ਅਸ਼ੋਕ ਬਾਲਿਆਂਵਾਲੀ ਵੱਲੋਂ ਭਾਜਪਾ ਤੇ ਅਕਾਲੀ ਦਲ ਤੋਂ ਕੈਮਿਸਟਾਂ ਦੀਆਂ ਮੰਗਾਂ ਮੈਨੀਫੈਸਟੋ ਵਿੱਚ ਪਾਉਣ ਦੀ ਮੰਗ
ਅਸ਼ੋਕ ਵਰਮਾ
ਬਠਿੰਡਾ, 27 ਨਵੰਬਰ 2026:ਭਾਜਪਾ ਅਤੇ ਅਕਾਲੀ ਦਲ ਦੇ ਗਠਬੰਧਨ ਤੋਂ ਬਾਅਦ ਪਹਿਲੀ ਬਾਰ ਵਪਾਰੀਆਂ ਨਾਲ ਮੀਟਿੰਗਾਂ ਦੌਰਾਨ ਵਪਾਰੀਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਵਪਾਰੀਆਂ ਨੇ ਆਪਣੀਆਂ ਆਪਣੀਆਂ ਟਰੇਡ ਬਾਰੇ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ। ਵਪਾਰੀ ਮਿਲਣੀ ਦੌਰਾਨ ਕੈਮਿਸਟ ਐਸੋਸੀਏਸ਼ਨ ਵੱਲੋਂ ਵੀ ਆਪਣੀਆਂ ਮੁਸ਼ਕਲਾਂ ਬਾਰੇ ਡਿਟੇਲ ਵਿੱਚ ਜਾਣਕਾਰੀ ਦਿੱਤੀ ਕੈਮਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੇ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਦੇ ਮੈਨੀਫੈਸਟੋ ਪੰਜਾਬ ਦੇ ਮੈਂਬਰ ਅਤੇ ਸਾਬਕਾ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਅਤੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੂੰ ਆਪਣੀਆਂ ਮੰਗਾਂ ਬਾਰੇ ਡਿਟੇਲ ਵਿੱਚ ਜਾਣੂ ਕਰਵਾਇਆ ਅਤੇ ਲਿਖਤ ਦੇ ਵਿੱਚ ਉਹਨਾਂ ਨੂੰ ਇੰਨਾ ਮੰਗਾਂ ਬਾਰੇ ਆਪਣੇ ਮੈਨੀਫੈਸਟੋ ਵਿੱਚ ਪਾਉਣ ਲਈ ਕਿਹਾ ਕਿਉਂਕਿ ਪਿਛਲੇ ਪੌਣੇ ਪੰਜ ਸਾਲ ਤੋਂ ਮੌਜੂਦਾ ਸਰਕਾਰ ਨੇ ਸਾਡੀ ਇੱਕ ਵੀ ਮੰਗ ਦੇ ਉੱਤੇ ਗੌਰ ਨਹੀਂ ਕੀਤਾ ਸਾਡੀਆਂ ਮੰਗਾਂ ਉਵੇਂ ਦੀ ਉਵੇਂ ਬਰਕਰਾਰ ਰਹੀਆਂ ਹਨ।
ਉਹਨਾਂ ਕਿਹਾ ਕਿ ਹੁਣ ਸਾਨੂੰ ਵਿਰੋਧੀ ਪਾਰਟੀਆਂ ਤੋਂ ਕੁਛ ਉਮੀਦ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਦੇ ਵਿੱਚ ਜੋ ਪਾਰਟੀ ਸਾਡੀਆਂ ਮੰਗਾਂ ਮੰਨੂਗੀ ਅਸੀਂ ਉਸੇ ਪਾਰਟੀ ਦਾ ਸਮਰਥਨ ਕਰਾਂਗੇ ਸਾਡੀਆਂ ਪੀਸੀਏ ਦੀਆਂ ਮੰਗਾਂ ਜਿਵੇਂ ਕਿ ਪੁਰਾਣੀ ਡਰੱਗ ਪਾਲਿਸੀ ਦਾ ਸਸ਼ੋਧਨ ਕਰਨਾ, ਆਨਲਾਈਨ ਸੇਲ ਪਰਚੇਜ ਤੇ ਬਿਲਕੁਲ ਰੋਕ ਲਾਉਣੀ, ਓ. ਐਨ.ਡੀ.ਐਲ.ਐਸ ਪੋਰਟਲ ਜੌ ਕੇ ਸੈਂਟਰ ਸਰਕਾਰ ਦਾ ਹੈ ਉਸ ਪੋਰਟਲ ਨੂੰ ਬੰਦ ਕੀਤਾ ਜਾਵੇ ਜੋ ਪਹਿਲਾਂ ਪੰਜਾਬ ਵਾਲਾ ਪੋਰਟਲ ਹੀ ਲਾਗੂ ਕੀਤਾ ਜਾਵੇ, ਪੁਲਿਸ ਦੀ ਨਜਾਇਜ਼ ਦਖਲ ਅੰਦਾਜੀ ਬੰਦ ਕੀਤੀ ਜਾਵੇ, ਚੈਕਿੰਗ ਦੌਰਾਨ ਹੋਈ ਕਮੀ ਤੇ ਡਰੱਗ ਐਕਟ ਅਧੀਨ ਕਾਰਵਾਈ ਕੀਤੀ ਜਾਵੇ ਨਾ ਕਿ ਉਸ ਨੂੰ ਸੀਲ ਕੀਤਾ ਜਾਵੇ, ਫਾਰਮੇਸੀ ਕੌਂਸਲ ਦੁਆਰਾ ਰਜਿਸਟਰਡ ਸਾਰੇ ਫਰਮਾਂਸਿਸਟ ਜੋ ਕਿ ਦੋ ਤੋਂ ਵੱਧ ਵਾਰ ਰਿਨਿਊ ਹੋ ਚੁੱਕੇ ਹਨ ਉਨਾਂ ਦੀ ਵੈਰੀਫਿਕੇਸ਼ਨ ਰੱਦ ਕੀਤੀ ਜਾਵੇ, ਆਯੂਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐਮ( ਨੂੰ ਸੁਖਾਲਾ ਕੀਤਾ ਜਾਵੇ ਸ਼ਡਿਊਲ ਐੱਚ 1 ਰਜਿਸਟਰ ਲਗਾਉਣ ਦੀ ਰਾਹਤ ਦਿੱਤੀ ਜਾਵੇ ਇਹ ਸਾਰੀਆਂ ਮੰਗਾਂ ਨੂੰ ਜਿਹੜੀ ਪਾਰਟੀ ਲਿਖਤ ਦੇ ਵਿੱਚ ਪੀਸੀਏ ਨੂੰ ਦੇਵੇਗੀ ਅਸੀਂ ਉਸ ਦਾ ਪੁਰਜੋਰ ਸਮਰਥਨ ਕਰਾਂਗੇ।
ਉਹਨਾਂ ਕਿਹਾ ਕਿ ਅਗਰ ਸਾਡੀਆਂ ਮੰਗਾਂ ਉੱਤੇ ਪਿਛਲੀ ਸਰਕਾਰ ਵਾਂਗੂ ਗੌਰ ਨਾ ਕੀਤੀ ਗਈ ਤਾਂ ਸਾਨੂੰ ਮਜਬੂਰਨ ਵਿਧਾਨ ਸਭਾ ਦਾ ਬਾਈਕਾਟ ਕਰਨ ਬਾਰੇ ਵੀ ਵਿਚਾਰ ਕੀਤਾ ਜਾਵੇਗਾ। ਇਸ ਦੌਰਾਨ ਦੋਨੋਂ ਪਾਰਟੀ ਨੇ ਨੇਤਾਵਾਂ ਨੇ ਭਰੋਸਾ ਦਿੱਤਾ ਅਤੇ ਕਿਹਾ ਸਾਰੀਆਂ ਮੰਗਾਂ ਨੂੰ ਇਨ ਵਿਨ ਪੂਰਾ ਕੀਤਾ ਜਾਵੇਗਾ ਅਤੇ ਮੈਨੀਫੈਸਟੋ ਵਿੱਚ ਭੀ ਪਾਇਆ ਜਾਏਗਾ, ਅਸ਼ੋਕ ਬਾਲਿਆਂਵਾਲੀ ਨੇ ਕਿਹਾ ਪਿਛਲੇ ਮਹੀਨੇ ਸਰਕਾਰ ਦੀ ਧੱਕੇਸ਼ਾਹੀ ਦੇ ਵਿਰੁੱਧ ਨਾਰਕੋਟਿਕ ਡਰੱਗ , ਹੇਬਿਟ ਫਾਰਮਿੰਗ ਡਰੱਗ ਅਤੇ ਸਪੈਸਲ ਪਰਮਿਸ਼ਨ ਵਾਲੀ ਦਵਾਈਆਂ ਦੀ ਸੇਲ purchage ਬੰਦ ਕੀਤੀ ਸੀ ਲੋਕਾਂ ਦੀ ਖੱਜਲ ਖ਼ੁਆਰੀ ਅਤੇ ਡਾਕਟਰ ਦੀ ਮੰਗ ਤੇ ਇਸ ਦੀ ਸੇਲ purchage ਨੂੰ ਸ਼ੁਰੂ ਕਰ ਦਿੱਤਾ ਹੈ। ਇਸ ਸਮੇਂ ਮੇਰੇ ਨਾਲ ritail ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਸ਼ਮਸ਼ੇਰ ਸਿੰਘ ਸੀਨੀਅਰ ਵਾਈਸ ਪ੍ਰਧਾਨ ਗੁਰਜਿੰਦਰ ਸਿੰਘ ਸ਼ਾਹਣੀ, ਵਿਤ ਸੈਕਟਰੀ ਪਰਿੰਦਰ ਕੁਮਾਰ ਹੋਲਸੇਲ ਕੈਮਿਸਟ ਐਸੋਸੀਏਸ਼ਨ ਦੇ ਚੇਅਰਮੈਨ ਅੰਮ੍ਰਿਤ ਪਾਲ ਸਿੰਗਲਾ ਅਤੇ ਸੰਗਠਨ ਮੰਤਰੀ ਹਰੀਸ਼ ਕੁਮਾਰ ਟਿੰਕੂ ਸ਼ਾਮਿਲ ਹੋਏ।
- Download Babushahi App
-
-