Canada: ਟੋਰਾਂਟੋ ਬਣਿਆ ਦੁਨੀਆ ਦਾ ਸਭ ਤੋਂ 'ਪ੍ਰਦੂਸ਼ਤ ਸ਼ਹਿਰ'
ਬਲਜਿੰਦਰ ਸੇਖਾ
ਟੋਰਾਂਟੋ , 15 ਜੁਲਾਈ 2026- ਅੱਜ ਬੁੱਧਵਾਰ ਸਵੇਰੇ ਜਾਰੀ ਕੀਤੀ ਗਈI QAir ਦੀ ਗਲੋਬਲ ਏਅਰ ਕੁਆਲਿਟੀ ਰੈਂਕਿੰਗ ਮੁਤਾਬਕ ਟੋਰਾਂਟੋ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਵੱਡੇ ਸ਼ਹਿਰਾਂ ਵਿੱਚ ਪਹਿਲੇ ਸਥਾਨ ’ਤੇ ਰਿਹਾ। ਜੰਗਲੀ ਅੱਗਾਂ (ਵਾਇਲਡਫਾਇਰ) ਤੋਂ ਉੱਠੇ ਸੰਘਣੇ ਧੂੰਏਂ ਕਾਰਨ ਇਨਵਾਇਰਨਮੈਂਟ ਕੈਨੇਡਾ ਨੇ ਟੋਰਾਂਟੋ ਲਈ ਹਵਾ ਦੀ ਗੁਣਵੱਤਾ ਸੰਬੰਧੀ ਚੇਤਾਵਨੀ ਨੂੰ ਸੰਤਰੀ (Orange) ਪੱਧਰ ਤੱਕ ਵਧਾ ਦਿੱਤਾ ਹੈ।
ਇਨਵਾਇਰਨਮੈਂਟ ਕੈਨੇਡਾ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਜੇ ਬਾਹਰ ਜਾਣਾ ਲਾਜ਼ਮੀ ਹੋਵੇ ਤਾਂ ਚੰਗੀ ਗੁਣਵੱਤਾ ਵਾਲਾ ਮਾਸਕ ਪਹਿਨਣ ਬਾਰੇ ਵਿਚਾਰ ਕਰੋ। ਧੂੰਏਂ ਦੀ ਘੱਟ ਮਾਤਰਾ ਵੀ ਕੁਝ ਲੋਕਾਂ ਦੀ ਸਿਹਤ ’ਤੇ ਅਸਰ ਪਾ ਸਕਦੀ ਹੈ। ਲੋਕਾਂ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ, ਬਾਹਰੀ ਗਤੀਵਿਧੀਆਂ ਨੂੰ ਮੁਲਤਵੀ ਜਾਂ ਰੱਦ ਕਰੋ। ਸੰਭਵ ਹੋਵੇ ਤਾਂ ਘੱਟ ਤੋਂ ਘੱਟ ਸਮਾਂ ਬਾਹਰ ਬਿਤਾਓ। ਜੇ ਘਰ ਅੰਦਰ ਤਾਪਮਾਨ ਠੀਕ ਹੈ ਤਾਂ ਖਿੜਕੀਆਂ ਅਤੇ ਦਰਵਾਜ਼ੇ ਬੰਦ ਰੱਖੋ।
ਧੂੰਏਂ ਦੇ ਸੰਪਰਕ ਵਿੱਚ ਆਉਣ ਨਾਲ (ਅੱਖਾਂ, ਨੱਕ ਅਤੇ ਗਲੇ ਵਿੱਚ ਜਲਣ ਸਿਰ ਦਰਦ ਛਾਤੀ ਵਿੱਚ ਦਰਦ ਜਾਂ ਭਾਰਾਪਣ ਤੇਜ਼ ਜਾਂ ਲਗਾਤਾਰ ਖੰਘ) ਇਹ ਲੱਛਣ ਹੋ ਸਕਦੇ ਹਨ। ਲੋਕਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ।
ਬਜ਼ੁਰਗ ਗਰਭਵਤੀ ਮਹਿਲਾਵਾਂ ਛੋਟੇ ਬੱਚੇ ਦਿਲ ਜਾਂ ਫੇਫੜਿਆਂ ਦੀ ਬਿਮਾਰੀ ਵਾਲੇ ਲੋਕ ਬਾਹਰ ਕੰਮ ਕਰਨ ਵਾਲੇ ਕਰਮਚਾਰੀ ਸਰਕਾਰ ਵੱਲੋਂ ਸਾਰੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਹਵਾ ਦੀ ਗੁਣਵੱਤਾ ਬਾਰੇ ਤਾਜ਼ਾ ਜਾਣਕਾਰੀ ’ਤੇ ਨਜ਼ਰ ਰੱਖਣ ਅਤੇ ਜੇ ਸਿਹਤ ਸੰਬੰਧੀ ਗੰਭੀਰ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਡਾਕਟਰੀ ਸਹਾਇਤਾ ਲੈਣ। ਰਿਪੋਰਟ ਅਨੁਸਾਰ ਇਹ ਹਾਲਾਤ ਸਵੇਰ ਦੇ ਬਣੇ ਹੋਏ ਹਨ । ਸੂਰਜ ਦਾ ਰੰਗ ਵੀ ਲਾਲ ਦਿਸ ਰਿਹਾ ਸੀ । ਬਾਅਦ ਵਿੱਚ ਸੂਰਜ ਦਿਸਣੋਂ ਹੱਟ ਗਿਆ । ਦੁਪਹਿਰ ਬਾਰਾਂ ਵਜੇ ਤੱਕ ਵੀ ਧੂੰਅੇ ਦੇ ਮਾੜੇ ਹਾਲਾਤ ਬਣੇ ਹੋਏ ਹਨ ।