੇ।ਇਸ ਤੋਂ ਇਲਾਵਾ ਇਨ੍ਹਾਂ ਸਰਦ ਰੁੱਤ ਖੇਡਾਂ ਵਿੱਚ ਇਸ ਸੰਸਥਾ ਦੇ ਖਿਡਾਰੀਆਂ ਨੇ 15 ਗੋਲਡ ,09 ਸਿਲਵਰ ਮੈਡਲ ਅਤੇ 10 ਤਾਂਬੇ ਦੇ ਮੈਡਲਾਂ ਉੱਤੇ ਵੀ ਕਬਜ਼ਾ ਕੀਤਾ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਖੇਡ ਵਿਭਾਗ ਦੇ ਮੁਖੀ ਪ੍ਰਦਮਨ ਸਿੰਘ , ਤੇਜਿੰਦਰ ਸਿੰਘ , ਸੁਖਵਿੰਦਰ ਸਿੰਘ, ਗੁਰਜਿੰਦਰ ਸਿੰਘ , ਜਗਜੀਤ ਸਿੰਘ , ਮਨਪ੍ਰੀਤ ਕੋਰ ਅਤੇ ਪੂਨਮ ਰਾਣੀ ਸਮੇਤ ਸਾਰੇ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਹੋਰ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਨੇ ਖਿਡਾਰੀਆਂ ਨੂੰ ਸੰਬੋਧਨ ਹੁੰਦੇ ਹੋਏ ਕਿ ਜ਼ਿਲ੍ਹਾ ਅਤੇ ਸੂਬਾ ਪੱਧਰ ਤੇ ਖੇਡਣ ਤੋਂ ਬਾਅਦ ਹੀ ਕੌਮੀ ਅਤੇ ਕੌਮਾਂਤਰੀ ਖਿਡਾਰੀ ਬਣਿਆ ਜਾ ਸਕਦਾ ਹੈ।ਇਸ ਸਮੇਂ ਸਕੂਲ ਦੇ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਸ:ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਗਤਾ ਭਾਈ ਕਾ),ਸ:ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਸ:ਗੁਰਮੀਤ ਸਿੰਘ ਗਿੱਲ (ਪ੍ਰਧਾਨ),ਸ:ਪਰਮਪਾਲ ਸਿੰਘ ਸ਼ੈਰੀ (ਵਾਈਸ ਚੇਅਰਮੈਨ),ਅਤੇ ਸ:ਰਾਜਵਿੰਦਰ ਸਿੰਘ ਸੋਢੀ ਅਤੇ ਗੁਰਮੀਤ ਸਿੰਘ ਗਿੱਲ (ਸਰਪੰਚ) ਨੇ ਸਮੂਹ ਖਿਡਾਰੀਆਂ ਦੀ ਕਾਰਗੁਜ਼ਾਰੀ ਦੀ ਵਡਿਆਈ ਕਰਦੇ ਹੋਏ,ਉਨ੍ਹਾਂ ਨੂੰ ਇਸ ਸੰਸਥਾ ਦਾ, ਇਲਾਕੇ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।

- Download Babushahi App
-
-